image caption: ਲੇਖਕ: ਡਾ. ਏ ਏ ਮਹਿਰਾ, ਚੀਫ਼ ਨਿਊਰੋ ਸਰਜਨ, ਅਮਨਦੀਪ ਹਸਪਤਾਲ, ਅੰਮ੍ਰਿਤਸਰ

ਰੀੜ ਦੀ ਹੱਡੀ –ਕੁਝ ਵਹਿਮ ਅਤੇ ਕੁਝ ਸਚਾਈਆਂ

ਵੈਸੇ ਤਾਂ ਮਨੁੱਖ ਲਈ ਸਾਰਾ ਸ਼ਰੀਰ ਹੀ ਬਹੁਤ ਮਹੱਤਵਪੂਰਨ ਹੈ ਪਰ ਰੀੜ ਦੀ ਹੱਡੀ ਮਨੁੱਖੀ ਸ਼ਰੀਰ ਦਾ ਇੱਕ ਅਜਿਹਾ ਹਿੱਸਾ ਹੈ ਜਿਸ ਨਾਲ ਸਾਰਾ ਹੀ ਸ਼ਰੀਰ ਚਲਦਾ ਹੈ I ਜੇਕਰ ਇਸ ਵਿੱਚ ਕੋਈ ਦਿੱਕਤ ਆ ਗਈ ਤਾਂ ਸਮਝੋ ਸਾਰਾ ਸ਼ਰੀਰ ਗਿਆ I ਰੀੜ ਦੀ ਹੱਡੀ ਵਿੱਚ ਤਕਲੀਫ਼ ਹੋਣਾ ਅਜਕਲ ਆਮ ਜਿਹੀ ਗੱਲ ਹੋ ਗਈ ਹੈ ਪਰ ਬਹੁਤ ਸਾਰੇ ਲੋਕ ਸੁਣੀਆਂ-ਸੁਣਾਈਆਂ ਗੱਲਾਂ &lsquoਤੇ ਯਕੀਨ ਕਰਕੇ ਸਹੀ ਢੰਗ ਨਾਲ ਇਲਾਜ਼ ਨਹੀਂ ਕਰਾਉਂਦੇ ਅਤੇ ਨੀਮ-ਹਕੀਮਾਂ ਕੋਲ ਤੁਰੇ-ਫਿਰਦੇ ਹਨ I ਨਤੀਜ਼ੇ ਵਜੋਂ ਉਨ੍ਹਾਂ ਦੀ ਜਾਨ ਤੱਕ ਖਤਰੇ &lsquoਚ ਪੈ ਜਾਂਦੀ ਹੈ I ਲੋਕਾਂ ਦੇ ਮਨ &lsquoਚ ਰੀੜ ਦੀ ਹੱਡੀ ਨੂੰ ਲੈਕੇ ਬਹੁਤ ਸਾਰੇ ਵਹਿਮ ਹਨ ਜਦਕਿ ਸੱਚਾਈ ਕੁਝ ਹੋਰ ਹੁੰਦੀ ਹੈ I ਪੇਸ਼ ਹੈ ਰੀੜ ਦੀ ਹੱਡੀ ਨੂੰ ਲੈਕੇ ਪ੍ਰਚਲਿਤ ਕੁਝ ਵਹਿਮ ਤੇ ਇਨ੍ਹਾਂ ਦੀ ਸੱਚਾਈ:

  1. ਵਹਿਮ: ਰੀੜ ਦੀ ਹੱਡੀ ਦੀ ਸਰਜਰੀ ਸਫ਼ਲ ਨਹੀਂ ਹੁੰਦੀ I

ਸੱਚਾਈ: ਇਹ ਸਚ ਨਹੀਂ ਹੈ I ਅਜਕਲ ਡਾਕਟਰੀ ਸਾਇੰਸ ਨੇ ਐਨੀ ਤਰੱਕੀ ਕਰ ਲਈ ਹੈ ਕਿ ਰੀੜ ਦੀ ਹਾੜੀ ਦੀ ਸਰਜਰੀ ਦੀ ਸਫ਼ਲਤਾ ਦਰ ਬਹੁਤ ਵੱਧ ਗਈ ਹੈ I

  1. ਵਹਿਮ: ਕਮਰ/ਪਿਠ ਦਰਦ ਦਾ ਸਭ ਤੋਂ ਵਧੀਆ ਇਲਾਜ਼ ਹੈ ਲੰਬੇ ਸਮੇਂ ਤੱਕ ਬੈੱਡ ਰੈਸਟ I

ਸੱਚਾਈ: ਖੋਜਾਂ ਤੋਂ ਪਤਾ ਲੱਗਾ ਹੈ ਕਿ ਬੈੱਡ ਰੈਸਟ ਸਿਰਫ਼ 2-3- ਦਿਨ ਹੀ ਕਰਨੀ ਚਾਹੀਦੀ ਹੈ I ਲੰਬੇ ਸਮੇਂ ਤੱਕ ਬੈੱਡ ਰੈਸਟ ਕਰਨ ਨਾਲ ਰੀੜ ਦੀ ਹੱਡੀ ਦੀਆਂ ਮਾਸ-ਪੇਸ਼ੀਆਂ ਕਮਜ਼ੋਰ ਹੋ ਸਕਦੀਆਂ ਹਨ ਅਤੇ ਇਹ ਖਰਾਬ ਵੀ ਹੋ ਸਕਦੀ ਹੈ I ਇਸ ਨਾਲ ਪਿਠ ਆਕੜ ਜਾਂਦੀ ਹੈ ਜੋ ਕੁਝ ਸਮੇਂ ਬਾਅਦ ਦਰਦ ਦਾ ਕਾਰਣ ਬਣਦੀ ਹੈ I ਦੈਨਿਕ ਕੰਮ-ਕਾਰ ਬੰਦ ਨਹੀਂ ਕਰਨੇ ਚਾਹੀਦੇ ਅਤੇ ਐਕਟਿਵ ਰਹਿਣਾ ਚਾਹਿਦਾ ਹੈ I ਪਿਠ ਦੀ ਮਜ਼ਬੂਤੀ ਲਈ ਹੀਟ ਪੈਕ ਇਸਤੇਮਾਲ ਕਰੋ ਅਤੇ ਹਲਕੀ-ਫੁਲਕੀ ਕਸਰਤ ਕਰੋ I

  1. ਵਹਿਮ: ਪਿਠ ਦਰਦ ਅਤੇ ਪਿਠ ਦੀ ਤਕਲੀਫ਼ ਮੈਨੂੰ ਤਾਂ ਹੋ ਹੀ ਨਹੀਂ ਸਕਦੀ I

ਸੱਚਾਈ: 10 &lsquoਚੋਂ 8 ਲੋਕਾਂ ਨੂੰ ਜ਼ਿੰਦਗੀ &lsquoਚ ਕਦੀ ਨਾ ਕਦੀ ਪਿਠ ਦਰਦ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ I

 

  1. ਵਹਿਮ: ਰੀੜ ਦੀ ਹੱਡੀ ਬਹੁਤ ਨਰਮ ਹੁੰਦੀ ਹੈ ਅਤੇ ਇਸ &lsquoਤੇ ਬਹੁਤ ਜਲਦੀ ਸੱਟ ਲੱਗ ਜਾਂਦੀ ਹੈ I

ਸੱਚਾਈ: ਰੀੜ ਦੀ ਹੱਡੀ ਅਤੇ ਇਸਦੇ ਆਸ-ਪਾਸ ਮਾਸ-ਪੇਸ਼ੀਆਂ, ਟੈਂਡੇਟਸ ਅਤੇ ਲਿਗਾਮਿੰਟ ਹੁੰਦਾ ਹੈ ਜਿਨ੍ਹਾਂ ਨੇ ਰੀੜ ਦੀ ਹੱਡੀ ਨੂੰ ਘੇਰ ਕੇ ਇੱਕ ਮਜ਼ਬੂਤ ਕੰਧ ਵਰਗਾ ਢਾਂਚਾ ਬਣਾਇਆ ਹੁੰਦਾ ਹੈ ਜੋ ਬਹੁਤ ਮਜ਼ਬੂਤ ਹੁੰਦਾ ਹੈ I ਪਿਠ ਅਤੇ ਰੀੜ ਨੂੰ ਤੰਦਰੁਸਤ ਰਖਣ ਲਈ ਲਚੀਲਾਪਨ, ਮਜ਼ਬੂਤੀ ਅਤੇ ਐਰੋਬਿਕ ਟ੍ਰੇਨਿੰਗ ਵਰਗੀਆਂ ਕਸਰਤਾਂ ਕਰਨੀਆ ਚਾਹੀਦੀਆਂ ਹਨ I

 

  1. ਵਹਿਮ: ਮੈਂ ਸ਼ਰੀਰਿਕ ਰੂਪ ਤੋਂ ਬਹੁਤ ਐਕਟਿਵ ਰਹਿੰਦਾ ਹਾਂ I ਮੈਨੂੰ ਤਾਂ ਪਿਠ ਦਰਦ ਹੋ ਹੀ ਨਹੀਂ ਸਕਦੀ I

ਸੱਚਾਈ: ਇਹ ਸਚ ਹੈ ਕਿ ਸਥਿਰ ਜੀਵਨ ਸ਼ੈਲੀ ਬੇ ਮੁਕਾਬਲੇ ਐਕਟਿਵ ਵਿਅਕਤੀ ਨੂੰ ਪਿਠ ਦਰਦ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਐਕਟਿਵ ਆਦਮੀ ਨੂੰ ਪਿਠ ਦਰਦ ਹੋ ਹੀ ਨਹੀਂ ਸਕਦਾ I ਕੁਝ ਖੇਡਾਂ ਜਿਵੇਂ ਕਿ ਗੌਲਫ, ਵਾਲੀਬਾਲ ਅਤੇ ਜਿਮਨਾਸਟਿਕ ਵਿੱਚ ਵੀ ਪਿਠ ਦਰਦ ਹੋਣ ਦੀ ਸੰਭਾਵਨਾ ਬਹੁਤ ਵੱਧ ਹੁੰਦੀ ਹੈ I

  1. ਵਹਿਮ: ਉਮਰ ਦੇ ਨਾਲ ਮੇਰੀ ਪਿਠ ਦਰਦ ਹੋਰ ਵਧਦੀ ਜਾਵੇਗੀ I

ਸੱਚਾਈ: ਬਹੁਤ ਸਾਰੇ ਮਰੀਜ਼ ਇਹ ਸੋਚਦੇ ਹਨ ਕਿ ਉਮਰ ਨਾਲ ਪਿਠ ਦਰਦ ਵਧਦਾ ਜਾਏਗਾ I ਪਰ ਕਮਰ ਦੇ ਹੇਠਲੇ ਹਿੱਸੇ &lsquoਚ ਦਰਦ ਬੁਢੇ ਆਦਮੀਆਂ ਦੀ ਤੁਲਣਾ &lsquoਚ ਨੌਜਵਾਨਾਂ &lsquoਚ ਵਧੇਰੇ ਹੁੰਦੀ ਹੈ I ਇਹ ਡਿਸਕੋਜੇਨਿਕ ਦਰਦ ਜਾਂ ਕਿਸੇ ਵੀ ਡੀਜਨ੍ਰੇਟਿਵ ਡਿਸਕ ਰੋਗ ਦੇ ਕਾਰਣ ਹੋ ਸਕਦੀ ਹੈ I

 

  1. ਵਹਿਮ: ਮੈਨੂੰ ਭਵਿੱਖ &lsquoਚ ਪਿਠ ਦਰਦ ਨਾ ਹੋਵੇ ਇਸ ਲਈ ਮੈਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਪਵੇਗੀ I

ਸੱਚਾਈ: ਪਿਠ ਦਰਦ ਦੇ ਬਹੁਤ ਸਾਰੇ ਮਰੀਜ਼ ਆਪਣੀ ਪਿਠ ਨੂੰ ਲੈਕੇ ਬਹੁਤ ਜ਼ਿਆਦਾ ਫ਼ਿਕ੍ਰਮੰਦ ਰਹਿੰਦੇ ਹਨ ਅਤੇ ਅਜਿਹੇ ਲੋਕਾਂ ਨੂੰ ਪਿਠ ਦੀ ਸੱਟ ਲੱਗਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ I ਰੀੜ ਦੀ ਕੰਡੀਸ਼ਨਿੰਗ ਮਤਲਬ ਖਿਚ ਪਾਉਣ, ਮਜ਼ਬੂਤੀ ਅਤੇ ਐਰੋਬਿਕ ਵਰਗੀਆਂ ਕਸਰਤਾਂ ਦੀ ਲੋੜ ਹੁੰਦੀ ਹੈ I ਸਥਿਰ ਜੀਵਨ ਸ਼ੈਲੀ ਅਤੇ ਕਸਰਤ ਦੀ ਅਣਹੋਂਦ &lsquoਚ ਪਿਠ ਦੀਆਂ ਮਾਸ-ਪੇਸ਼ੀਆਂ ਦੀ ਕੰਡੀਸ਼ਨਿੰਗ ਨਹੀਂ ਹੋ ਪਾਉਂਦੀ I ਪਿਠ ਦੀ ਹਿਫ਼ਾਜ਼ਤ ਲਈ ਸਹੀ ਢੰਗ ਨਾਲ ਬੈਠਨਾ ਅਤੇ ਸ਼ਰੀਰਿਕ ਕਿਰਿਆਵਾਂ ਬਹੁਤ ਲਾਜ਼ਮੀ ਹੁੰਦੀਆਂ ਹਨ I

 

  1. ਵਹਿਮ: ਮਾਪਿਆਂ ਨੂੰ ਪਿਠ ਦਰਦ ਰਹਿੰਦਾ ਹੈ ਤਾਂ ਬੱਚਿਆਂ ਨੂੰ ਵੀ ਪਿਠ ਦਰਦ ਜਰੂਰ ਹੋਵੇਗੀ I

ਸੱਚਾਈ: ਪਿਠ ਅਤੇ ਗਰਦਨ ਦਰਦ ਦੇ ਵਧੇਰੇ ਮਾਮਲਿਆਂ &lsquoਚ ਖਾਨਦਾਨੀ ਦੁਹਰਾਵ ਨਹੀਂ ਹੁੰਦਾ ਜਿਸਦਾ ਮਤਲਬ ਹੈ ਕਿ ਮਾਪਿਆਂ ਤੋਂ ਬੱਚਿਆਂ &lsquoਚ ਇਹ ਬਿਮਾਰੀ ਨਹੀਂ ਹੁੰਦੀ I

 

  1. ਵਹਿਮ: ਮਜਦੂਰਾਂ ਨੂੰ ਪਿਠ ਦਰਦ ਹੋਣ ਦਾ ਖਤਰਾ ਵਧੇਰੇ ਹੁੰਦਾ ਹੈ I

ਸੱਚਾਈ: ਸਥਿਰ ਜੀਵਨ ਸ਼ੈਲੀ ਵਾਲੇ ਲੋਕਾਂ ਨੂੰ ਪਿਠ ਦਰਦ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਰਹਿੰਦੀ ਹੈ I ਮਜਦੂਰਾਂ ਦੀ ਤੁਲਣਾ &lsquoਚ ਟਰੱਕ ਡਰਾਈਵਰਾਂ ਅਤੇ ਦਫਤਰੀ ਬਾਬੂਆਂ ਨੂੰ ਪਿਠ ਦਰਦ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ I ਮਜਦੂਰ ਤਾਂ ਫਿਰ ਵੀ ਆਪਣੀ ਪਿਠ ਨੂੰ ਹਿਲਾਉਂਦੇ ਰਹਿੰਦੇ ਹਨ ਪਰ ਟਰੱਕ ਡਰਾਈਵਰ ਅਤੇ ਦਫਤਰੀ ਬਾਬੂ ਆਪਣੇ ਕੰਮ ਦੇ ਚੱਕਰ &lsquoਚ ਸੀਟ ਨਾਲ ਲਗਾਤਾਰ ਚਿਪਕ ਕੇ ਬੈਠੇ ਰਹਿੰਦੇ ਹਨ ਜਿਸ ਨਾਲ ਪਿਠ ਦਰਦ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ I ਪਿਠ ਅਤੇ ਗਰਦਨ ਨੂੰ ਆਰਾਮ ਦੇਣ ਲਈ ਲਗਾਤਾਰ ਅੰਤਰਾਲ &lsquoਤੇ ਪਿਠ ਅਤੇ ਗਰਦਨ ਨੂੰ ਖਿਚ ਪਾਉਣ ਵਾਲਿਆਂ ਕਸਰਤਾਂ ਕਰਨੀਆ ਬਹੁਤ ਜ਼ਰੂਰੀ ਹੁੰਦਿਆ ਹਨ I

  1. ਵਹਿਮ: ਨੀਮ-ਹਕੀਮਾਂ ਕੋਲ ਬਿਨਾ ਸਰਜਰੀ ਇਲਾਜ਼ ਹੋ ਜਾਂਦਾ ਹੈ I

ਸੱਚਾਈ: ਜਿਆਦਾਤਰ ਲੋਕਾਂ ਦੇ ਮਨ &lsquoਚ ਇਹ ਵਹਿਮ ਹੁੰਦਾ ਹੈ ਕਿ ਨੀਮ-ਹਕੀਮ ਰੀੜ ਦਾ ਇਲਾਜ਼ ਮਾਲਿਸ਼ ਕਰਕੇ ਜਾਂ ਮਣਕੇ ਦੱਬ ਕੇ ਕਰ ਦਿੰਦੇ ਹਨ ਤੇ ਸਰਜਰੀ ਦੀ ਲੋੜ ਨਹੀਂ ਹੁੰਦੀ I ਇਹ ਬਿਲਕੁਲ ਗਲਤ ਹੈ I ਰੀੜ ਦੀ ਹੱਡੀ ਨਾਲ ਹੀ ਸਾਰਾ ਸ਼ਰੀਰ ਜੁੜਿਆ ਹੁੰਦਾ ਹੈ I ਇੱਕ ਸਰਜਨ ਨੂੰ ਹੀ ਪਤਾ ਹੁੰਦਾ ਹੈ ਕਿ ਕਿਸ ਨਾੜ ਦਾ ਅਤੇ ਕੀ ਇਲਾਜ਼ ਕਰਨਾ ਹੈ I ਨੀਮ-ਹਕੀਮ ਬਿਨਾਂ ਕੋਈ ਜਾਂਚ ਕੀਤੇ ਅਤੇ ਬਿਨਾ ਕਿਸੇ ਡਾਕਟਰੀ ਤਜ਼ਰਬੇ ਦੇ ਇਲਾਜ਼ ਦੀ ਕੋਸ਼ਿਸ਼ ਕਦ=ਰਦੇ ਹਨ ਜਿਸ ਨਾਲ ਕਈ ਵਾਰ ਤਾਂ ਆਦਮੀ ਜ਼ਿੰਦਗੀ ਭਰ ਲਈ ਅਪਾਹਿਜ ਵੀ ਹੋ ਜਾਂਦਾ ਹੈ I

 

 

ਲੇਖਕ: ਡਾ. ਏ ਏ ਮਹਿਰਾ, ਚੀਫ਼ ਨਿਊਰੋ ਸਰਜਨ, ਅਮਨਦੀਪ ਹਸਪਤਾਲ, ਅੰਮ੍ਰਿਤਸਰ