image caption:

ਕੈਨੇਡੀਅਨ ਕਾਰੋਬਾਰੀ ਨੇ ਪਤਨੀ ਤੋਂ ਦੁਖੀ ਹੋ ਕੇ ਲੱਖਾਂ ਡਾਲਰ ਫੂਕੇ

ਔਟਵਾ-  ਤਲਾਕ ਤੋਂ ਬਾਅਦ ਪਤਨੀ ਨੂੰ ਪੈਸੇ ਨਾ ਦੇਣੇ ਪੈਣ, ਇਸ ਲਈ ਕੈਨੇਡਾ ਦੇ ਇੱਕ ਕਾਰੋਬਾਰੀ ਨੇ 7.13 ਕਰੋੜ ਯਾਨੀ ਕਿ 10 ਲੱਖ ਡਾਲਰ ਫੂਕ ਦਿੱਤੇ। 55 ਸਾਲਾ ਬਰੂਸ ਮੈਕਕੌਨਵਿਲੇ ਨੇ ਅਦਾਲਤ ਵਿਚ ਇਹ ਗੱਲ ਕਬੂਲ ਕੀਤੀ ਹੈ। ਇਹ ਰਕਮ ਉਸ ਨੇ ਪਿਛਲੇ ਸਾਲ ਸਤੰਬਰ ਅਤੇ ਦਸੰਬਰ ਵਿਚ ਫੂਕੀ ਸੀ, ਹਾਲਾਂਕਿ ਇਸ ਦਾ ਕੋਈ ਸਬੂਤ ਨਹੀਂ ਹੈ। ਉਸ ਨੇ ਅਦਾਲਤ ਵਿਚ ਕੱਢੀ ਗਈ ਰਕਮ ਦੀ ਰਸੀਦਾਂ ਜ਼ਰੂਰ ਦਿਖਾਈਆਂ ਹਨ।
ਅਦਾਲਤ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਉਸ ਨੂੰ 30 ਦਿਨ ਦੀ ਸਜ਼ਾ ਸੁਣਾਈ ਗਈ ਹੈ। ਬਰੂਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਪਤਨੀ ਦੀ ਤਲਾਕ ਕਾਰਵਾਈ ਕਾਰਨ ਗੁੱਸੇ ਵਿਚ ਆ ਗਿਆ ਸੀ, ਇਸੇ ਕਾਰਨ ਉਸ ਨੇ ਪੈਸਿਆਂ ਨੂੰ ਫੂਕ ਦਿੱਤਾ। ਇਸ ਦੌਰਾਨ ਜੱਜ ਕੇਵਿਨ ਫਿਲਿਪ ਨੇ ਉਸ  ਨੂੰ ਫਟਕਾਰ ਵੀ ਲਗਾਈ। ਕੇਵਿਨ ਨੇ ਕਿਹਾ ਕਿ ਪਤਨੀ ਨਾਲ ਖੁੰਦਕ ਕੱਢਣ ਲਈ ਨਾ ਸਿਰਫ ਤੁਸੀਂ ਅਦਾਲਤ ਦਾ ਮਜ਼ਾਕ ਬਣਾਇਆ ਹੈ ਬਲਕਿ ਅਪਣੇ ਬੱਚਿਆਂ ਦੇ ਹਿਤਾਂ ਦੀ ਅਣਦੇਖੀ ਕੀਤੀ ਹੈ।
ਅਦਾਲਤ ਨੂੰ ਅਪਣੀ ਪੂਰੀ ਜਾÎਇਦਾਦ ਦੀ ਜਾਣਕਾਰੀ ਨਾ ਦੇਣ ਦੇ ਦੋਸ਼ ਵਿਚ ਜੱਜ ਕੇਵਿਨ ਨੇ ਬਰੂਸ ਨੂੰ ਰੋਜ਼ਾਨਾ ਕਰੀਬ ਡੇਢ ਲੱਖ ਰੁਪਏ ਯਾਨੀ ਕਿ 2 ਹਜ਼ਾਰ ਡਾਲਰ ਦਾ ਜੁਰਮਾਨਾ ਦੇਣ ਲਈ ਵੀ ਕਿਹਾ।
ਦਰਅਸਲ, ਜਾਇਦਾਦ ਦੀ ਜਾਣਕਾਰੀ ਅਦਾਲਤ ਨੂੰ ਨਾ ਦੇਣ ਦੇ ਚਲਦਿਆਂ ਜੱਜ, ਤਲਾਕ ਤੋ ਬਾਅਦ ਬਰੂਸ ਦੁਆਰਾ ਪਤਨੀ ਅਤੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਰਕਮ ਤੈਅ ਨਹੀਂ ਕਰ ਪਾ ਰਹੇ ਸੀ।