image caption:

ਕੌਂਸਲਰਾਂ ਨੇ ਕੀਤੀ ਸਪੈਸ਼ਲ ਪਾਸ ਜਾਰੀ ਕਰਨ ਦੀ ਮੰਗ

ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਕਾਰਨ ਚੰਡੀਗੜ੍ਹ &lsquoਚ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਗਿਆ ਹੈ। ਸ਼ਹਿਰ &lsquoਚ ਲਗਾਏ ਗਏ ਕਰਫਿਊ ਕਾਰਨ ਨਗਰ ਕੌਂਸਲਰਾਂ ਨੇ ਪ੍ਰਸ਼ਾਸਨ ਨੂੰ ਵਿਸ਼ੇਸ਼ ਪਾਸ ਜਾਰੀ ਕਰਨ ਦੀ ਅਪੀਲ ਕੀਤੀ ਹੈ। ਕੌਂਸਲਰਾਂ ਦਾ ਕਹਿਣਾ ਹੈ ਕਿ ਮੌਜੂਦਾ ਹਲਾਤਾਂ &lsquoਚ ਉਨ੍ਹਾਂ ਨੂੰ ਅਜਿਹੇ ਪਾਸ ਦੀ ਜ਼ਰੂਰਤ ਹੈ। ਇਸ ਸਬੰਧ &lsquoਚ ਕਾਂਗਰਸ ਕੌਂਸਲਰ ਦਲ ਦੇ ਆਗੂ ਦਵਿੰਦਰ ਸਿੰਘ ਬਬਲਾ ਨੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੂੰ ਇੱਕ ਪੱਤਰ ਵੀ ਲਿਖਿਆ ਹੈ। ਬਬਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਮੇਂ ਸਮੇਂ ਤੇ ਸਿਹਤ ਵਿਭਾਗ ਤੇ ਪ੍ਰਸ਼ਾਸਨ ਨਾਲ ਸੰਪਰਕ ਕਰਨਾ ਪੈਂਦਾ ਹੈ। ਖੇਤਰ ਦੀ ਸਥਿਤੀ ਦੀ ਵੀ ਸਮੀਖਿਆ ਵੀ ਕਰਨੀ ਪੈਂਦੀ ਹੈ, ਇਸ ਲਈ ਜਨਤਕ ਪ੍ਰਤੀਨਿਧੀਆਂ ਨੂੰ ਵਿਸ਼ੇਸ਼ ਪਾਸ ਜਾਰੀ ਜਾਣ ਤਾਂ ਜੋ ਉਹ ਆਪਣੇ ਆਪਣੇ  ਇਲਾਕਿਆਂ &lsquoਚ ਜਾ ਕੇ ਕੰਮ ਕਰ ਸਕਣ।

ਚੰਡੀਗੜ੍ਹ ਦੇ ਇੱਕ ਵਕੀਲ ਪੰਕਜ ਚੰਦਗੋਥੀਆ ਨੇ ਪ੍ਰਧਾਨ ਮੰਤਰੀ ਨੂੰ ਈਮੇਲ ਤੇ ਉਨ੍ਹਾਂ ਦੇ ਪੋਰਟਲ &lsquoਤੇ ਅਪੀਲ ਕੀਤੀ ਹੈ। ਅਪੀਲ ਕਰਦਿਆਂ ਚਾਂਦਗੋਥੀਆ ਨੇ ਪ੍ਰਧਾਨ ਮੰਤਰੀ ਤੋਂ ਲੋਕਾਂ &lsquoਤੇ ਇਨਕਮ ਟੈਕਸ, ਟੋਲ ਟੈਕਸ ਤੇ ਜੀਐਸਟੀ ਟੈਕਸ ਸਮੇਤ ਸਾਰੇ ਪ੍ਰਕਾਰ ਦੇ ਟੈਕਸਾਂ&lsquo ਤੇ ਬਰੇਕ ਜਾਂ ਟੈਕਸ ਹਾਲੀਡੇ ਦੀ ਮੰਗੀ ਕੀਤੀ ਹੈ। ਇਸ ਦੇ ਨਾਲ ਹੀ ਬੀਪੀਐਲ ਪਰਿਵਾਰਾਂ ਦੇ ਬੈਂਕ ਖਾਤਿਆਂ &lsquoਚ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਪਾਉਣ ਦੀ ਬੇਨਤੀ ਕੀਤੀ ਹੈ। ਵਿੱਤੀ ਸਾਲ 2019-20 ਨੂੰ 31 ਮਾਰਚ ਤੋਂ ਵਧਾ ਕੇ 30 ਜੂਨ ਕਰਨ ਦੀ ਮੰਗ ਹੈ। ਉਨ੍ਹਾਂ ਮਾਰਚ, ਅਪ੍ਰੈਲ ਮਹੀਨੇ &lsquoਚ ਈਐਮਆਈ, ਬਿਜਲੀ, ਪਾਣੀ ਦੇ ਬਿੱਲਾਂ ਦੀ ਤਰੀਕ ਜੂਨ ਤੱਕ ਵਧਾਉਣ ਦੀ ਬੇਨਤੀ ਵੀ ਕੀਤੀ ਹੈ। ਭਾਰਤ ਸਰਕਾਰ ਨੂੰ ਚੀਨ ਵੱਲੋਂ ਅੰਤਰਰਾਸ਼ਟਰੀ ਅਦਾਲਤ &lsquoਚ 13 ਲੱਖ ਮਿਲੀਅਨ ਡਾਲਰ ਦੇ ਨੁਕਸਾਨ ਦੀ ਅਦਾਇਗੀ ਲਈ ਅਪੀਲ ਕਰਨੀ ਚਾਹੀਦੀ ਹੈ।

ਦੱਸ ਦਈਏ ਕਿ ਪੰਜਾਬ &lsquoਚ ਹੁਣ ਤੱਕ ਕੋਰੋਨਾ ਵਾਇਰਸ ਦੇ 30 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਵੱਡੀ ਗਿਣਤੀ &lsquoਚ ਸ਼ੱਕੀ ਮਰੀਜ਼ ਸਾਹਮਣੇ ਆ ਰਹੇ ਹਨ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਸੂਬੇ &lsquoਚ ਲਾਕਡਾਊਨ ਦਾ ਐਲਾਨ ਕੀਤਾ ਸੀ। ਇਸ ਦੇ ਬਾਵਜੂਦ ਲੋਕ ਘਰਾਂ ਤੋਂ ਬਾਹਰ ਆਉਂਦੇ ਰਹੇ, ਸਰਕਾਰ ਨੇ ਸੋਮਵਾਰ ਨੂੰ ਪੂਰੇ ਸੂਬੇ &lsquoਚ ਕਰਫਿਊ ਲਗਾ ਦਿੱਤਾ। ਸੂਬੇ &lsquoਚ ਸਾਰੇ ਥਾਵਾਂ &lsquoਤੇ ਕਰਫਿਊ ਲਾਗੂ ਕਰਨ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਹਲਾਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੂਰੇ &lsquoਦੇਸ਼ ਚ ਸਭ ਤੋਂ ਪਹਿਲਾਂ ਸੂਬੇ &lsquoਚ ਕਰਫਿਊ ਲਾਗੂ ਕੀਤਾ।