image caption:

ਰਿਲਾਇੰਸ ਦੇ 4 ਵੱਡੇ ਐਲਾਨਾਂ ਮਗਰੋਂ ਇੱਕੋ ਦਿਨ ਹੀ 84,000 ਕਰੋੜ ਰੁਪਏ ਦਾ ਲਾਹਾ

ਨਵੀਂ ਦਿੱਲੀ: ਸ਼ੇਅਰ ਬਾਜ਼ਾਰ ਦੀ ਗਿਰਾਵਟ ਦੇ ਉਲਟ ਰਿਲਾਇੰਸ ਇੰਡਸਟਰੀ ਦਾ ਸ਼ੇਅਰ ਮੰਗਲਵਾਰ ਨੂੰ 12% ਵਧ ਕੇ 1,302.50 ਰੁਪਏ ਦੇ ਲੈਵਲ &lsquoਤੇ ਪਹੁੰਚ ਗਿਆ। ਇਹ ਜੂਨ 2009 ਤੋਂ ਬਾਅਦ ਇੱਕ ਦਿਨ &lsquoਚ ਸਭ ਤੋਂ ਵੱਡੀ ਤੇਜ਼ੀ ਹੈ। ਇਸ ਵਾਧੇ ਨੇ ਬੀਐਸਈ &lsquoਤੇ ਰਿਲਾਇੰਸ ਦਾ ਮਾਰਕਿਟ ਕੈਂਪ 84,000 ਕਰੋੜ ਰੁਪਏ ਵਧਕੇ 8.21 ਲੱਖ ਪਰੋੜ ਰੁਪਏ ਤੋਂ ਉੱਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਹੋਣ &lsquoਤੇ 7.37 ਲੱਖ ਕਰੋੜ ਰੁਪਏ ਸੀ। ਸੋਮਵਾਰ ਨੂੰ ਬਕਰੀਦ ਕਰਕੇ ਸ਼ੇਅਰ ਬਾਜ਼ਾਰ ਬੰਦ ਰਿਹਾ।
ਰਿਲਾਇੰਸ ਦੀ 42ਵੀਂ ਏਜੀਐਮ &lsquoਚ ਸੋਮਵਾਰ ਨੂੰ ਕੰਪਨੀ ਦੇ ਚੇਅਰਮੈਨ ਤੇ ਐਮਡੀ ਮੁਕੇਸ਼ ਅੰਬਾਨੀ ਨੇ ਕਈ ਅਹਿਮ ਐਲਾਨ ਕੀਤੇ ਜਿਸ ਨਾਲ ਅੰਬਾਨੀ ਦੇ ਸ਼ੇਅਰ ਦੀ ਖਰੀਦਾਰੀ ਵਧੀ ਹੈ।
ਇਹ ਹਨ ਰਿਲਾਇੰਸ ਦੇ ਚਾਰ ਵੱਡੇ ਐਲਾਨ:
1. ਸਊਦੀ ਅਰਾਮਕੋ ਰਿਲਾਇੰਸ ਦੇ ਰਿਫਾਇਨਰੀ-ਕੈਮੀਕਲ ਬਿਜਨੈਸ &lsquoਚ 20% ਸ਼ੇਅਰ 1.06 ਲੱਖ ਕਰੋੜ ਰੁਪਏ &lsquoਚ ਖਰੀਦੇਗੀ। ਇਹ ਰਿਲਾਇੰਸ &lsquoਚ ਹੁਣ ਤਕ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਹੋਵੇਗਾ।
2. ਰਿਲਾਇੰਸ ਫਿਊਲ ਰਿਟੇਲ ਬਿਜਨੈਸ ਦੀ 49% ਹਿੱਸੇਦਾਰੀ ਯੂਕੇ ਦੀ ਬੀਪੀ ਕੰਪਨੀ ਨੂੰ 7000 ਕਰੋੜ ਰੁਪਏ &lsquoਚ ਵੇਚੇਗੀ। ਬੀਪੀ ਦੇ ਨਾਲ ਜੁਆਇੰਟ ਵੈਂਚਰ ਤਹਿਤ ਰਿਲਾਇੰਸ ਅਗਲੇ 5 ਸਾਲ &lsquoਚ ਪੈਟਰੋਲ ਪੰਪਾਂ ਦੀ ਗਿਣਤੀ ਮੌਜੂਦਾ 1400 ਤੋਂ ਵਧਕੇ 5500 ਕਰੇਗੀ।
3. ਅਰਾਮਕੋ ਤੇ ਬੀਪੀ ਨੂੰ ਸ਼ੇਅਰ ਵੇਚਣ &lsquoਚ ਮਿਲਣ ਵਾਲੀ ਰਕਮ ਤੋਂ ਰਿਲਾਇੰਸ ਆਪਣਾ ਕਰਜ਼ ਚੁਕਾਵੇਗੀ। ਮਾਰਚ 2021 ਤਕ ਕੰਪਨੀ ਨੂੰ ਕਰਜ਼ਮੁਕਤ ਬਣਾਉਣ ਦਾ ਸਿੱਟਾ ਹੈ।
4. ਪੰਜ ਸਾਲ &lsquoਚ ਰਿਲਾਇੰਸ ਰਿਟੇਲ ਤੇ ਜੀਓ ਸ਼ੇਅਰ ਬਾਜ਼ਾਰ &lsquoਚ ਲਿਸਟ ਹੋਵੇਗੀ। ਮੁਕੇਸ਼ ਅੰਬਾਨੀ ਨੇ ਸ਼ੇਅਰ ਧਾਰਕਾਂ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਨੇ ਉੱਚਾ ਫਾਇਦਾ ਤੇ ਬੋਨਸ ਮਿਲਦਾ ਰਹੇਗਾ।
ਅਕਤੂਬਰ 2007: 100 ਅਰਬ ਡਾਲਰ ਦੇ ਮਾਰਕਿਟ ਕੈਂਪ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ


ਜੁਲਾਈ 2018: 11 ਸਾਲ ਬਾਅਦ ਫੇਰ ਤੋਂ 100 ਅਰਬ ਡਾਲਰ ਦਾ ਵੈਲਿਊਸ਼ਨ ਹਾਸਲ ਕੀਤਾ।

ਅਗਸਤ 2018: 8 ਲੱਖ ਕਰੋੜ ਰੁਪਏ ਦੇ ਮਾਰਕਿਟ ਕੈਂਪ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣੀ।


ਜਨਵਰੀ 2019: 10000 ਕਰੋੜ ਰੁਪਏ ਦੇ ਫਾਇਦੇ ਵਾਲੀ ਦੇਸ਼ ਦੀ ਪਹਿਲੀ ਨਿੱਜੀ ਕੰਪਨੀ ਬਣੀ।