image caption:

ਲਤਾ ਮੰਗੇਸ਼ਕਰ ਤੋਂ ਬਾਅਦ ਡਿੰਪਲ ਕਪਾੜੀਆ ਹੋਈ ਹਸਪਤਾਲ ‘ਚ ਭਰਤੀ!

 ਲਤਾ ਮੰਗੇਸ਼ਕਰ ਜਿਹਨਾਂ ਨੂੰ ਸੋਮਵਾਰ (11 ਨਵੰਬਰ) ਨੂੰ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ ਸੀ ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਫੇਫੜਿਆਂ ਵਿਚ ਇੰਫੇਕਸ਼ਨ ਹੋ ਚੁੱਕੀ ਹੈ ਅਤੇ ਨਮੋਨੀਆ ਹੋਣ ਦੀ ਵੀ ਖਬਰ ਦੱਸੀ ਹੈ। ਡਾ. ਪਤਿਤ ਸਮਾਧਨੀ ਉਹਨਾਂ ਦੇ ਸਥਿਤੀ ਤੇ ਨਜ਼ਰ ਰੱਖ ਰਹੇ ਹਨ।

ਲਤਾ ਦੀ ਹਾਲਤ ਹੁਣ ਸਥਿਰ ਹੈ ਜੋ ਕਿ ਹੁਣ ਪਹਿਲਾਂ ਨਾਲੋਂ ਠੀਕ ਹਨ। ਤੁਹਾਡੇ ਸਾਰੀਆਂ ਦਾ ਪ੍ਰਾਰਥਨਾਵਾਂ ਕਰਨ ਲਈ ਧੰਨਵਾਦ। ਅਸੀਂ ਚਾਹੁੰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਣ ਤਾਂ ਜੋ ਉਨ੍ਹਾਂ ਨੂੰ ਜਲਦੀ ਘਰ ਲਿਆਂਦਾ ਜਾ ਸਕੇ। ਹੁਣ ਜਿਥੇ ਓਹਨਾ ਦੇ ਸਿਹਤ &lsquoਚ ਸੁਧਾਰ ਹੋਇਆ ਹੈ ਉੱਥੇ ਹੀ ਬਾਲੀਵੁਡ ਇੰਡਸਟਰੀ ਦੀ ਅਦਾਕਾਰ ਡਿੰਪਲ ਕਪਾੜੀਆ ਦੀ ਸਿਹਤ ਖ਼ਰਾਬ ਹੋ ਗਈ ਹੈ। ਉਹਨਾਂ ਨੂੰ ਹਸਪਤਾਲ  &lsquoਚ ਦਾਖ਼ਲ ਕਰਵਾਇਆ ਗਿਆ ਹੈ ਪਿਛਲੇ ਦਿਨੀ ਅਕਸ਼ੇ ਕੁਮਾਰ ਮੁੰਬਈ ਦੇ ਹਿੰਦੁਜਾ ਹਸਪਤਾਲ ਦੇ ਬਾਹਰ ਸਪਾਟ ਕੀਤੇ ਗਏ ਸੀ ਜਿਸ ਤੋਂ ਬਾਅਦ ਕਾਯਾਸ ਲਾਗਏ ਜਾ ਰਹੇ ਸੀ ਕਿ ਅਕਸ਼ੇ ਕੁਮਾਰ ਬਿਮਾਰ ਹਨ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਅਕਸ਼ੇ ਕੁਮਾਰ ਦੀ ਸੱਸ ਬਿਮਾਰ ਹੈ।

ਹਾਂਲ ਹੀ ਵਿੱਚ &lsquoਚ ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਨੂੰ ਹਿੰਦੁਜਾ ਹਸਪਤਾਲ ਦੇ ਬਾਹਰ ਸਪਾਟ ਕੀਤਾ ਗਿਆ ਅਕਸ਼ੇ ਅਤੇ ਟਵਿੰਕਲ ਡਿੰਪਲ ਕਪਾੜੀਆ ਨੂੰ ਦੇਖਣ ਲਈ ਹਸਪਤਾਲ ਪਹੁੰਚੇ ਸੀ। ਡਿੰਪਲ ਕਪਾੜੀਆ ਤੋਂ ਇਲਾਵਾ ਗਾਇਕਾ ਲਤਾ ਵੀ ਆਪਣੀ ਸਿਹਤ ਨੂੰ ਲੈ ਕੇ ਚਰਚਾ &lsquoਚ ਹੈ।  ਲਤਾ ਦੀ ਹਾਲਤ ਹੁਣ ਸਥਿਰ ਹੈ ਜੋ ਕਿ ਹੁਣ ਪਹਿਲਾਂ ਨਾਲੋਂ ਠੀਕ ਹਨ। ਡਿੰਪਲ ਕਪਾੜੀਆ ਕਿਸ ਵਜ੍ਹਾਂ ਤੋਂ ਹਸਪਤਾਲ &lsquoਚ ਭਰਤੀ ਹੋਏ ਹਨ ਇਸ ਬਾਰੇ ਹਝੇ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਡਿੰਪਲ ਕਪਾੜੀਆ ਆਪਣੀ ਹਾਲੀਵੁਡ ਫਿਲਮ ਟੇਨਟ ਨੂੰ ਲੈ ਕੇ ਕਾਫੀ ਚਰਚਾ &lsquoਚ ਹੈ। ਇਸ ਫਿਲਮ ਦੇ ਪ੍ਰੋਡੂਿਸਰ ਮਸ਼ਹੂਰ ਹਾਲੀਵੁਡ ਦੇ ਡਾਇਰੈਕਟਰ ਕ੍ਰਿਸਟੋਫਰ ਨੋਲਨ ਕਰ ਰਹੇ ਹਨ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਡਿਮਪਲ ਮੁੰਬਈ ਦੇ ਗੇਟ ਵੇ ਆਫ ਇੰਡੀਆ ਨਜ਼ਰ ਆਈ ਸੀ।