image caption:

ਰੇਲਵੇ ਟਰੈਕ 'ਤੇ ਚੱਲਣ ਵਾਲਿਆਂ ਨੂੰ 'ਯਮਰਾਜ' ਨੇ ਕੁੱਟ ਕੁੱਟ ਕੀਤਾ ਸਿੱਧਾ

ਮੁੰਬਈ :  ਪੈਦਲ ਚਲ ਕੇ ਰੇਲਵੇ ਟਰੈਕ ਪਾਰ ਕਰਨ ਵਾਲਿਆਂ ਨੂੰ ਹੁਣ ਮੁੰਬਈ ਵਿਚ 'ਯਮਰਾਜ' ਸਬਕ ਸਿਖਾ ਰਹੇ ਹਨ। ਦਰਅਸਲ, ਰੇਲਵੇ ਦੀ ਤਮਾਮ ਚਿਤਾਵਨੀ ਅਤੇ ਕਾਰਵਾਈ ਦੇ ਬਾਵਜੂਦ ਲੋਕ ਰੇਲਵੇ ਟਰੈਕ 'ਤੇ ਚਲ ਕੇ ਇੱਕ ਤੋਂ ਦੂਜੇ ਪਲੇਟਫਾਰਮ 'ਤੇ ਪੁੱਜਦੇ ਹਨ। ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਅਤੇ ਉਨ੍ਹਾਂ ਸਬਕ ਸਿਖਾਉਣ ਦੇ ਲਈ ਰੇਲਵੇ ਨੇ ਆਰਪੀਐਫ ਦੇ ਨਾਲ ਮਿਲ ਕੇ ਯਮਰਾਜ ਨੂੰ ਤੈਨਾਤ ਕੀਤਾ ਗਿਆ ਹੈ। ਜੋ ਟਰੈਕ 'ਤੇ ਚਲਣ ਵਾਲੇ ਲੋਕਾਂ ਨੂੰ ਚੁੱਕ ਕੇ ਅਪਣੇ ਨਾਲ ਲੈ ਜਾ ਰਹੇ ਹਨ। ਰੇਲ ਮੰਤਰਾਲੇ ਨੇ ਅਪਣੇ ਟਵਿਟਰ ਹੈਂਡਲ 'ਤੇ ਇਸ ਮੁਹਿੰਮ ਦੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਰੇਲਵੇ ਨੇ ਯਾਤਰੀਆਂ ਨੂੰ ਸੁਰੱਖਿਆ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਰੋਚਕ ਤਰੀਕਾ ਅਪਣਾਇਆ। ਮੁੰਬਈ ਦੇ ਸਟੇਸ਼ਨਾਂ 'ਤੇ ਯਮਰਾਜ ਦੇ ਭੇਸ ਵਿਚ ਵਲੰਟੀਅਰ ਘੁੰਮ ਰਹੇ ਹਨ। ਇਹ ਪਟੜੀ ਪਾਰ ਕਰਨ ਵਾਲੇ ਯਾਤਰੀਆਂ ਨੂੰ ਰੋਕਦੇ ਹਨ ਅਤੇ ਚਲਦੀ ਟਰੇਨ ਵਿਚ ਚੜ੍ਹਨ ਜਾਂ ਉਤਰਨ ਵਾਲਿਆਂ ਨੂੰ ਟੋਕਦੇ ਹਨ। ਇਹ ਵਲੰਟੀਅਰ ਲੋਕਾਂ ਨੂੰ ਰੇਲਵੇ ਦੇ ਸੁਰੱਖਿਆ ਨਿਯਮਾਂ ਦੇ ਨਾਲ ਨਾਲ ਉਨ੍ਹਾਂ ਦੀ ਜਾਨ ਦੀ ਕੀਮਤ ਵੀ ਸਮਝਾ ਰਹੇ ਹਨ।
ਰੇਲਵੇ ਦੀ ਇਸ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਯਮਰਾਜ ਬਣੇ ਕੁਝ ਜੀਆਰਪੀ ਦੇ ਜਵਾਨ ਵੀ ਸ਼ਾਮਲ ਹਨ। ਉਹ ਨਿਯਮ ਤੋੜਨ ਵਾਲਿਆਂ 'ਤੇ ਚਲਾਨ ਵੀ ਕਰ ਰਹੇ ਹਨ। ਅੰਧੇਰੀ ਅਤੇ ਮਲਾਡ ਸਟੇਸ਼ਨਾਂ 'ਤੇ ਯਮਰਾਜ ਨੇ ਲੋਕਾਂ ਨੂੰ ਫੜਿਆ। ਜੋ ਜਾਨ ਖ਼ਤਰੇ ਵਿਚ ਪਾ ਕੇ ਰੇਲਵੇ ਟਰੈਕ ਪਾਰ ਕਰ ਰਹੇ ਹਨ।