image caption:

ਕੋਰੋਨਾਵਾਇਰਸ ਤੋਂ ਜਿੱਤਿਆ ਚੀਨ, ਜ਼ਿੰਦਗੀ ਮੁੜ ਲੀਹਾਂ 'ਤੇ, ਮਲਟੀਪਲੈਕਸ ਖੁੱਲ੍ਹੇ ਪਰ ਦਰਸ਼ਕਾਂ ਦੀ ਤੋਟ

ਬੀਜਿੰਗ: ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆ ਭਰ &lsquoਚ ਫੈਲਿਆ ਕੋਰੋਨਾਵਾਇਰਸ ਤੋਂ ਜਿੱਥੇ ਇਟਲੀ ਸਮੇਤ ਲਗਪਗ ਹਰ ਦੇਸ਼ ਪ੍ਰੇਸ਼ਾਨ ਹੈ। ਉਸੇ ਸਮੇਂ, ਚੀਨ ਵਿੱਚ ਜ਼ਿੰਦਗੀ ਆਮ ਵੇਖੀ ਜਾ ਰਹੀ ਹੈ। ਚੀਨੀ ਸਰਕਾਰ ਨੇ ਵੁਹਾਨ ਦੇ ਨਾਲ-ਨਾਲ ਦੇਸ਼ ਦੇ ਸਾਰੇ ਸ਼ਹਿਰਾਂ &lsquoਚ ਲੌਕਡਾਊਨ ਨੂੰ ਢਿੱਲ ਦਿੱਤੀ ਹੈ। ਚੀਨ ਨੇ ਕੱਲ੍ਹ ਦੇਸ਼ ਦੇ ਅੰਦਰ ਹਾਈਵੇ ਖੋਲ੍ਹ ਦਿੱਤੇ। ਲੋਕਾਂ ਨੂੰ ਕੰਮ ਤੇ ਵੀ ਜਾਣ ਦਿੱਤਾ ਗਿਆ। ਇਸ ਦੇ ਨਾਲ ਹੀ ਸਰਕਾਰ ਨੇ ਚੀਨ &lsquoਚ ਕੁਝ ਸਿਨੇਮਾ ਘਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਲੋਕ ਅਜੇ ਵੀ ਭੀੜ ਵਾਲੀਆਂ ਥਾਂਵਾਂ &lsquoਤੇ ਜਾਣਾ ਪਸੰਦ ਨਹੀਂ ਕਰ ਰਹੇ।

17 ਹਜ਼ਾਰ ਵਿੱਚੋਂ ਖੋਲ੍ਹੇ ਗਏ 500 ਸਿਨੇਮਾ ਹਾਲ, ਪਰ ਨਹੀ ਪਹੁੰਚੇ ਦਰਸ਼ਕ

ਚੀਨੀ ਸਰਕਾਰ ਨੇ ਦੇਸ਼ ਦੇ 17 ਹਜ਼ਾਰ ਥਿਏਟਰਾਂ ਚੋਂ 500 ਸਿਨੇਮਾਘਰਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਚੀਨੀ ਸਰਕਾਰ ਦਾ ਮੰਨਣਾ ਹੈ ਕਿ ਲੋਕਾਂ ਚੋਂ ਡਰ ਦੂਰ ਕੀਤਾ ਜਾ ਸਕਦਾ ਹੈ ਤੇ ਦੁਬਾਰਾ ਆਮ ਜ਼ਿੰਦਗੀ &lsquoਚ ਪਰਤਿਆ ਜਾ ਸਕਦਾ ਹੈ। ਚੀਨੀ ਨਾਗਰਿਕ ਅਜੇ ਵੀ ਕੋਰੋਨਾਵਾਇਰਸ ਤੋਂ ਡਰਦੇ ਹਨ ਤੇ ਪੂਰਾ ਬਚਾਅ ਕਰ ਰਹੇ ਹਨ। ਇਹੀ ਕਾਰਨ ਹੈ ਕਿ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਖੋਲ੍ਹੇ ਗਏ 500 ਥਿਏਟਰਾਂ ਵਿੱਚ ਇੱਕ ਵੀ ਟਿਕਟ ਨਹੀਂ ਵੇਚੀ ਜਾ ਸਕਦੀ।

ਦੱਸ ਦਈਏ ਕਿ ਜਨਵਰੀ ਦੇ ਅੱਧ ਤੋਂ ਚੀਨ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਹੁਣ ਨਵੇਂ ਮਾਮਲਿਆਂ ਦੀ ਕਮੀ ਦੇ ਨਾਲ ਚੀਨ ਹੌਲੀ-ਹੌਲੀ ਆਪਣੇ ਆਦੇਸ਼ਾਂ &lsquoਚ ਢਿੱਲ ਦੇ ਰਿਹਾ ਹੈ।

ਭਾਰਤ ਵਿੱਚ ਵੀ ਸਿਨੇਮਾਘਰ ਬੰਦ, ਫ਼ਿਲਮਾਂ ਦੀ ਰਿਲੀਜ਼ ਵੀ ਮੁਲਤਵੀ:

ਭਾਰਤ ਵਿੱਚ ਵੀ ਥਿਏਟਰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਦਿੱਲੀ, ਮੁੰਬਈ ਤੇ ਚੰਡੀਗੜ੍ਹ ਸਮੇਤ ਦੇਸ਼ ਦੇ ਲਗਪਗ ਹਰ ਵੱਡੇ ਸ਼ਹਿਰ &lsquoਚ ਕਰਫਿਊ ਲਾਇਆ ਗਿਆ ਹੈ। ਕੋਰੋਨਾ ਦੀ ਤਬਾਹੀ ਕਾਰਨ ਮਲਟੀਸਟਾਰਰ ਫ਼ਿਲਮ 'ਸੂਰਯਵੰਸ਼ੀ' ਤੇ 1983 ਦੇ ਵਿਸ਼ਵ ਕੱਪ 'ਤੇ ਆਧਾਰਤ ਫ਼ਿਲਮ '83' ਸਣੇ ਸਾਰੀਆਂ ਫ਼ਿਲਮਾਂ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ। ਹਾਲੀਵੁੱਡ ਫ਼ਿਲਮਾਂ ਵੀ ਇਸ ਤੋਂ ਪ੍ਰਭਾਵਿਤ ਹੋਈਆਂ ਹਨ ਤੇ ਉਨ੍ਹਾਂ ਦੀਆਂ ਸ਼ੂਟਿੰਗਾਂ ਦੇ ਨਾਲ ਰਿਲੀਜ਼ ਡੇਟ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।