image caption:

ਕੈਨੇਡਾ ਨੇ ਹਵਾਈ ਜਹਾਜ਼ ਰਾਹੀਂ ਚੀਨ 'ਚੋਂ ਕੱਢੇ ਆਪਣੇ ਨਾਗਰਿਕ

ਕੋਲੰਬੀਆ: 176 ਕੈਨੇਡੀਅਨ ਨਾਗਰਿਕਾਂ ਨੂੰ ਜਹਾਜ਼ ਜ਼ਰੀਏ ਨਾਵਲ ਕੋਰੋਨਾਵਾਇਰਸ ਕਾਰਨ ਵੁਹਾਨ, ਚੀਨ ਤੋਂ ਵਾਪਸ ਬ੍ਰਿਟਿਸ਼ ਕੋਲੰਬੀਆ ਵਿੱਚ ਲਿਆਂਦਾ ਗਿਆ ਹੈ। ਵੁਹਾਨ ਵਿਚਲੇ 370 ਤੋਂ ਵੱਧ ਕੈਨੇਡੀਅਨ ਨਾਗਰਿਕਾਂ ਨੇ ਪਿਛਲੇ ਦਿਨੀਂ ਵੁਹਾਨ ਵਿੱਚੋਂ ਉਨ੍ਹਾਂ ਨੂੰ ਬਾਹਰ ਕੱਢਣ ਲਈ ਕਿਹਾ ਸੀ।
ਫਲਾਈਟ ਐਚਐਫਐਮ 322 ਸ਼ੁੱਕਰਵਾਰ ਨੂੰ ਪੂਰਬੀ ਸਮੇਂ ਤੋਂ ਅੱਧੀ ਰਾਤ ਤੋਂ ਬਾਅਦ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ। ਅਧਿਕਾਰੀਆਂ ਨੇ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਦੇ ਨਾਲ, 13 ਸਥਾਈ ਵਸਨੀਕਾਂ ਤੇ ਛੇ ਚੀਨੀ ਨਾਗਰਿਕਾਂ ਨੂੰ ਕੈਨੇਡੀਅਨ ਵੀਜ਼ਾ ਸਮੇਤ 34 ਕੈਨੇਡੀਅਨ ਨਾਬਾਲਗਾਂ ਨਾਲ ਵਾਪਸ ਘਰ ਪਰਤਣ ਦੀ ਆਗਿਆ ਸੀ। ਅਮਰੀਕਾ ਦੀ ਇੱਕ ਹੋਰ ਫਲਾਈਟ, ਜਿਸ ਵਿੱਚ 50 ਹੋਰ ਕੈਨੇਡੀਅਨ ਸਨ, ਕੁਝ ਸਮੇਂ ਬਾਅਦ ਰਵਾਨਾ ਹੋ ਗਈ ਤੇ ਸ਼ੁੱਕਰਵਾਰ ਨੂੰ ਵੈਨਕੂਵਰ ਪਹੁੰਚਣ ਦੀ ਸੰਭਾਵਨਾ ਹੈ। ਦੂਜੀ ਫਲਾਈਟ 10 ਫਰਵਰੀ ਨੂੰ ਵੁਹਾਨ ਤੋਂ ਰਵਾਨਾ ਹੋਵੇਗੀ ਤੇ 11 ਫਰਵਰੀ ਨੂੰ ਮਿਲਟਰੀ ਬੇਸ ਪਹੁੰਚੇਗੀ। ਬ੍ਰਿਟਿਸ਼ ਕੋਲੰਬੀਆ ਵਿੱਚ ਨਾਵਲ ਕੋਰੋਨਾ ਵਾਇਰਸ ਦੇ ਦੋ ਹੋਰ ਕੇਸ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿੱਚ ਕੁੱਲ ਕੇਸਾਂ ਦੀ ਗਿਣਤੀ ਚਾਰ ਹੋ ਗਈ ਹੈ।