image caption:

ਨੇਵੀ ਸਕੂਲ ਦੀ 12 ਸਾਲਾ ਵਿਦਿਆਰਥਣ ਨੇ ਦੱਖਣੀ ਅਮਰੀਕਾ ਦੀ ਸਭ ਤੋਂ ਉਚੀ ਚੋਟੀ ਸਰ ਕੀਤੀ

ਨਵੀਂ ਦਿੱਲੀ - ਮੁੰਬਈ ਦੀ ਇੱਕ 12 ਸਾਲਾਂ ਕੁੜੀ ਨੇ ਇਤਿਹਾਸਕ ਕਾਰਜ ਕਰ ਦਿੱਤਾ ਹੈ। ਸੱਤਵੀਂ ਜਮਾਤ ਦੀ ਵਿਦਿਆਰਥਣ ਕਾਮਿਆ ਕਾਰਤੀਕੇਯਨ ਨੇ ਸਭ ਤੋਂ ਘੱਟ ਉਮਰ 'ਚ ਦੱਖਣੀ ਅਮਰੀਕਾ ਦੀ ਸਭ ਤੋਂ ਉਚੀ ਚੋਟੀ ਮਾਊਂਟ ਅਕੋਂਕਾਗੂਆ ਨੂੰ ਫ਼ਤਹਿ ਕਰ ਕੇ ਰਿਕਾਰਡ ਬਣਾ ਦਿੱਤਾ ਹੈ।
ਪਤਾ ਲੱਗਾ ਹੈ ਕਿ ਕਾਮਿਆ ਨੇ 6962 ਮੀਟਰ ਉਚੀ ਇਹ ਚੋਟੀ ਇੱਕ ਫਰਵਰੀ ਨੂੰ ਫ਼ਤਹਿ ਕੀਤੀ ਸੀ। ਕਾਮਿਆ ਮੁੰਬਈ ਦੇ ਨੇਵੀ ਚਿਲਡਰਨ ਸਕੂਲ ਵਿੱਚ ਪੜ੍ਹਦੀ ਹੈ। ਭਾਰਤੀ ਸਮੁੰਦਰੀ ਫੌਜ ਨੇ ਉਸ ਦੇ ਇਸ ਰਿਕਾਰਡ ਬਾਰੇ ਦੱਸਿਆ ਕਿ ਮਾਊਂਟ ਅਕੋਂਕਾਗੂਆ ਸਿਰਫ ਦੱਖਣੀ ਅਮਰੀਕਾ ਹੀ ਨਹੀਂ, ਏਸ਼ੀਆ ਦੇ ਬਾਹਰ ਦੀ ਸਭ ਤੋਂ ਉਚੀ ਚੋਟੀ ਹੈ। ਮਾਉੂਂਟ ਅਕੋਂਕਾਗੂਆ ਅਰਜਨਟੀਨਾ ਦੇ ਐਂਡੀਜ ਪਹਾੜਾਂ ਦੀ ਲੜੀ ਵਿੱਚ ਹੈ। ਕਾਮਿਆ ਨੇ ਫ਼ਤਹਿ ਤੋਂ ਬਾਅਦ ਚੋਟੀ 'ਤੇ ਭਾਰਤ ਦਾ ਤਿਰੰਗਾ ਲਹਿਰਾਇਆ। ਇਸ ਤੋਂ ਪਹਿਲਾਂ ਕਾਮਿਆ 24 ਅਗਸਤ 2019 ਨੂੰ ਲੱਦਾਖ਼ ਦੀ 6260 ਮੀਟਰ ਉਚੀ ਮਾਊਂਟ ਮੇਂਟਾਕ ਕਾਂਗੜੀ ਦੋ ਉਤੇ ਵੀ ਫ਼ਤਹਿ ਹਾਸਲ ਕਰ ਚੁੱਕੀ ਹੈ। ਕਾਮਿਆ ਦੇ ਪਿਤਾ ਐਸ ਕਾਰਤੀਕੇਯਨ ਭਾਰਤੀ ਜਲ ਸੈਨਾ 'ਚ ਕਮਾਂਡਰ ਹਨ। ਕਾਮਿਆ ਤਿੰਨ ਸਾਲ ਦੀ ਉਮਰ ਤੋਂ ਪਹਾੜਾਂ 'ਤੇ ਚੜ੍ਹਨ ਦੀ ਸਿਖਲਾਈ ਲੈ ਰਹੀ ਹੈ। ਉਹ ਅਫ਼ਰੀਕਾ ਦੀ ਸਭ ਤੋਂ ਉਚੀ ਛੋਟੀ ਮਾਊਂਟ ਕਿਲਿਮੰਜਾਰੋ (5895 ਮੀਟਰ), ਯੂਰਪ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਲਬ੍ਰਸ (5642 ਮੀਟਰ) ਅਤੇ ਆਸਟੇ੍ਰਲੀਆ ਦੀ ਸਭ ਤੋਂ ਉਚੀ ਚੋਟੀ ਮਾਊਂਟ ਕੋਸਸੀਉਸਕੋ (2228 ਮੀਟਰ) 'ਤੇ ਚੜ੍ਹਨ ਦਾ ਇਤਿਹਾਸ ਰਚ ਚੁੱਕੀ ਹੈ। ਸਾਲ 2021 ਤੱਕ ਕਾਮਿਆ ਦਾ ਟੀਚਾ &lsquoਐਕਸਪਲੋਰਸ ਗੈਂਡ ਸਲੈਮ' 'ਚ ਹਿੱਸਾ ਲੈਣ ਦਾ ਹੈ।