image caption:

ਰਵੀ ਸ਼ਾਸ਼ਤਰੀ ਦੁਬਾਰਾ ਬਣੇ ਭਾਰਤੀ ਕ੍ਰਿਕਟ ਟੀਮ ਦੇ ਕੋਚ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦਾ ਨਵਾਂ ਕੋਚ ਰਵੀ ਸ਼ਾਸ਼ਤਰੀ ਨੂੰ ਚੁਣਿਆ ਗਿਆ ਹੈ । ਦਰਅਸਲ, ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਐਡਵਾਈਜ਼ਰੀ ਕਮੇਟੀ ਵੱਲੋਂ ਕੋਚ ਦੇ ਅਹੁਦੇ ਲਈ ਇੱਕ ਇੰਟਰਵਿਊ ਲਈ ਗਈ ਸੀ । ਇਸ ਇੰਟਰਵਿਊ ਲਈ 6 ਦਾਅਵੇਦਾਰਾਂ ਨੂੰ ਸ਼ਾਰਟ ਲਿਸਟ ਕੀਤਾ ਸੀ । ਜਿਸ ਵਿੱਚ ਰਵੀ ਸ਼ਾਸ਼ਤਰੀ ਦਾ ਨਾਂ ਪਹਿਲਾਂ ਹੀ ਉੱਪਰ ਚੱਲ ਰਿਹਾ ਸੀ । ਇਨ੍ਹਾਂ ਛੇ ਨਾਵਾਂ ਵਿੱਚ ਮੌਜੂਦਾ ਕੋਚ ਰਵੀ ਸ਼ਾਸ਼ਤਰੀ ਤੋਂ ਇਲਾਵਾ ਟੌਮ ਮੁਡੀ, ਰੋਬਿਨ ਸਿੰਘ, ਲਾਲ ਚੰਦ ਰਾਜਪੂਤ, ਫਿਲ ਸਿਮੰਸ ਤੇ ਮਾਈਕ ਹੇਸਨ ਸ਼ਾਮਿਲ ਸਨ ।

BCCI ਵੱਲੋਂ ਇਹ ਫੈਸਲਾ ਸਾਰੇ ਉਮੀਦਵਾਰਾਂ ਦੀ ਇੰਟਰਵਿਊ ਤੋਂ ਬਾਅਦ ਲਿਆ ਗਿਆ ਹੈ । ਸੂਤਰਾਂ ਅਨੁਸਾਰ BCCI ਵੱਲੋਂ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਇੰਟਰਵਿਊ ਦੀ ਤਾਰੀਖ ਤੇ ਸਮੇਂ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ । ਇਸ ਮਾਮਲੇ ਵਿੱਚ ਬੋਰਡ ਨੂੰ ਬੈਟਿੰਗ, ਬਾਲਿੰਗ ਤੇ ਮੁੱਖ ਕੋਚ ਲਈ 2 ਹਜ਼ਾਰ ਤੋਂ ਵੱਧ ਐਪਲੀਕੇਸ਼ਨ ਮਿਲੇ ਸਨ ।

ਦੱਸ ਦੇਈਏ ਕਿ ਇਸ ਵਾਰ ਕੋਚ ਬਣਨ ਦੀ ਰੇਸ ਵਿੱਚ ਵੱਡੇ ਉਮੀਦਵਾਰ ਸ਼ਾਮਿਲ ਸਨ । ਜਿਸ ਕਾਰਨ ਇਸ ਵਾਰ ਦਾ ਮੁਕਾਬਲਾ ਬਹੁਤ ਸਖ਼ਤ ਸੀ, ਪਰ ਰਵੀ ਸ਼ਾਸਤਰੀ ਇਸ ਅਹੁਦੇ ਦੀ ਰੇਸ ਵਿੱਚ ਜਿੱਤ ਗਏ ।