image caption:

ਪੰਜਾਬ 'ਚ ਇਕੋ ਪਰਵਾਰ ਦੇ 14 ਜੀਆਂ ਨੂੰ ਕੋਰੋਨਾ ਵਾਇਰਸ

ਬਲਦੇਵ ਸਿੰਘ ਦੇ 7 ਹੋਰ ਰਿਸ਼ਤੇਦਾਰ ਵਾਇਰਸ ਦੀ ਮਾਰ ਹੇਠ
ਨਵਾਂ ਸ਼ਹਿਰ-  ਪੰਜਾਬ ਵਿਚ ਇਕੋ ਪਰਵਾਰ ਦੇ 14 ਜੀਅ ਕੋਰੋਨਾ ਵਾਇਰਸ ਦੇ ਮਾਰ ਹੇਠ ਆ ਗਏ ਹਨ। ਜੀ ਹਾਂ, ਪਿਛਲੇ ਦਿਨੀਂ ਦਮ ਤੋੜਨ ਵਾਲੇ ਨਵਾਂ ਸ਼ਹਿਰ ਦੇ ਬਲਦੇਵ ਸਿੰਘ ਦੇ ਬੇਟਿਆਂ, ਨੂੰਹਾਂ ਅਤੇ 17 ਸਾਲ ਦੀ ਪੋਤੀ ਮਗਰੋਂ ਸੱਤ ਹੋਰ ਰਿਸ਼ਤੇਦਾਰਾਂ ਦੀ ਟੈਸਟ ਰਿਪੋਰਟ ਐਤਵਾਰ ਨੂੰ ਪੌਜ਼ੇਟਿਵ ਆ ਗਈ। ਬਲਦੇਵ ਸਿੰਘ ਦੇ 17 ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਟੈਸਟ ਕੀਤੇ ਗਏ ਜਿਨ&bullਾਂ ਵਿਚੋਂ 14 ਦੀ ਟੈਸਟ ਰਿਪੋਰਟ ਪੌਜ਼ੇਟਿਵ ਆਈ। ਇਨ&bullਾਂ ਵਿਚੋਂ ਕੁਝ ਮਰੀਜ਼ ਪਿੰਡ ਛਿੱਕਾ ਨਾਲ ਸਬੰਧਤ ਹਨ ਜਦਕਿ ਕੁਝ ਪਿੰਡ ਸੁਜੋਂ ਦੇ ਵਸਨੀਕ ਦੱਸੇ ਰਹੇ ਹਨ। ਸਿਹਤ ਵਿਭਾਗ ਵੱਲੋਂ ਦੋਹਾਂ ਪਿੰਡਾਂ ਵਿਚ ਬਿਮਾਰੀ ਫੈਲਣ ਤੋਂ ਰੋਕਣ ਦੀ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਕਿਹਾ ਕਿ ਇਲਜਾਕੇ ਦੀ ਘੇਰਾਬੰਦੀ ਕਰ ਦਿਤੀ ਗਈ ਹੈ ਅਤੇ ਕਿਸੇ ਨੂੰ ਵੀ ਬਗ਼ੈਰ ਇਜਾਜ਼ਤ ਬਾਹਰ ਨਹੀਂ ਜਾਣ ਦਿਤਾ ਜਾਵੇਗਾ।