image caption:

ਪਾਕਿਸਤਾਨ 'ਚ ਹਿੰਦੂ ਕੁੜੀ ਦਾ ਬਲਾਤਕਾਰ ਮਗਰੋਂ ਕਤਲ

ਇਸਲਾਮਾਬਾਦ: ਪਾਕਿਸਤਾਨ ਦੀ ਯੂਨੀਵਰਸੀਟੀ &lsquoਚ ਇੱਕ ਹਿੰਦੂ ਵਿਦਿਆਰਥਣ ਦੀ ਭੇਦਭਰੇ ਹਾਲਾਤ &lsquoਚ ਹੋਈ ਮੌਤ ਤੋਂ ਬਾਅਦ ਹੁਣ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਸਤੰਬਰ &lsquoਚ ਮ੍ਰਿਤਕ ਮਿਲੀ ਵਿਦਿਆਰਥਣ ਦੀ ਆਟੋਪਸੀ ਰਿਪੋਰਟ ਆਈ ਹੈ। ਇਸ ਤੋਂ ਪਤਾ ਚੱਲਿਆ ਹੈ ਕਿ ਕਤਲ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ।
ਦੱਸ ਦਈਏ ਕਿ 16 ਸਤੰਬਰ ਨੂੰ ਮ੍ਰਿਤਕ ਵਿਦਿਆਰਥਣ ਦੀ ਲਾਸ਼ ਉਸ ਦੀਆਂ ਸਹੇਲੀਆਂ ਨੇ ਉਸ ਦੇ ਹੋਸਟਲ ਦੇ ਕਮਰੇ &lsquoਚ ਵੇਖੀ ਸੀ। ਉਹ ਬੀਬੀ ਆਫਿਸਾ ਡੈਂਟਲ ਕਾਲਜ ਦੀ ਆਖਰੀ ਸਾਲ ਦੀ ਵਿਦਿਆਰਥਣ ਸੀ। 16 ਸਤੰਬਰ ਨੂੰ ਉਸ ਦੀ ਬੌਡੀ ਫੰਦੇ ਨਾਲ ਲਟਕ ਰਹੀ ਸੀ। ਇਸ ਤੋਂ ਬਾਅਦ ਉਸ ਦੀ ਸਹੇਲੀਆਂ ਨੇ ਇਸ ਘਟਨਾ ਬਾਰੇ ਸਭ ਨੂੰ ਦੱਸਿਆ।
ਉਧਰ, ਹੁਣ ਨਿਊਜ਼ ਇੰਟਰਨੈਸ਼ਨਲ ਵੱਲੋਂ ਦੱਸਿਆ ਗਿਆ ਹੈ ਕਿ ਚੰਡਕਾ ਮੈਡੀਕਲ ਕਾਲਜ ਹਸਪਤਾਲ ਦੀ ਮਹਿਲਾ ਮੈਡੀਕੋ-ਲੀਗਲ ਅਫਸਰ ਡਾ. ਅੰਮ੍ਰਿਤਾ ਨੇ ਬੁੱਧਵਾਰ ਨੂੰ ਜਾਰੀ ਕੀਤੀ ਪੋਸਟਮਾਰਟਮ ਰਿਪੋਰਟ &lsquoਚ ਕਿਹਾ ਹੈ ਕਿ ਪੀੜਤਾਂ ਦੇ ਕਤਲ ਤੋਂ ਪਹਿਲਾਂ ਉਸ ਦਾ ਜ਼ਿਣਸੀ ਸੋਸ਼ਣ ਕੀਤਾ ਗਿਆ ਸੀ। ਮ੍ਰਿਤਕਾ ਦੇ ਕੱਪੜਿਆਂ &lsquoਤੇ ਮਰਦ ਦੇ ਵੀਰਜ਼ ਅਵਸ਼ੇਸ਼ ਮਿਲੇ ਹਨ। ਇਸ ਤੋਂ ਪਹਿਲਾਂ ਆਈ ਰਿਪੋਰਟ &lsquoਚ ਇਸ ਨੂੰ ਖੁਦਕੁਸ਼ੀ ਕਰਾਰ ਦਿੱਤਾ ਗਿਆ ਸੀ।