image caption:

ਲੌਕਡਾਊਨ ਖੋਲ੍ਹਣ ਮਗਰੋਂ ਪਹਿਲਾਂ ਵਰਗੇ ਨਹੀਂ ਰਹਿਣਗੇ ਏਅਰਪੋਰਟ, ਨਵੇਂ ਦਿਸ਼ਾ ਨਿਰਦੇਸ਼ ਜਾਰੀ

ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਨੂੰ ਰੋਕਣ ਲਈ 25 ਮਾਰਚ ਤੋਂ ਦੇਸ਼ &lsquoਚ ਲਾਗੂ ਲੌਕਡਾਊਨ (Lockdown) ਕਾਰਨ ਹਵਾਬਾਜ਼ੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ। ਹੁਣ ਜਦੋਂ ਲੌਕਡਾਊਨ ਖ਼ਤਮ ਹੋ ਜਾਏਗਾ ਤਾਂ ਹਵਾਈ ਜਹਾਜ਼ ਦੁਬਾਰਾ ਉਡਾਣ ਭਰਨਾ ਸ਼ੁਰੂ ਕਰ ਦੇਣਗੇ ਪਰ ਇਸ ਦੇ ਨਾਲ ਹੀ ਦੇਸ਼ ਦੇ ਹਵਾਈ ਅੱਡੇ ਵੀ ਪਹਿਲਾਂ ਜਿਹੇ ਨਹੀਂ ਰਹਿਣਗੇ।

ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਕਾਪੀ ਮੁਤਾਬਕ, "ਇਹ ਮੰਨਿਆ ਜਾ ਰਿਹਾ ਹੈ ਕਿ ਸ਼ੁਰੂ &lsquoਚ ਵੱਡੇ (ਮੈਟਰੋ ਜਾਂ ਟੀਅਰ-1) ਸ਼ਹਿਰਾਂ, ਕੁਝ ਸੂਬਿਆਂ ਦੀਆਂ ਰਾਜਧਾਨੀਆਂ ਤੇ ਕੁਝ ਵੱਡੇ ਟੀਅਰ-2 ਸ਼ਹਿਰਾਂ ਲਈ ਹਵਾਬਾਜ਼ੀ ਸੇਵਾਵਾਂ ਬਹਾਲ ਕੀਤੀ ਜਾਏਗੀ।&rdquo ਅਥਾਰਟੀ ਪੂਰੇ ਭਾਰਤ ਵਿੱਚ 100 ਤੋਂ ਵੱਧ ਹਵਾਈ ਅੱਡਿਆਂ ਦਾ ਪ੍ਰਬੰਧਨ ਕਰਦੀ ਹੈ।

ਏਏਆਈ ਮੁਤਾਬਕ, ਜੇ ਕਿਸੇ ਏਅਰਪੋਰਟ ਦੇ ਬਹੁਤ ਸਾਰੇ ਟਰਮੀਨਲ ਹਨ, ਤਾਂ ਸ਼ੁਰੂਆਤੀ ਤੌਰ &lsquoਤੇ ਸਿਰਫ ਇੱਕ ਹੀ ਟਰਮੀਨਲ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇ ਹਵਾਈ ਅੱਡੇ &lsquoਤੇ ਯਾਤਰੀਆਂ ਦੇ ਸਾਮਾਨ ਨੂੰ ਉਨ੍ਹਾਂ ਤੱਕ ਪਹੁੰਚਾਉਣ ਦੀਆਂ ਸਹੂਲਤਾਂ ਹਨ, ਤਾਂ ਉਨ੍ਹਾਂ ਦਾ ਇਸਤੇਮਾਲ ਇੱਕ-ਇੱਕ ਦਿਨ ਛੱਡ ਕੇ ਕਰਨਾ ਚਾਹੀਦਾ ਹੈ।

ਇਸ ਦੇ ਨਾਲ ਹੀ ਰੈਗੂਲੇਟਰ ਨੇ ਕਿਹਾ ਕਿ ਜਦੋਂ ਤੱਕ ਏਅਰਲਾਈਨਾਂ ਦੇ ਸੰਚਾਲਨ ਹੌਲੀ-ਹੌਲੀ ਨਹੀਂ ਵਧਦੇ, ਉਦੋਂ ਤਕ ਖਾਣ ਪੀਣ ਵਾਲੇ ਸਟੋਰਾਂ ਨੂੰ ਸੀਮਤ ਗਿਣਤੀ ਵਿੱਚ ਖੋਲ੍ਹਿਆ ਜਾਣਾ ਚਾਹੀਦਾ ਹੈ। ਹਵਾਈ ਅੱਡਿਆਂ &lsquoਤੇ ਸਥਿਤ ਰੈਸਟੋਰੈਂਟਾਂ ਤੇ ਪੱਬਾਂ &lsquoਚ ਸ਼ਰਾਬ ਦੀ ਸੇਵਾ ਤਾਂ ਹੋਵੇ ਜੇਕਰ ਸੂਬਾ ਸਰਕਾਰਾਂ ਨੇ ਇਸ ਦੀ ਇਜਾਜ਼ਤ ਦਿੱਤੀ ਹੋਵੇ।