image caption:

ਨੀਰਵ ਮੋਦੀ ਦੀ ਧਮਕੀ, ਭਾਰਤ ਨੂੰ ਸੌਂਪਿਆ ਤਾਂ ਖੁਦਕੁਸ਼ੀ ਕਰੇਗਾ

ਨਵੀਂ ਦਿੱਲੀ: ਪੀਐਨਬੀ ਘੁਟਾਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਨੇ ਬੁੱਧਵਾਰ ਨੂੰ ਵੈਸਟਮਿੰਸਟਰ ਕੋਰਟ &lsquoਚ ਕਿਹਾ ਕਿ ਜੇਕਰ ਉਸ ਨੂੰ ਭਾਰਤ ਦੇ ਹਵਾਲੇ ਕਰਨ ਦਾ ਹੁਕਮ ਦਿੱਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਮੀਡੀਆ ਰਿਪੋਰਟਸ ਮੁਤਾਬਕ ਨੀਰਵ ਨੇ ਜੇਲ੍ਹ &lsquoਚ ਤਿੰਨ ਵਾਰ ਹਮਲੇ ਦੀ ਗੱਲ ਕਹੀ ਹੈ। ਭਾਰਤ ਸਰਕਾਰ ਦੀ ਪੈਰਵੀ ਕਰ ਰਹੀ ਕ੍ਰਾਉਨ ਪ੍ਰੋਸੀਕਿਊਸ਼ਨ ਸਰਵਿਸਜ਼ ਦੇ ਵਕੀਲ ਜੇਮਸ ਲੇਵਿਸ ਨੇ ਕਿਹਾ ਕਿ ਨੀਰਵ ਦੇ ਬਿਆਨ ਤੋਂ ਉਸ ਦੇ ਫਰਾਰ ਹੋਣ ਦੀ ਮਨਸ਼ਾ ਸਾਫ਼ ਜ਼ਾਹਿਰ ਹੋ ਰਹੀ ਹੈ।
ਦੱਸ ਦਈਏ ਕਿ 9100 ਕਰੋੜ ਦੇ ਘੁਟਾਲੇ ਦੇ ਮੁਲਜ਼ਮ ਨੀਰਵ ਦੀ ਜ਼ਮਾਨਤ ਅਰਜ਼ੀ ਨੂੰ ਬੁੱਧਵਾਰ ਨੂੰ ਪੰਜਵੀਂ ਵਾਰ ਖਾਰਜ ਕੀਤਾ ਗਿਆ। ਜੱਜ ਐਂਬਾ ਅਬਰਥਨੌਟ ਨੇ ਕਿਹਾ ਕਿ ਇਹ ਨਹੀਂ ਮੰਨਿਆ ਜਾ ਸਕਦਾ ਕਿ ਨੀਰਵ ਗਵਾਹਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਤੇ ਅਗਲੇ ਸਾਲ ਮਈ &lsquoਚ ਹੋਣ ਵਾਲੇ ਟ੍ਰਾਈਲ ਸਮੇਂ ਪੇਸ਼ ਹੋਵੇਗਾ।
ਨੀਰਵ ਨੇ ਵੈਸਟਮਿੰਸਟਰ ਮੈਜਿਸਟ੍ਰੈਟ ਕੋਰਟ &lsquoਚ 30 ਅਕਤੂਬਰ ਨੂੰ ਚੌਥੀ ਵਾਰ ਜ਼ਮਾਨਤ ਅਰਜ਼ੀ ਦਾਖਲ ਕੀਤੀ ਸੀ। ਉਸ ਨੇ ਬੈਚੇਨੀ ਤੇ ਡਿਪ੍ਰੈਸ਼ਨ &lsquoਚ ਹੋਣ ਦਾ ਹਵਾਲਾ ਦਿੱਤਾ ਸੀ। ਨੀਰਵ ਦੀ ਜ਼ਮਾਨਤ ਅਰਜ਼ੀ ਯੂਕੇ ਹਾਈਕੋਰਟ ਤੋਂ ਵੀ ਰੱਦ ਹੋ ਚੁੱਕੀ ਹੈ। ਉਹ ਸੱਤ ਮਹੀਨੇ ਤੋਂ ਲੰਦਨ ਦੀ ਵਾਂਡਸਵਰਥ ਜੇਲ੍ਹ &lsquoਚ ਹੈ। ਪੁਲਿਸ ਨੇ ਉਸ ਨੂੰ 19 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਦੱਸ ਦਈਏ ਕਿ ਨੀਰਵ ਦੀ ਅਗਲੀ ਪੇਸ਼ੀ 4 ਦਸੰਬਰ ਨੂੰ ਵੀਡੀਓ ਲਿੰਕ ਰਾਹੀਂ ਹੋਵੇਗੀ।