image caption:

ਕੋਹਲੀ ਤੇ ਅਨੁਸ਼ਕਾ ਇਟਲੀ 'ਚ ਕਰਨਗੇ ਵਿਆਹ!

ਨਵੀਂ ਦਿੱਲੀ,- ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ, ਚਾਹੇ ਵਿਰਾਟ ਕਿਤੇ ਮੈਚ ਖੇਡਣ ਗਏ ਹੋਣ ਜਾਂ ਫੇਰ ਅਨੁਸ਼ਕਾ ਕਿਤੇ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੋਵੇ। ਇਹ ਇੱਕ ਦੂਜੇ ਨੂੰ ਮਿਲਣ ਦੇ ਲਈ ਵਿਦੇਸ਼ ਤੱਕ ਚਲੇ ਜਾਂਦੇ ਹਨ। ਹੁਣ ਇਨ੍ਹਾ ਦੋਵਾਂ ਦੀ ਮੰਗਣੀ ਨੂੰ ਲੈ ਕੇ ਵੀ ਚਰਚੇ ਜ਼ੋਰਾਂ ਤੇ ਹਨ। ਸੁਣਨ ਵਿਚ ਇਹ ਵੀ ਆ ਰਿਹਾ ਹੈ ਕਿ ਇਹ ਦੋਵੇਂ ਦਸੰਬਰ ਦੇ ਦੂਜੇ ਹਫ਼ਤੇ ਵਿਚ ਵਿਆਹ ਕਰ ਸਕਦੇ ਹਨ। ਪਿਛਲੇ ਕਾਫੀ ਸਮੇਂ ਤੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਵਿਰਾਟ ਅਤੇ ਅਨੁਸ਼ਕਾ ਵਿਆਹ ਦੇ ਬੰਧਨ ਵਿਚ ਬੱਝ ਸਕਦੇ ਹਨ। ਉਨ੍ਹਾਂ ਦਾ ਵਿਆਹ ਭਾਰਤ ਵਿਚ ਨਹੀਂ ਬਲਕਿ ਵਿਦੇਸ਼ ਵਿਚ ਹੋ ਸਕਦਾ ਹੈ। ਵਿਰਾਟ ਕੋਹਲੀ 7 ਦਸੰਬਰ ਨੂੰ ਇਟਲੀ ਜਾ ਰਹੇ ਹਨ, ਹਾਲਾਂਕਿ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਬੁਲਾਰੇ ਨੇ ਇਨ੍ਹਾ ਵਿਆਹ ਦੀ ਖ਼ਬਰਾਂ ਨੂੰ ਗਲਤ ਦੱਸਿਆ ਹੈ। ਵਿਰਾਟ  ਪਾਸੋਂ ਇਸ ਗੱਲ ਤੇ ਕੋਈ ਜਵਾਬ ਨਹੀਂ ਆਇਆ ਹੈ। ਖ਼ਬਰਾਂ ਦੀ ਮੰਨੀਏ ਤਾਂ 9, 10, 11 ਜਾਂ 12 ਦਸੰਬਰ ਦੇ ਵਿਚ ਮੰਗਣੀ ਅਤੇ ਵਿਆਹ ਦੋਵਾਂ ਦੀਆਂ ਰਸਮਾਂ ਅਦਾ ਕੀਤੀਆਂ ਜਾ ਸਕਦੀਆਂ ਹਨ। ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਦੇ ਪਰਿਵਾਰ ਦੇ ਮੈਂਬਰਾਂ  ਦੇ ਇਟਲੀ ਦੀ ਟਿਕਟ ਵੀ ਬੁੱਕ ਹੋ ਚੁੱਕੀ ਹੈ।