image caption:

ਕੋਰੋਨਾ ਦਾ ਇਲਾਜ ਸਮਝ ਕੇ ਇਰਾਨ ਵਿਚ ਲੋਕ ਮਹੀਨਿਆਂ ਤੋਂ ਪੀ ਰਹੇ ਹਨ 'ਸ਼ਰਾਬ', 700 ਤੋਂ ਵੱਧ ਹੋਈਆਂ ਮੌਤਾਂ

ਤਹਿਰਾਨ- ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਤਬਾਹੀ ਮਚਾ ਰਿਹਾ ਹੈ। ਅਜੇ ਤੱਕ ਕੋਰੋਨਾ ਵਾਇਰਸ ਦਾ ਕੋਈ ਇਲਾਜ਼ ਸਾਹਮਣੇ ਨਹੀਂ ਆਇਆ ਹੈ ਪਰ ਇਸ ਦੌਰਾਨ ਈਰਾਨ ਵਿੱਚ ਕੋਰੋਨਾ ਵਾਇਰਸ ਦੇ ਵਹਿਮਾਂ ਭਰਮਾਂ ਨੇ 700 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇੱਥੇ ਲੋਕਾਂ ਦਾ ਮੰਨਣਾ ਸੀ ਕਿ ਸ਼ਰਾਬ, ਕੋਰੋਨਾ ਦੇ ਇਲਾਜ ਵਿੱਚ, ਖ਼ਤਰਨਾਕ ਅਤੇ ਤੇਜ਼ੀ ਨਾਲ ਫੈਲਣ ਵਾਲੀ ਛੂਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੂਰ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ।
ਨੈਸ਼ਨਲ ਕੋਰੋਨਰ ਅਥਾਰਟੀ ਨੇ ਕਿਹਾ ਕਿ ਅਲ ਜਜ਼ੀਰਾ ਦੀ ਰਿਪੋਰਟ ਦੇ ਅਨੁਸਾਰ 20 ਫਰਵਰੀ ਤੋਂ 7 ਅਪ੍ਰੈਲ ਵਿਚਕਾਰ ਜ਼ਹਿਰੀਲੀ ਸ਼ਰਾਬ ਕਾਰਨ 728 ਲੋਕਾਂ ਦੀ ਮੌਤ ਹੋਈ ਹੈ।ਪਿਛਲੇ ਸਾਲ ਜ਼ਹਿਰੀਲੀ ਸ਼ਰਾਬ ਪੀਣ ਨਾਲ ਸਿਰਫ 66 ਮੌਤਾਂ ਹੋਈਆਂ ਸਨ। ਪਿਛਲੇ ਸਾਲ ਅਪਰੈਲ ਵਿੱਚ ਜਾਰੀ ਕੀਤੀ ਗਈ ਇਕ ਸਰਕਾਰੀ ਰਿਪੋਰਟ ਦੇ ਅਨੁਸਾਰ ਈਰਾਨ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈ ਮੌਤ ਦੀਆਂ ਘਟਨਾਵਾਂ ਵਿੱਚ 10 ਗੁਣਾ ਵਾਧਾ ਵੇਖਿਆ ਗਿਆ ਹੈ, ਜਿਸ ਨੂੰ ਮੱਧ ਪੂਰਬ ਵਿਚ ਮਹਾਂਮਾਰੀ ਦਾ ਕੇਂਦਰ ਮੰਨਿਆ ਗਿਆ ਹੈ।
ਈਰਾਨੀ ਸਿਹਤ ਮੰਤਰਾਲੇ ਦੇ ਬੁਲਾਰੇ ਕੀਨਯੌਸ ਜਹਾਨਪੁਰ ਨੇ ਕਿਹਾ ਕਿ 5,011 ਵਿਅਕਤੀਆਂ ਨੇ ਮਿਥੇਨੌਲ ਸ਼ਰਾਬ ਪੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਾਰਨ 90 ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਚੱਲੀ ਗਈ ਜਾਂ ਸ਼ਰਾਬ ਦੇ ਜ਼ਹਿਰ ਕਾਰਨ ਅੱਖਾਂ ਨੂੰ ਨੁਕਸਾਨ ਹੋਇਆ ਹੈ।