image caption:

ਰਾਹ ਜਾਂਦੇ ਬਜ਼ੁਰਗ ਨੂੰ ਖਾ ਗਏ ਆਦਮਖੋਰ ਕੁੱਤੇ ਸਰੀਰ ਦੇ ਕੁਝ ਟੁਕੜੇ ਹੀ ਬਰਾਮਦ ਹੋਏ

ਗੁਰਦਾਸਪੁਰ-  ਆਪਣੀ ਧੀ ਨੂੰ ਮਿਲਣ ਜਾ ਰਹੇ ਇਕ ਬਜ਼ੁਰਗ ਨੂੰ ਹੱਡਾ ਰੋੜੀ ਦੇ ਆਦਮਖੋਰ ਕੁੱਤੇ ਆ ਗਏ ਅਤੇ ਪਿੱਛੇ ਸਿਰਫ਼ ਇਕ ਪਿੰਜਰ ਹੀ ਬਾਕੀ ਬਚਿਆ। ਇਹ ਘਟਨਾ ਜ਼ਿਲ&bullਾ ਗੁਰਦਾਸਪੁਰ ਦੇ ਪਿੰਡ ਛਿਛਰੇਵਾਲ ਦੀ ਹੈ। ਪਿੰਡ ਵਿਚ ਉਸ ਵੇਲੇ ਦਹਿਸ਼ਤ ਫ਼ੈਲ ਗਈ ਜਦੋਂ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨੂੰ ਇਕ ਮਨੁੱਖੀ ਪਿੰਜਰ ਮਿਲਿਆ। ਇਹ ਪਿੰਜਰ ਪਿੰਡ ਦੇ ਹੀ ਬਜ਼ੁਰਗ ਯੂਨਸ ਮਸੀਹ ਦਾ ਨਿਕਲਿਆਂ ਜੋ ਕੁਝ ਦਿਨ ਤੋਂ ਲਾਪਤਾ ਸੀ। ਯੂਨਸ ਮਸੀਹ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਆਪਣੀ ਧੀ ਨੂੰ ਮਿਲਣ ਗਿਆ ਪਰ ਮੁੜ ਨਾ ਪਰਤਿਆ। ਪਰਵਾਰ ਵੱਲੋਂ ਹਰ ਪਾਸੇ ਭਾਲ ਕਰਨ 'ਤੇ ਜਦੋਂ ਕੋਈ ਖ਼ਬਰ ਨਾ ਮਿਲੀ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸੇ ਦਰਮਿਆਨ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨੇ ਇਨਸਾਨੀ ਸਰੀਰ ਦੇ ਕੁਝ ਟੁਕੜੇ ਮਿਲੇ। ਡੂੰਘਾਈ ਨਾਲ ਪੜਤਾਲ ਕਰਨ ਮਗਰੋਂ ਕੁਝ ਦੂਰੀ 'ਤੇ ਇਕ ਪਿੰਜਰ ਵੀ ਮਿਲ ਗਿਆ। ਇਹ ਖ਼ਬਰ ਪੂਰੇ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਆਖਰਕਾਰ ਪਿੰਜਰ ਦਾ ਰੂਪ ਲੈ ਚੁੱਕੀ ਲਾਸ਼ ਦੀ ਸ਼ਨਾਖਤ ਯੂਨਸ ਮਸੀਹ ਵਜੋਂ ਕੀਤੀ ਗਈ।