image caption:

ਪਾਜ਼ੇਟਿਵ ਮਰੀਜ਼ ਨੂੰ ਨੈਗੇਟਿਵ ਦੱਸ ਕੇ ਦਿੱਤੀ ਛੁੱਟੀ, ਰਾਤ ਨੂੰ ਸੱਦਿਆ ਵਾਪਸ

ਜਲੰਧਰ : ਸਿਵਲ ਹਸਪਤਾਲ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਬੀਤੇ ਦਿਨ ਸਿਵਲ ਹਸਪਤਾਲ ਵਿਚੋਂ ਇਕ ਮਰੀਜ਼ ਨੂੰ ਇਹ ਕਹਿ ਕੇ ਛੁੱਟੀ ਦੇ ਦਿੱਤੀ ਗਈ ਕਿ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਅੱਧੀ ਰਾਤ ਨੂੰ ਉਸ ਨੂੰ ਇਹ ਕਹਿ ਕੇ ਫਿਰ ਸੱਦ ਲਿਆ ਗਿਆ ਕਿ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇੱਥੇ ਦੱਸਣਯੋਗ ਹੈ ਕਿ ਬੀਤੇ ਦਿਨ ਸਿਵਲ ਹਸਪਤਾਲ 'ਚੋਂ ਤਿੰਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਇਲਾਜ ਉਪਰੰਤ ਠੀਕ ਹੋਣ 'ਤੇ ਛੁੱਟੀ ਦੇ ਦਿੱਤੀ ਗਈ। ਇਨ੍ਹਾਂ 'ਚ ਮਿੱਠਾ ਬਾਜ਼ਾਰ ਵਾਸੀ ਵਿਸ਼ਵ ਸ਼ਰਮਾ ਵੀ ਸ਼ਾਮਲ ਸੀ। ਪਤਾ ਲੱਗਾ ਹੈ ਕਿ ਦੇਰ ਵਿਸ਼ਵ ਸ਼ਰਮਾ ਨੂੰ ਇਹ ਕਹਿ ਕੇ ਵਾਪਸ ਹਸਪਾਲ ਬੁਲਾ ਲਿਆ ਗਿਆ ਕਿ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਸ਼ਮੀਰੀ ਲਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਹੈ।