image caption:

ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਫਿਲਮ ਲਈ ਸਿੱਖ ਰਹੀ ਹੈ ਹਾਕੀ

 

 ਪੰਜਾਬੀ ਫਿਲਮਾਂ ਤੋਂ ਮਸ਼ਹੂਰ ਹੋਣ ਵਾਲੇ ਦਿਲਜੀਤ ਦੋਸਾਂਝ ਹੁਣ ਬਾਲੀਵੁੱਡ &lsquoਚ ਇਕ ਭਾਰਤੀ ਹਾਕੀ ਖਿਡਾਰੀ ਦੀ ਜ਼ਿੰਦਗੀ &lsquoਤੇ ਆਧਾਰਿਤ ਫਿਲਮ &lsquoਚ ਲੀਡ ਰੋਲ &lsquoਚ ਨਜ਼ਰ ਆਉਣਗੇ। ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਇਨ੍ਹੀਂ ਦਿਨੀਂ ਹਾਕੀ ਸਿੱਖ ਰਹੀ ਹੈ। ਉਹ ਦਿਲਜੀਤ ਦੋਸਾਂਝ ਨਾਲ ਫਿਲਮ &lsquoਸੂਰਮਾ&rsquo ਵਿਚ ਕੰਮ ਕਰਦੀ ਨਜ਼ਰ ਆਵੇਗੀ। ਇਹ ਫਿਲਮ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ &lsquoਤੇ ਆਧਾਰਿਤ ਹੈ।
 
ਤਾਪਸੀ ਨੇ ਕਿਹਾ ਕਿ ਇਸ ਫਿਲਮ ਦੇ ਸਾਰੇ ਕਲਾਕਾਰਾਂ ਨੂੰ ਹਾਕੀ ਖੇਡਣਾ ਖੁਦ ਸੰਦੀਪ ਨੇ ਸਿਖਾਇਆ ਹੈ। ਤਾਪਸੀ ਨੇ ਕਿਹਾ ਕਿ ਅਸੀਂ ਫਿਲਮ ਦੀ ਅੱਧੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਕ੍ਰਿਸਮਸ ਤੱਕ ਅਸੀਂ ਫਿਲਮ ਦੀ ਪੂਰੀ ਸ਼ੂਟਿੰਗ ਖਤਮ ਕਰ ਲਵਾਂਗੇ। ਉਸ ਨੇ ਕਿਹਾ ਕਿ ਮੈਨੂੰ ਦਿਲਜੀਤ ਨਾਲ ਕੰਮ ਕਰਕੇ ਬਹੁਤ ਹੀ ਮਜ਼ਾ ਆਇਆ। ਉਹ ਬਹੁਤ ਹੀ ਸ਼ਰਮੀਲੇ ਵਿਅਕਤੀ ਹਨ।
 
ਇਸ ਦਾ ਪੋਸਟਰ ਦਿਲਜੀਤ ਨੇ ਖੁਦ ਸੋਸ਼ਲ ਮੀਡੀਆ &lsquoਤੇ ਸ਼ੇਅਰ ਕੀਤਾ ਸੀ। ਬਾਲੀਵੁੱਡ &lsquoਚ ਖੇਡ ਦੇ ਸਿਤਾਰਿਆਂ ਦੀ ਜ਼ਿੰਦਗੀ &lsquoਚ ਕਈ ਫਿਲਮਾਂ ਬਣੀਆਂ ਹਨ ਅਤੇ ਉਮੀਦ ਹੈ ਕਿ ਇਸ ਮੂਵੀ ਦੇ ਲਈ ਸੰਦੀਪ ਦੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਤ ਹੋਣਗੇ। ਫਿਲਮ &lsquoਚ ਦਿਲਜੀਤ ਦੇ ਨਾਲ ਤਾਪਸੀ ਪੰਨੂ ਲੀਡ ਰੋਲ &lsquoਚ ਨਜ਼ਰ ਆਵੇਗੀ, ਜੋ ਇਕ ਹਾਕੀ ਪਲੇਅਰ ਦੀ ਹੀ ਭੂਮਿਕਾ &lsquoਚ ਹੈ।
 
ਆਪਣੇ ਇਸ ਰੋਲ ਦੇ ਲਈ ਦਿਲਜੀਤ ਅਤੇ ਤਾਪਸੀ ਖੂਬ ਟ੍ਰੇਨਿੰਗ ਲੈ ਰਹੇ ਹਨ। &lsquoਸੂਰਮਾ&rsquo ਦਾ ਨਿਰਦੇਸ਼ਨ ਸ਼ਾਦ ਅਲੀ ਕਰ ਰਹੇ ਹਨ, ਜਿਸ &lsquoਚ ਚਿਤ੍ਰਾਂਗਦਾ ਸਿੰਘ ਅਤੇ ਅੰਗਦ ਬੇਦੀ ਵੀ ਅਹਿਮ ਰੋਲ &lsquoਚ ਦਿਖਣਗੇ। ਇਹ ਫਿਲਮ 29 ਜੂਨ 2018 ਨੂੰ ਰਿਲੀਜ਼ ਹੋ ਰਹੀ ਹੈ। ਦਿਲਜੀਤ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਭੂਮਿਕਾ &lsquoਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਭਾਰਤ ਦੇ ਸਰਵਸ਼੍ਰੇਸ਼ਠ ਡਰੈਗ ਫਲਿਕਰਾਂ &lsquoਚ ਸ਼ੁਮਾਰ ਸੰਦੀਪ ਸਿੰਘ ਦੀ ਜ਼ਿੰਦਗੀ &lsquoਤੇ ਅਧਾਰਿਤ ਹੈ।
 
ਕਿਹਾ ਜਾ ਰਿਹਾ ਸੀ ਕਿ ਇਸ ਦਾ ਨਾਂਅ ਸੰਦੀਪ ਸਿੰਘ ਦੇ ਨਿਕਨੇਮ &lsquoਫਲਿਕਰ ਸਿੰਘ&rsquo &lsquoਤੇ ਅਧਾਰਿਤ ਹੋਵੇਗਾ, ਪਰ ਨਵੇਂ ਪੋਸਟਰ &lsquoਚ ਹੁਣ ਸਭ ਸਾਫ ਨਜ਼ਰ ਆ ਰਿਹਾ ਸੀ। ਪੋਸਟਰ &lsquoਚ ਫਿਲਮ ਦਾ ਨਾਂ &lsquoਸੂਰਮਾ&rsquo ਸਪੱਸ਼ਟ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਸੰਦੀਪ 22 ਅਗਸਤ 2006 &lsquoਚ ਸ਼ਤਾਬਦੀ ਐਕਸਪ੍ਰੈਸ &lsquoਚ ਗਲਤੀ ਨਾਲ ਗੋਲੀ ਚੱਲਣ ਦੀ ਵਜ੍ਹਾ ਨਾਲ ਜ਼ਖ਼ਮੀ ਹੋ ਗਏ ਸਨ, ਜਦਕਿ ਉਸੇ ਸਮੇਂ ਉਨ੍ਹਾਂ ਨੂੰ ਨੈਸ਼ਨਲ ਟੀਮ ਦੇ ਨਾਲ ਵਿਸ਼ਵ ਕੱਪ ਦੇ ਲਈ ਜਰਮਨੀ ਰਵਾਨਾ ਹੋਣਾ ਸੀ।
 
ਇਸ ਹਾਦਸੇ ਨੇ ਉਨ੍ਹਾਂ ਨੂੰ ਵ੍ਹੀਲਚੇਅਰ &lsquoਤੇ ਲਿਆ ਦਿੱਤਾ ਅਤੇ ਉਨ੍ਹਾਂ ਨੂੰ ਲਗਭਗ 2 ਸਾਲਾਂ ਤੱਕ ਵ੍ਹੀਲਚੇਅਰ &lsquoਤ ਰਹਿਣਾ ਪਿਆ ਸੀ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਮਿਹਨਤ ਕਰਕੇ ਇਕ ਵਾਰ ਫਿਰ ਨੈਸ਼ਨਲ ਟੀਮ &lsquoਚ ਸ਼ਾਮਲ ਹੋਣ ਦੇ ਲਈ ਖੁਦ ਨੂੰ ਪੂਰਾ ਤਰ੍ਹਾਂ ਤਿਆਰ ਕਰ ਲਿਆ।