image caption: ਅਵਤਾਰ ਸਿੰਘ ਜੌਹਲ ਅਤੇ ਭਾਰਤ ਭੂਸ਼ਣ

to  ਜਾਣਕਾਰੀ ਖਿੜਕੀ -ਪੈਨ ਕਾਰਡ ਅਤੇ ਆਧਾਰ ਕਾਰਡ ਸੰਬੰਧੀ ਸਵਾਲ ਅਤੇ ਸਮੱਸਿਆਵਾਂ

ਪੈਨ ਕਾਰਡ ਬਾਰੇ ਵਿਆਖਿਆ


   ਪੈਨ ਕਾਰਡ, ਭਾਰਤ ਸਰਕਾਰ ਦੇ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ। ਪੈਨ ਕਾਰਡ, ਪਰਸਨਲ ਅਕਾਊਂਟ ਨੰਬਰ ਦਾ 'ਪਾਨ' PAN ਦਾ ਛੋਟਾ ਨਾਮ ਪੈਨ ਕਾਰਡ ਹੈ।
ਪੈਨ ਕਾਰਡ ਦੀ ਕਿਹਨੂੰ ਲੋੜ ਹੈ ਅਤੇ ਕਿਉਂ ?
ਭਾਰਤ ਸਰਕਾਰ ਵੱਲੋਂ ਹਰ ਇਕ ਭਾਰਤ ਵਾਸੀ, ਐਨ.ਆਰ.ਆਈ., ਓ.ਸੀ.ਆਈ. ਮਰਦ/ਇਸਤਰੀ ਲਈ ਜਿਹਦਾ ਬੈਂਕ ਅਕਾਊਂਟ ਭਾਰਤ ਦੀ ਕਿਸੇ ਬੈਂਕ, ਡਾਕਖਾਨੇ ਵਿੱਚ ਹੈ, ਭਾਵ ਸੇਵਿੰਗ ਅਕਾਊਂਟ, ਐੱਫ਼.ਡੀ. ਆਦਿ ਹੈ, ਉਸ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਲੇ ਧੰਨ ਦਾ ਧੰਦਾ ਬੰਦ ਕਰਨ ਲਈ ਕੀਤਾ ਹੈ।
ਜੇ ਕਿਸੇ ਅਕਾਊਂਟ ਹੋਲਡਰ ਕੋਲ ਪੈਨ ਕਾਰਡ ਨਹੀਂ ਤਾਂ ਉਹ ਬੈਂਕ ਆਦਿ ਵਿੱਚ ਪੈਸੇ ਰੱਖਣ ਅਤੇ ਚੱਕਣ ਦਾ ਕਾਰਜ ਨਹੀਂ ਕਰ ਸਕਦਾ ਅਤੇ ਉਸ ਦੇ ਖਾਤੇ ਫਰੀਜ਼ ਕਰ ਦਿੱਤੇ ਜਾਂਦੇ ਹਨ ਅਤੇ ਤਾਂ ਹੀ ਖੁੱਲ੍ਹਣਗੇ, ਜਦੋਂ ਪੈਨ ਕਾਰਡ ਬਣਾ ਕੇ ਆਪਣੇ ਬੈਂਕ ਵਾਲੇ ਖਾਤੇ ਨਾਲ ਪੈਨ ਕਾਰਡ ਨੰਬਰ ਲਿੰਕ ਕਰਨਾ ਲਾਜ਼ਮੀ ਹੈ। ਪੈਨ ਕਾਰਡ ਲਿੰਕ ਕਰਨ ਲਈ ਪੈਨ ਕਾਰਡ ਅਤੇ ਪਾਸਪੋਰਟ ਦੀ ਫੋਟੋ ਕਾਪੀ ਉਤੇ ਦਸਤਖਤ ਕਰਕੇ ਜਿਸ ਬੈਂਕ ਬਰਾਂਚ ਵਿੱਚ ਅਕਾਊਂਟ ਹੈ, ਮੈਨੇਜਰ ਨੂੰ ਦਿਉ ਅਤੇ ਪੈਨ ਕਾਰਡ ਖਾਤੇ ਨਾਲ ਰਜਿਸਟਰ ਕਰਵਾ ਲਵੋ।
ਹਰ ਇਕ ਐਨ ਆਰ ਈ ਅਤੇ ਐਨ ਆਰ ਓ ਅਕਾਊਂਟ ਲਈ ਪੈਨ ਕਾਰਡ ਦੀ ਲੋੜ ਹੈ। ਸਵਾਲ ਪੁੱਛਿਆ ਜਾਂਦਾ ਹੈ ਕਿ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਐਨ ਆਰ ਆਈ ਅਤੇ ਪੀ ਆਈ ਓ ਭਾਰਤ ਵਿੱਚ ਕਿਹੜਾ ਕਿਹੜਾ ਖਾਤਾ ਖੋਲ੍ਹ ਸਕਦੇ ਹਨ।
ਭਾਰਤ ਸਰਕਾਰ ਦੇ ਕਾਨੂੰਨ ਅਨੁਸਾਰ ਐਨ ਆਰ ਆਈ ਅਤੇ ਪੀ ਆਈ ਓ ਭਾਰਤ ਵਿੱਚ ਰੈਜ਼ੀਡੈਂਟ ਅਕਾਊਂਟ ਖੋਲ੍ਹਣ ਦਾ ਹੱਕ ਨਹੀਂ ਰੱਖਦੇ। ਜਿਨ੍ਹਾਂ ਦੇ ਰੈਜ਼ੀਡੈਂਟ ਖਾਤੇ ਹਨ, ਉਹ ਖਾਤੇ ਬੰਦ ਕਰਕੇ ਐਨ ਆਰ ਓ ਖਾਤੇ ਵਿੱਚ ਰਕਮ ਰੱਖ ਸਕਦੇ ਹਨ। ਭਾਰਤ ਵਿੱਚ ਇਕ ਵਿਅਕਤੀ ਕੇਵਲ ਇਕ ਹੀ ਪੈਨ ਕਾਰਡ ਬਣਾ ਸਕਦਾ ਹੈ ਅਤੇ ਪੈਨ ਨੰਬਰ ਹਰ ਇਕ ਬੈਂਕ ਖਾਤੇ ਨਾਲ ਲਿੰਕ ਕਰਨਾ ਹੈ। ਪੈਨ ਕਾਰਡ ਨੰਬਰ ਭਾਰਤ ਵਿੱਚ ਇਸ ਤਰ੍ਹਾਂ ਹੈ, ਜਿਵੇਂ ਬਰਤਾਨੀਆ ਵਿੱਚ ਨੈਸ਼ਨਲ ਇੰਸ਼ੋਰੈਂਸ ਨੰਬਰ ਹੈ ਸਾਰੀ ਉਮਰ ਲਈ।

***************


ਆਧਾਰ ਕਾਰਡ ਬਾਰੇ ਵਿਆਖਿਆ
 

   ਮਿਤੀ 5 ਅਕਤੂਬਰ 2017 ਦੇ 'ਜਾਣਕਾਰੀ ਖਿੜਕੀ' ਦੇ ਲੇਖ ਵਿੱਚ ਪੈਨ ਕਾਰਡ ਅਤੇ ਆਧਾਰ ਕਾਰਡ ਦੀ ਵਿਆਖਿਆ ਵਿਸਥਾਰ ਨਾਲ ਲਿਖੀ ਹੋਈ ਹੈ। ਆਪ ਉਸ 'ਜਾਣਕਾਰੀ ਖਿੜਕੀ' ਸੂਚਨਾ ਨੂੰ ਰੈਫਰ ਕਰ ਲਵੋ। ਇਸ ਲੇਖ ਦੀ ਕਾਪੀ ਆਪ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ, 346 ਸੋਹੋ ਰੋਡ ਤੋਂ ਲੈ ਸਕਦੇ ਹੋ।
 ਇਸ ਜਾਣਕਾਰੀ ਦੇ ਬਾਵਜੂਦ ਵੀ ਆਮ ਚਰਚਾ ਹੈ ਕਿ ਜਿਹਨਾਂ ਨੇ ਆਧਾਰ ਕਾਰਡ ਆਪਣੇ ਬੈਂਕ ਖਾਤੇ ਨਾਲ ਲਿੰਕ ਨਹੀਂ ਕਰਨੇ, ਉਨ੍ਹਾਂ ਦੇ ਬੈਂਕ ਖਾਤੇ ਫਰੀਜ਼ ਕਰ ਦੇਣੇ ਹਨ 31 ਦਸੰਬਰ 2017 ਦੇ ਉਪਰੰਤ।
ਭਾਰਤ ਸਰਕਾਰ ਨੇ ਪਿਛਲੇ ਹਫਤੇ ਆਧਾਰ ਕਾਰਡ ਲਿੰਕ ਕਰਨ ਦੀ 31 ਦਸੰਬਰ 2017 ਦੀ ਤਾਰੀਖ 3 ਮਹੀਨੇ ਵਧਾ ਕੇ 31 ਮਾਰਚ ਤੱਕ ਕੀਤੀ ਹੈ, ਜਿਨ੍ਹਾਂ ਦੇ ਅਜੇ ਤੱਕ ਆਧਾਰ ਕਾਰਡ ਨਹੀਂ ਬਣੇ ਅਤੇ ਜਿਨ੍ਹਾਂ ਦੇ ਬਣੇ ਹੋਏ ਹਨ, ਉਨ੍ਹਾਂ ਨੂੰ 31 ਦਸੰਬਰ ਤੋਂ ਪਹਿਲਾਂ ਲਿੰਕ ਕਰਾਉਣੇ ਹੋਣਗੇ।
ਪਾਠਕ ਨੋਟ ਕਰ ਲੈਣ ਕਿ ਐਨ ਆਰ ਈ, ਐਨ ਆਰ ਓ ਅਤੇ ਐਨ ਆਰ ਐਫ ਸੀ ਖਾਤੇ ਵਾਲਿਆਂ ਲਈ ਆਧਾਰ ਕਾਰਡ ਆਪਣੇ ਖਾਤੇ ਨਾਲ ਲਿੰਕ ਕਰਨ ਦੀ ਜਰੂਰਤ ਨਹੀਂ। ਕਿਉਂਕਿ ਐਨ.ਆਰ.ਆਈ. ਅਤੇ ਬ੍ਰਿਟਿਸ਼ ਪਾਸਪੋਰਟ ਵਾਲੇ ਆਧਾਰ ਕਾਰਡ ਦਾ ਹੱਕ ਨਹੀਂ ਰੱਖਦੇ।
ਹੋ ਸਕਦਾ ਹੈ ਕਿ ਕੁਝ ਐਨ ਆਰ ਈ, ਪੀ ਆਈ ਓ ਦੇ ਰੈਜੀਡੈਂਟ ਖਾਤੇ ਹੋਣ, ਜਿਨ੍ਹਾਂ ਲਈ ਆਧਾਰ ਕਾਰਡ ਲਿੰਕ ਕਰਨ ਦੀ ਜਰੂਰਤ ਹੈ। ਉਹ ਆਪਣੇ ਰੈਜ਼ੀਡੈਂਟ ਖਾਤੇ ਵਿੱਚੋਂ ਰਕਮ ਚੁੱਕ ਕੇ ਐਨ ਆਰ ਓ ਖਾਤੇ ਵਿੱਚ ਰੱਖ ਸਕਦੇ ਹਨ ਅਤੇ ਰੈਜ਼ੀਡੈਂਟ ਖਾਤਾ ਬੰਦ ਕਰ ਦੇਣ।
 ਜਾਣਕਾਰੀ ਖਿੜਕੀ ਆਪ ਨੂੰ ਸੂਚਨਾ ਦਿੰਦੀ ਹੈ ਕਿ ਆਧਾਰ ਕਾਰਡ ਦੇ ਲਿੰਕ ਕਰਾਉਣ ਵਿਰੁੱਧ ਸੁਪਰੀਮ ਕੋਰਟ, ਭਾਰਤ ਵਿਖੇ ਕੇਸ ਚੱਲਦੇ ਹਨ, ਜਿਨ੍ਹਾਂ ਦੀ ਅਗਲੀ ਸੁਣਵਾਈ 7 ਨਵੰਬਰ 2017 ਦੀ ਹੈ। ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਆਧਾਰ ਕਾਰਡ ਵਿਰੁੱਧ ਸਟੈਂਡ ਲਿਆ ਹੈ ਕਿ ਵਿਧਾਨ ਅਨੁਸਾਰ ਆਧਾਰ ਕਾਰਡ ਜਰੂਰੀ ਨਹੀਂ ਹੈ। ਸੁਪਰੀਮ ਕੋਰਟ ਦਾ ਜੋ ਫੈਸਲਾ ਹੋਵੇਗਾ, ਪਾਠਕਾਂ ਨਾਲ ਸਾਂਝਾ ਕਰਾਂਗੇ।
***************

'ਅਕਤੂਬਰ ਇਨਕਲਾਬ ਦੀ ਸ਼ਤਾਬਦੀ'
 

7 ਨਵੰਬਰ, 2017 ਨੂੰ ਰੂਸ ਵਿੱਚ ਬਾਦਸ਼ਹ ਜ਼ਾਰ ਦਾ ਤੱਖਤਾ ਉਲਟਾ, ਸਾਥੀ ਲੈਨਿਨ ਦੀ ਅਗਵਾਈ ਵਿੱਚ ਜ਼ਾਰਸ਼ਾਰੀ ਦੀ ਥਾਂ ਮਜ਼ਦੂਰਾਂ ਅਤੇ ਕਿਸਾਨਾਂ ਅਤੇ ਆਮ ਲੋਕਾਂ ਦਾ ਰਾਜ ਸਥਾਪਤ ਕੀਤਾ ਗਿਆ। ਇਸ ਦੀ ਸਭ ਤੋਂ ਵੱਧ ਮਹੱਤਤਾ ਕੇਵਲ ਰੂਸ ਦੇ ਲੋਕਾਂ ਲਈ ਹੀ ਨਹੀਂ, ਸਗੋਂ ਸੰਸਾਰ ਭਰ ਵਿੱਚ ਬਸਤੀਵਾਦੀ, ਸਾਮਰਾਜੀ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਇਕ ਸੌ ਸਾਲ ਦੇ ਸਮੇਂ ਵਿੱਚ ਅੰਗ੍ਰੇਜ਼ ਰਾਜ ਦਾ ਧਰਤੀ ਉਤੇ ਸੂਰਜ ਨਹੀਂ ਸੀ ਡੁੱਬਦਾ, ਜਿਹੜਾ ਅੱਜ ਕੇਵਲ ਬਰਤਾਨੀਆ ਵਿੱਚ ਹੀ ਚੜ੍ਹਦਾ ਅਤੇ ਡੁੱਬ ਜਾਂਦਾ ਹੈ।
4 ਨਵੰਬਰ ਨੂੰ ਲੰਡਨ ਦੇ ਟਰੇਡ ਯੂਨੀਅਨ ਦੇ ਕਾਂਗਰਸ ਹਾਊਸ ਵਿੱਚ ਅਤੇ ਸਾਊਥਹਾਲ ਦੇ ਡੁਮੀਨੀਅਨ ਸੈਂਟਰ ਵਿੱਚ ਬਰਤਨੀਆ ਦੀਆਂ ਕਮਿਊਨਿਸਟ ਪਾਰਟੀਆਂ ਵੱਲੋਂ ਅਕਤੂਬਰ ਇਨਕਲਾਬ ਦੀ ਸ਼ਤਾਬਦੀ ਦੇ ਸ਼ਾਨਦਾਰ ਪ੍ਰੋਗਰਾਮ ਕੀਤੇ ਜਾ ਰਹੇ ਹਨ। ਪਾਠਕ ਸਮਾਂ ਕੱਢ ਕੇ ਸ਼ਤਾਬਦੀ ਸਮਾਗਮਾਂ ਵਿੱਚ ਭਾਗ ਲੈਣ।

ਹੋਰ ਜਾਣਕਾਰੀ ਲਈ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ, ਬਰਮਿੰਘਮ ਨਾਲ ਸੰਪਰਕ ਕਰੋ: 01215514679

ਅਵਤਾਰ ਸਿੰਘ ਜੌਹਲ ਅਤੇ ਭਾਰਤ ਭੂਸ਼ਣ