image caption:

ਕਸ਼ਮੀਰੀ ਕੁੜੀਆਂ ਦੇ ਰਾਖੇ ਬਣੇ ਸਿੱਖ, ਸੈਂਕੜੇ ਸਾਲ ਪੁਰਾਣਾ ਇਤਿਹਾਸ ਕਰਵਾਇਆ ਯਾਦ

ਚੰਡੀਗੜ੍ਹ: ਕਿਸੇ ਵੇਲੇ ਮੁਸਲਿਮ ਧਾੜਵੀਆਂ ਤੋਂ ਹਿੰਦੂ ਧੀਆਂ ਨੂੰ ਬਚਾਉਣ ਵਾਲੇ ਸਿੱਖ ਇਤਿਹਾਸ ਨੂੰ ਦੁਹਰਾਉਂਦਿਆਂ ਕਸ਼ਮੀਰੀ ਕੁੜੀਆਂ ਦੀ ਰਾਖੀ ਲਈ ਡਟ ਗਏ ਹਨ। ਅਨੇਕਾਂ ਸਿੱਖ ਸੰਸਥਾਵਾਂ ਨੇ ਕਸ਼ਮੀਰੀ ਕੁੜੀਆਂ ਦੀ ਹਿਫਾਜ਼ਤ ਕਰਨ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਕਮੇਟੀ ਵੀ ਇਸ ਮਕਸਦ ਲਈ ਅੱਗੇ ਆਈ ਹੈ। ਸਿੱਖਾਂ ਦੇ ਇਸ ਕਾਰਜ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਦਿੱਲੀ ਦੇ ਤਿੰਨ ਸਿੱਖ ਨੌਜਵਾਨਾਂ ਨੇ 32 ਕਸ਼ਮੀਰੀ ਮੁਟਿਆਰਾਂ ਨੂੰ ਜੰਮੂ-ਕਸ਼ਮੀਰ ਦੇ ਸਭ ਤੋਂ ਵੱਧ ਗੜਬੜ ਵਾਲੇ ਇਲਾਕਿਆਂ ਵਿੱਚ ਪੈਂਦੇ ਉਨ੍ਹਾਂ ਦੇ ਘਰਾਂ &rsquoਚ ਸੁਰੱਖਿਅਤ ਪਹੁੰਚਾਇਆ ਹੈ। ਸਿੱਖ ਅਜਿਹੇ ਕਾਰਜਾਂ ਨਾਲ ਸੋਸ਼ਲ ਮੀਡੀਆ 'ਤੇ ਹੀਰੋ ਬਣ ਗਏ ਹਨ। ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ,&lsquo&lsquoਸਾਡੇ ਕੋਲ ਖ਼ਬਰ ਆਈ ਸੀ ਕਿ ਪੁਣੇ ਤੇ ਹੋਰ ਥਾਵਾਂ &rsquoਤੇ ਜੰਮੂ-ਕਸ਼ਮੀਰ ਦੀਆਂ 32 ਮੁਟਿਆਰਾਂ ਸਹਿਮ ਦੇ ਮਾਹੌਲ ਵਿੱਚ ਹਨ ਤੇ ਉਹ ਘਰਾਂ ਨੂੰ ਪਰਤਣਾ ਚਾਹੁੰਦੀਆਂ ਹਨ।&rsquo&rsquo
ਉਨ੍ਹਾਂ ਦੱਸਿਆ ਕਿ 14 ਮੁਟਿਆਰਾਂ ਨੂੰ ਪੁਣੇ ਤੋਂ ਸੜਕ ਮਾਰਗ ਰਾਹੀਂ ਮੁੰਬਈ ਲਿਆਂਦਾ ਗਿਆ ਤੇ 17 ਨੂੰ ਮੁੰਬਈ ਤੋਂ ਹਵਾਈ ਜਹਾਜ਼ ਰਾਹੀਂ ਸ੍ਰੀਨਗਰ &rsquoਚ ਉਹ ਅਰਮੀਤ ਸਿੰਘ ਖ਼ਾਨਪੁਰੀ (ਪਟੇਲ ਨਗਰ) ਤੇ ਬਲਜੀਤ ਸਿੰਘ ਬੱਬਲੂ (ਯਮੁਨਾਪਾਰ) ਨਾਲ ਮਿਲ ਕੇ ਛੱਡਣ ਲਈ ਗਏ। ਤਿੰਨੇ ਨੌਜਵਾਨਾਂ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ 19 ਮੁਟਿਆਰਾਂ ਨੂੰ ਸੁਰੱਖਿਅਤ ਮਾਪਿਆਂ ਕੋਲ ਪਹੁੰਚਾਇਆ।
ਇਸੇ ਤਰ੍ਹਾਂ ਬੜਗਾਮ &rsquoਚ 5, ਸ਼ੋਪੀਆਂ &rsquoਚ 2, ਸ੍ਰੀਨਗਰ ਤੇ ਕੁਪਵਾੜਾ &rsquoਚ 3-3 ਮੁਟਿਆਰਾਂ ਨੂੰ ਸੁਰੱਖਿਅਤ ਟਿਕਾਣਿਆਂ &rsquoਤੇ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਸ਼ੋਪੀਆਂ &rsquoਚ ਕੋਈ ਵੀ ਟੈਕਸੀ ਚਾਲਕ ਜਾਣ ਲਈ ਤਿਆਰ ਨਹੀਂ ਸੀ। ਮਿੰਨਤਾਂ ਕਰਨ &rsquoਤੇ ਬਸ਼ੀਰ ਨਾਂ ਦਾ ਟੈਕਸੀ ਡਰਾਈਵਰ ਜਾਣ ਲਈ ਤਿਆਰ ਹੋਇਆ। ਨੌਜਵਾਨਾਂ ਨੇ ਦੱਸਿਆ ਕਿ ਫ਼ੌਜ ਅਧਿਕਾਰੀ ਏਐਸ ਮਲਿਕ ਤੇ ਹੋਰਾਂ ਨੇ ਇਸ ਕੰਮ &rsquoਚ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ। ਸਥਾਨਕ ਕਸ਼ਮੀਰੀ ਨਿਵਾਸੀਆਂ ਨੇ ਨੌਜਵਾਨਾਂ ਦੀ ਇਸ ਬਹਾਦਰੀ ਦੀ ਸ਼ਲਾਘਾ ਕੀਤੀ। ਆਹਲੂਵਾਲੀਆ ਨੇ ਦੱਸਿਆ ਕਿ ਸਾਰੇ ਮਿਸ਼ਨ &rsquoਚ ਤਿੰਨ ਲੱਖ 20 ਹਜ਼ਾਰ ਰੁਪਏ ਦਾ ਖ਼ਰਚਾ ਆਇਆ ਜੋ ਸੰਗਤ ਨੇ ਦਿੱਤਾ ਸੀ।