image caption:

ਮੋਗਾ ‘ਚ ਕੋਰੋਨਾਵਾਇਰਸ ਦੇ ਸ਼ੱਕੀ ਤਿੰਨ ਮਰੀਜ਼ ਆਈਸੋਲੇਸ਼ਨ ਵਾਰਡ ‘ਚ ਭਰਤੀ


ਮੋਗਾ: ਪੰਜਾਬ &lsquoਚ ਕੋਰੋਨਾਵਾਇਰਸ ਕਰਕੇ ਸਰਕਾਰ ਵੱਲੋਂ ਕਰਫਿਉ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦੀ ਰਾਜਧਾਨੀ ਚੰਡੀਗੜ੍ਹ &lsquoਚ ਵੀ ਅੱਜ ਰਾਤ ਤੋਂ ਕਰਫਿਉ ਲੱਗ ਜਾਵੇਗਾ। ਪੰਜਾਬ &lsquoਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 23 ਹੋ ਚੁੱਕੀ ਹੈ।

ਹੁਣ ਖ਼ਬਰ ਆਈ ਹੈ ਕਿ ਮੋਗਾ &lsquoਚ ਵੀ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ &lsquoਚ ਰੱਖਿਆ ਗਿਆ ਹੈ। ਜਿਨ੍ਹਾਂ ਚੋਂ ਇੱਕ 40 ਸਾਲਾ ਔਰਤ ਵੀ ਸ਼ਾਮਲ ਹੈ ਜੋ ਆਨੰਦਪੁਰ ਸਾਹਿਬ  ਹੋਲਾ ਮਹੱਲਾ &lsquoਚ ਸ਼ਾਮਲ ਹੋਈ ਸੀ ਤੇ ਇੱਕ ਹੋਰ 30 ਸਾਲਾ ਨੌਜਵਾਨ ਜੋ ਕਾਫੀ ਦਿਨਾਂ ਤੋਂ ਖੰਘ ਤੇ ਜ਼ੁਕਾਮ ਨਾਲ ਪੀੜਤ ਸੀ, ਨੂੰ ਆਈਸੋਲੇਸ਼ਨ &lsquoਚ ਰੱਖਿਆ ਗਿਆ ਹੈ।

ਮੋਗਾ ਦੀ ਵਸਨੀਕ 25 ਸਾਲਾ ਗਗਨਦੀਪ ਕੌਰ &lsquoਤੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੂੰ ਕੋਰੋਨਾਵਾਇਰਸ ਹੈ ਕਿਉਂਕਿ ਗਗਨਦੀਪ ਕੌਰ ਪੇਸ਼ੇ ਤੋਂ ਫਿਜ਼ੀਓਥੈਰੇਪਿਸਟ ਹੈ ਤੇ ਅੱਜ ਚੰਡੀਗੜ੍ਹ &lsquoਚ ਇੱਕ ਕੋਰੋਨਾਵਾਇਰਸ ਸਕਾਰਾਤਮਕ ਕੇਸ ਆਇਆ ਹੈ, ਜਿਸ ਨੂੰ ਗਗਨਦੀਪ ਨੇ ਚੰਡੀਗੜ੍ਹ ਵਿਖੇ ਟ੍ਰੀਟਮੇਂਟ ਦਿੱਤਾ ਸੀ। ਇਸ ਸਮੇਂ ਗਗਨ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।