image caption:

ਲੁਧਿਆਣਾ ਵਿਚ ਸਪਰੰਚ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਦਿੱਤੀ ਜਾਨ

ਲੁਧਿਆਣਾ-  ਲੁਧਿਆਣਾ ਦੇ ਸਾਹਨੇਵਾਲ ਦੇ ਕੋਲ ਪਿੰਡ ਬਰਵਾਲਾ ਦੇ 32 ਸਾਲਾ ਸਰਪੰਚ  ਗੁਰਦੀਪ ਸਿੰਘ ਨੇ ਅਪਣੇ ਘਰ ਵਿਚ ਜ਼ਹਿਰੀਲੀ ਪਦਾਰਥ ਨਿਗਲ ਲਿਆ। ਦੋਰਾਹਾ ਦੇ ਸਿੱਧੂ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਕੂੰਮਕਲਾਂ ਦੀ ਪੁਲਿਸ ਨੇ ਜਾਂਚ ਦੌਰਾਨ ਉਸ ਦੇ ਕਬਜ਼ੇ ਤੋਂ ਤਿੰਨ ਪੇਜ ਦਾ ਸੁਸਾਈਡ ਨੋਟ ਬਰਾਮਦ ਕੀਤਾ, ਜਿਸ ਵਿਚ ਉਸ ਨੇ ਚਾਰ ਲੋਕਾਂ ਨੂੰ ਅਪਣੀ ਮੌਤ ਦਾ ਜ਼ਿੰਮੇਦਾਰ ਦੱਸਿਆ।
ਪੁਲਿਸ ਨੇ ਗੁਰਦੀਪ ਦੀ ਪਤਨੀ ਰਮਨਦੀਪ ਕੌਰ ਦੀ ਸ਼ਿਕਾਇਤ 'ਤੇ ਬਲਵਿੰਦਰ ਸਿੰਘ, ਗੁਰਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਦੇ ਖ਼ਿਲਾਫ਼ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੈਡ ਕਾਂਸਟੇਬਲ ਕੁਲਜੀਤ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਨੂੰ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਸੀ।
ਗੁਰਦੀਪ ਸਿੰਘ ਨੇ ਸੁਸਾਈਡ ਨੋਟ ਵਿਚ ਲਿਖਿਆ ਕਿ ਇੱਕ 164 ਗਜ ਦਾ ਇੱਕ ਪਲਾਟ ਸੀ ਜੋ ਉਸ ਨੇ ਬਲਵਿੰਦਰ ਸਿੰਘ ਨੂੰ 12 ਲੱਖ ਰੁਪਏ ਵਿਚ ਵੇਚ ਦਿੱਤਾ ਸੀ। ਮੁਲਜ਼ਮ ਨੇ ਉਸ ਨੂੰ ਤਿੰਨ ਲੱਖ ਰੁਪਏ ਦਿੱਤੇ ਸਨ, ਜਦ ਕਿ 9 ਲੱਖ ਰੁਪਏ ਉਸ ਨੇ ਲੈਣੇ ਸੀ। ਮੁਲਜ਼ਮ ਉਸ ਨੂੰ ਪੈਸੇ ਨਹੀਂ ਦੇ ਰਿਹਾ ਸੀ। ਬਾਕੀ ਦੇ ਤਿੰਨ ਮੁਲਜ਼ਮਾਂ ਦੇ ਨਾਲ ਵੀ ਉਸ ਦਾ ਪੈਸੇ ਦਾ ਲੈਣ ਦੇਣ ਸੀ। ਮੁਲਜ਼ਮ ਉਸ ਨੂੰ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਕਰ ਰਹੇ ਸੀ। ਦੇਣ ਵਾਲੇ ਉਸ ਨੂੰ ਪੈਸੇ ਦੇ ਨਹੀਂ ਸੀ ਰਹੇ ਅਤੇ ਲੈਣ ਵਾਲੇ ਉਸ ਕੋਲੋਂ ਪੈਸੇ ਲੈਣ ਲਈ ਪ੍ਰੇਸ਼ਾਨ ਕਰ ਰਹੇ ਸੀ।  ਚਾਰਾਂ ਮੁਲਜ਼ਮਾਂ ਦੀ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਘਰ ਵਿਚ ਪਿਆ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਦੀ ਤਬੀਅਤ  ਖਰਾਬ ਹੋਣ ਲੱਗੀ ਤਾਂ ਘਰ ਵਾਲੇ ਉਸ ਨੂੰ ਨਿੱਜੀ ਹਸਪਤਾਲ ਲੈ ਗਏ। ਉਸ ਨੂੰ ਦੋਰਾਹਾ ਦੇ ਸਿੱਧੂ ਹਸਪਤਾਲ ਰੈਫਰ ਕੀਤਾ ਗਿਆ।  ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।