image caption:

ਪ੍ਰਧਾਨ ਮੰਤਰੀ ਮੋਦੀ ਦਾ ਐਲਾਨ- ਅੱਜ ਰਾਤ 12 ਵਜੇ ਤੋਂ ਦੇਸ਼ ਭਰ ‘ਚ 21 ਦਿਨਾਂ ਲਈ ਮੁਕੰਮਲ ਲੌਕਡਾਊਨ, ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ

ਨਵੀਂ ਦਿੱਲੀ: ਦੇਸ਼ ਨੂੰ ਕੋਰੋਨਾਵਾਇਰਸ ਬਾਰੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਰਾਤ 12 ਵਜੇ ਤੋਂ ਮੁਕੰਮਲ ਲੌਕਡਾਊਨ ਹੋ ਰਿਹਾ ਹੈ। ਇਸ ਨੂੰ 21 ਦਿਨਾਂ ਲਈ ਲਾਗੂ ਕੀਤਾ ਜਾ ਰਿਹਾ ਹੈ। ਭਾਰਤ ਨੂੰ ਬਚਾਉਣ ਲਈ, ਤੁਹਾਡੇ ਪਰਿਵਾਰ ਨੂੰ ਬਚਾਉਣ ਲਈ ਘਰਾਂ ਤੋਂ ਬਾਹਰ ਆਉਣ 'ਤੇ ਪੂਰਨ ਪਾਬੰਦੀ ਲਗਾਈ ਜਾ ਰਹੀ ਹੈ। ਹਰ ਗਲੀ, ਮੁੱਹਲਾ, ਕਸਬਾ ਲੌਕਡਾਊਨ ਕੀਤਾ ਜਾ ਰਿਹਾ ਹੈ।
ਜਾਨ ਹੈ ਤਾਂ ਜਹਾਨ ਹੈ- ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ, &ldquoਜਨਤਾ ਕਰਫਿਊ ਨਾਲੋਂ ਵਧੇਰੇ ਸਖ਼ਤ ਇਹ ਕਦਮ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਡਿਸਟੈਂਸ ਦੇਸ਼ ਦੇ ਪ੍ਰਧਾਨਮੰਤਰੀ ਤੋਂ ਲੈ ਕੇ ਹਰੇਕ ਨਾਗਰਿਕ ਲਈ ਜ਼ਰੂਰੀ ਹਨ। ਉਸਨੇ ਆਪਣੇ ਸੰਬੋਧਨ ਵਿੱਚ ਦੁਹਰਾਇਆ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਆਉਣਾ ਚਾਹਿਦਾ। ਉਸਨੇ ਕਿਹਾ ਕਿ ਜਾਨ ਹੈ ਤਾਂ ਜਹਾਨ ਹੈ। ਡਾਕਟਰ, ਨਰਸਾਂ ਅਤੇ ਹਸਪਤਾਲ ਪ੍ਰਸ਼ਾਸਨ ਦਿਨ ਰਾਤ ਕੰਮ ਕਰ ਰਿਹਾ ਹੈ।&ldquo
ਦੇਸ਼ ਦੇ ਲੋਕਾਂ ਨੇ ਜਨਤਾ ਕਰਫਿਊ ਨੂੰ ਕਾਮਯਾਬ ਬਣਾਇਆ- ਪ੍ਰਧਾਨ ਮੰਤਰੀ
" ਹਰ ਵਰਗ ਦੇ ਲੋਕ ਇਮਤਿਹਾਨ ਦੀ ਇਸ ਘੜੀ ਵਿੱਚ ਇਕੱਠੇ ਹੋਏ। ਜਨਤਾ ਕਰਫਿਊ ਨੂੰ ਸਫਲ ਬਣਾਇਆ। ਇੱਕ ਦਿਨ ਦੇ ਜਨਤਾ ਕਰਫਿਊ ਨੇ ਦਿਖਾਇਆ ਕਿ ਕਿਵੇਂ ਅਸੀਂ ਸਾਰੇ ਭਾਰਤੀ ਇਕਜੁੱਟ ਹੋ ਕੇ ਮੁਕਾਬਲਾ ਕਰਦੇ ਹਾਂ। ਤੁਸੀਂ ਸਾਰੇ ਜਨਤਾ ਕਰਫਿਊ ਦੀ ਸਫਲਤਾ ਦੇ ਹੱਕਦਾਰ ਹੋ। "
-ਪੀਐਮ ਮੋਦੀ
ਅੱਗੇ ਉਨ੍ਹਾਂ ਨੇ ਕਿਹਾ, &ldquoਕੋਰੋਨਾਵਾਇਰਸ ਇੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਚੁਣੌਤੀ ਵੱਧ ਰਹੀ ਹੈ। ਇਨ੍ਹਾਂ ਦੇਸ਼ਾਂ ਦੇ ਦੋ ਮਹੀਨਿਆਂ ਦੇ ਅਧਿਐਨ ਨੇ ਇਹ ਸਿੱਟਾ ਕੱਢਿਆ ਹੈ ਕਿ ਲੋਕਾਂ ਦਾ ਘਰਾਂ &lsquoਚ ਰਹਿਣਾ ਹੀ ਇੱਕ ਵਿਕਲਪ ਹੈ। ਇਸ ਤੋਂ ਬਚਣ ਦਾ ਕੋਈ ਹੋਰ ਰਸਤਾ ਨਹੀਂ ਹੈ।&rdquo
ਅਣਗਹਿਲੀ ਪੈ ਸਕਦੀ ਭਾਰੀ- ਪ੍ਰਧਾਨ ਮੰਤਰੀ
ਇਸਦੇ ਨਾਲ ਉਨ੍ਹਾਂ ਨੇ ਕਿਹਾ, "ਕੁਝ ਲੋਕਾਂ ਦੀ ਲਾਪਰਵਾਹੀ, ਕੁਝ ਲੋਕਾਂ ਦੀ ਗਲਤ ਸੋਚ ਤੁਹਾਡੇ ਪਰਿਵਾਰ, ਦੋਸਤਾਂ ਅਤੇ ਪੂਰੇ ਦੇਸ਼ ਨੂੰ ਮੁਸੀਬਤ &lsquoਚ ਪਾ ਦੇਵੇਗੀ। ਜੇ ਅਜਿਹੀ ਅਣਗਹਿਲੀ ਜਾਰੀ ਰਹੀ ਤਾਂ ਭਾਰਤ ਨੂੰ ਵੱਡੀ ਕੀਮਤ ਚੁਕਾਉਣੀ ਪਏਗੀ।&rdquo

ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ ਕੇਂਦਰ ਅਤੇ ਰਾਜ ਸਰਕਾਰਾਂ:
ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਗਲੋਬਲ ਮਹਾਮਾਰੀ ਦੁਆਰਾ ਪੈਦਾ ਕੀਤੀਆਂ ਗਈਆਂ ਸਥਿਤੀਆਂ ਦੇ ਵਿਚਕਾਰ ਕੇਂਦਰ ਅਤੇ ਦੇਸ਼ ਭਰ ਦੀਆਂ ਰਾਜ ਸਰਕਾਰਾਂ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਲੋਕਾਂ ਨੂੰ ਹਰ ਰੋਜ਼ ਦੀ ਜ਼ਿੰਦਗੀ &lsquoਚ ਕੋਈ ਦਿੱਕਤ ਨਾ ਆਵੇ ਇਸ ਦੇ ਲਈ ਵੀ ਲਗਾਤਾਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ।&ldquo