image caption:

ਭਾਰਤ ਨੇ ਨੇਪਾਲ ਨੂੰ 3-0 ਹਰਾ ਕਿ ਜਿੱਤੀ ਦੱਖਣੀ ਏਸ਼ੀਆਈ ਚੈਂਪੀਅਨਸ਼ਿਪ

ਭਾਰਤ ਨੇ ਮੰਗਲਵਾਰ ਨੂੰ ਨੇਪਾਲ ਨੂੰ 3-0 ਨਾਲ ਹਰਾ ਕਿ ਪਹਿਲੇ ਦੱਖਣੀ ਏਸ਼ੀਆਈ ਬੈਡਮਿੰਟਨ ਟੂਰਾਨਾਂਮੈਂਟ ਦਾ ਟੀਮ ਖਿਤਾਬ ਆਪਣੇ ਨਾਮ ਕਰ ਲਿਆ ਹੈ। ਤਰੁਣ ਰਾਮ ਫੁਫਨ ਇੰਡੋਰ ਸਟੈਡੀਅਨ &lsquoਚ ਭਾਰਤ ਦੇ ਲਈ ਆਰਿਆਮਾਨ ਟੰਡਨ ਨੇ ਏਕਲ ਵਰਗ &lsquoਚ ਪਹਿਲਾ ਮੁਕਾਬਲਾ ਜਿਤਿਆ। ਟੰਡਨ ਨੇ ਨੇਪਾਲ ਦੇ ਦੀਪੇਸ਼ ਧਾਮੀ ਨੂੰ 21-9, 21-15 ਹਰਾਇਆ।
 
 ਇਸ ਦੇ ਬਾਅਦ ਸਥਾਨਕ ਸਟਾਰ ਅਸ਼ਿਮਤਾ ਚਾਲੀਹਾ ਨੇ ਮਹਿਲਾ ਏਕਲ &lsquoਚ ਰਾਸੀਲਾ ਮਹਾਰਾਜਨ ਨੂੰ 21-9, 21-6 ਨਾਲ ਹਰਾ ਕਿ ਭਾਰਤ ਨੂੰ ਜਿੱਤ ਦਵਾਈ। ਲੜਕਿਆਂ ਦੇ ਯੁਗਲ ਮੁਕਾਬਲੇ &lsquoਚ ਅਨਿਪਾਤ ਦਾਸਗੁਪਤਾ ਤੇ ਕ੍ਰਿਸ਼ਨ ਪ੍ਰਸਾਦ ਜੀ ਨੇ ਦਿਪੇਸ਼ ਤੇ ਨਬੀਨ ਨੂੰ 21-4, 21-11 ਨਾਲ ਹਰਾ ਕਿ ਭਾਰਤ ਦੀ ਜਿੱਤ ਪੱਕੀ ਕੀਤੀ।
 
ਪਿਛਲੇ ਦਿਨੀਂ ਹਾਂਗਕਾਂਗ ਓਪਨ ਸੁਪਰ ਸੀਰੀਜ਼ ਬੈਡਮਿੰਟਨ ਚੈਪਿਅਨਸ਼ਿਪ &lsquoਚ ਦੇਸ਼ ਦੀ ਸੀਨੀਅਰ ਮਹਿਲਾ ਸ਼ਟਲ ਪੀਵੀ ਸਿੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੀਵੀ ਸਿੰਧੂ ਨੂੰ ਖਿਤਾਬੀ &lsquoਚ ਵਰਲਡ ਨੰਬਰ ਵਨ ਤਾਈ-ਜੂ-ਯਿੰਗ ਦੇ ਹੱਥੋਂ 18-21, 18-21 ਹਾਰ ਦਾ ਸਾਹਮਣਾ ਕਰਨਾ ਪਿਆ। ਫਾਈਨਲ ਮੁਕਾਬਲੇ &lsquoਚ ਚੀਨੀ ਤਾਈਪਈ ਦੇ ਖਿਡਾਈ ਦੇ ਅੱਗੇ ਸਿੰਧੂ ਨਹੀਂ ਚੱਲੀ ਤੇ ਉਹਨਾਂ ਨੇ ਸਿਧੇ ਗੇਮ &lsquoਚ ਹਾਰ ਦਾ ਸਾਹਮਣਾ ਕਰਨਾ ਪਿਆਂ। ਇਸ ਹਾਰ ਦੇ ਕਾਰਨ ਸਿੰਧੂ ਨੂੰ ਚਾਂਦੀ ਦੇ ਮੈਡਲ ਨਾਲ ਸਬਰ ਕਰਨਾ ਪਿਆ।
 
ਇਸ ਤੋਂ ਪਹਿਲਾਂ ਸਿੰਧੂ ਨੇ ਬੀਤੇ ਦਿਨ ਸੈਮੀਫਾਈਨਲ &lsquoਚ ਥਾਈਲੈਂਡ ਦੀ ਵਰਲਡ ਨੰਬਰ-6 ਰਤਚਾਨੋਕ ਨੂੰ ਹਰਾ ਦਿੱਤਾ ਸੀ। ਸਿੰਧੂ ਨੇ ਇਹ ਮੁਕਾਬਲਾ ਸਿੱਧੀ ਗੇਮ &lsquoਚ 43 ਮਿੰਟ &lsquoਚ 21-17, 21-17 ਨਾਲ ਜਿੱਤ ਲਿਆ ਸੀ। ਸਿੰਧੂ ਅਤੇ ਕਤਚਾਨੋਕ ਦੇ ਵਿਚਾਲੇ ਇਹ ਛੇਵਾਂ ਮੁਕਾਬਲਾ ਸੀ। ਸਿੰਧੂ ਨੇ ਰਤਚਾਨੋਕ ਨੂੰ ਦੂਜੀ ਵਾਰ ਹਰਾ ਕੇ ਆਪਣਾ ਰਿਕਾਰਡ ਕੁਝ ਬਿਹਤਰੀਨ ਕੀਤਾ। ਇਸ ਤੋਂ ਪਹਿਲਾਂ ਸਿੰਧੂ 4 ਵਾਰ ਰਤਚਾਨੋਕ ਤੋਂ ਹਾਰ ਗਈ ਹੈ।
 
ਰੀਓ ਓਲੰਪਿਕ ਦੀ ਸਿਲਵਰ ਮੈਡਲਿਸਟ ਸਿੰਧੂ ਨੇ ਜਾਪਾਨ ਦੀ ਵਰਲਡ ਨੰਬਰ-2 ਅਕਾਨੇ ਯਾਮਾਗੁਚੀ ਨੂੰ 36 ਮਿੰਟ &lsquoਚ 21-12, 21-19 ਨਾਲ ਹਰਾ ਕੇ ਸੈਮੀਫਾਈਨਲ &lsquoਚ ਜਗ੍ਹਾ ਬਣਾਈ। ਸਿੰਧੂ ਜਾਪਾਨ ਦੀ ਹੀ ਵਰਲਡ ਨੰਬਰ-14 ਅਯਾ ਓਹੋਰੀ ਨੂੰ 39 ਮਿੰਟ &lsquoਚ 21-14, 21-17 ਨਾਲ ਹਰਾ ਕੇ ਕੁਆਰਟਰਫਾਈਨਲ &lsquoਚ ਪਹੁੰਚੀ। ਸਿੰਧੂ ਨੇ ਪਹਿਲੇ ਦੌਰ &lsquoਚ 786ਵੀਂ ਰੈਕਿੰਗ ਵਾਲੀ ਹਾਂਗਕਾਂਗ ਦੀ ਯੂਟ. ਯੀ. ਲੁੰਗ ਨੂੰ 26 ਮਿੰਟ &lsquoਚ 21-18, 21-10 ਨਾਲ ਹਰਾਇਆ।
 
ਖੇਡ ਮੰਤਰਾਲੇ ਨੇ ਮਹਿਲਾ ਬੈਡਮਿੰਟਨ ਸਟਾਰ 22 ਸਾਲਾ ਪੀਵੀ ਸਿੰਧੂ ਦੇ ਨਾਮ ਦਾ ਪ੍ਰਸਤਾਵ ਪਦਮ ਭੂਸ਼ਣ ਸਨਮਾਨ ਲਈ ਕੀਤਾ ਸੀ। ਇਹ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ। ਓਲੰਪਿਕ &lsquoਚ ਸਿਲਵਰ ਮੈਡਲ ਜਿੱਤਣ ਵਾਲੀ ਸਿੰਧੂ ਨੇ ਲਗਾਤਾਰ ਕਈ ਖਿਤਾਬ ਆਪਣੇ ਨਾਮ ਕੀਤੇ ਹਨ।ਦੂਜੇ ਸੈੱਟ &lsquoਚ ਸਿੰਧੂ ਨੇ 6-0 ਨਾਲ ਵਾਧਾ ਬਣਾ ਲਿਆ ਸੀ ਤੇ ਬ੫ੇਕ ਤਕ ਉਹ 11-3 ਨਾਲ ਅੱਗੇ ਸੀ। ਹਾਨ ਨੇ ਇਥੇ ਚੁਣੌਤੀ ਪੇਸ਼ ਕੀਤੀ ਤੇ ਸਕੋਰ ਨੂੰ 9-12 ਤਕ ਲੈ ਗਈ ਪਰ ਇਸ ਤੋਂ ਬਾਅਦ ਸਿੰਧੂ ਨੇ ਲਗਾਤਾਰ ਪੰਜ ਅੰਕ ਜਿੱਤ ਕੇ ਕਿਸੇ ਤਰ੍ਹਾਂ ਦੇ ਉਲਟਫੇਰ ਦੀ ਸੰਭਾਵਨਾ ਨੂੰ ਖ਼ਤਮ ਕਰ ਦਿੱਤਾ।