image caption:

27 ਹਜਾਰ ਫੁੱਟ ਤੇ ਪੱਗੜੀ ਬੰਨਣ ਵਾਲਾ ਪਹਿਲਾ ਪੰਜਾਬੀ ਬਣਿਆ ਗੁਰਜੀਤ ਸਿੰਘ ਸ਼ਾਹਪੁਰੀਆ

ਸਿੰਗਾਪੁਰ ਦੇ ਵੱਖ ਵੱਖ ਸ਼ਹਿਰ ਵਿੱਚ ਲਗਾਏ ਫ੍ਰੀ ਦਸਤਾਰਬੰਦੀ ਕੈਂਪ
 ਫਤਿਹਗੜ੍ਹ ਚੂੜੀਆਂ - ਆਪਣੀ ਸੋਹਣੀ ਦਸਤਾਰ ਨਾਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਅਤੇ ਸਿੱਖ ਹੋਣ ਦੀ ਜੁਮੇਵਾਰੀ ਨਿਭਾਉਣ ਵਾਲਾ ਸਿੱਖ ਨੌਜਵਾਨ ਗੁਰਜੀਤ ਸਿੰਘ  ਸ਼ਾਹਪੁਰੀਆ ਨੇ ਇਕ ਅਨੋਖਾ ਇਤੇਹਾਸ ਰਚ ਦਿੱਤਾ ਹੈ ਜਿਸ ਦ&bullੀ ਅੱਜ ਤੱਕ ਕਿਸੇ ਨੇ ਕੋਈ ਕ&bullਾਮਨਾ ਵੀ ਨਹੀ ਕੀਤੀ&bull ਹੋਵੇਗੀ  ਕਿ&bull ਗੁਰਜੀਤ ਸਿੰਘ  ਸ਼ਾਹਪੁਰੀਆ ਜਿਸ ਨੇ ਇਕ ਸਿੱਖ ਨੌਜਵਾਨ ਨੂੰ ਉਡਦੇ ਜਹਾਜ ਵਿੱਚ  ਪੱਗ ਬੰਨਕੇ ਇਹ ਇਤੇਹਾਸ ਰੱਚਿਆ ਹੈ।  ਦੱਸਿਆ ਜਾਂਦਾ ਹੈ ਕਿ ਅੰਮ੍ਰਿਤਸਰ ਤੋ ਸਿੰਗਾਪੁਰ ਜਾ ਰਿਹਾ ਜਹਾਜ ਜਦੋ 27 ਹਜਾਰ ਫੁੱਟ ਤੇ  ਉਡ ਰਿਹਾ ਸੀ ਤੇ ਜਿਲ੍ਹਾ ਤਰਨ ਤਾਰਨ ਦੇ ਪਿੰਡ ਰਟੌਲ ਦਾ ਇਕ ਨੌਜਵਾਨ ਜੋ ਉਸ ਜਹਾਜ ਵਿੱਚ ਸਫਰ ਕਰ ਰਿਹਾ ਸੀ ਨੂੰ ਪੱਗੜੀ ਬੰਨੀ। ਇਹ ਕਾਰਨਾਮਾ ਕਰਨ ਵਾਲਾ ਪਹਿਲਾਂ ਪੰਜਾਬੀ ਨੌਜਵਾਨ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਗੋਰਾਇਆ ਦਾ ਨੂੰ ਮਾਨ ਹਾਸਿਲ ਹੋਇਆ ਹੈ। ਕੁਝ ਦਿਨ ਪਹਿਲਾਂ ਹੀ ਭਾਰਤ ਵਾਪਸ ਆਏ ਗੁਰਜੀਤ ਸਿੰਘ  ਸ਼ਾਹਪੁਰੀਆਂ ਨੇ ਦੱਸਿਆ ਕਿ&bull ਅੱਜ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ  ਵੱਲੋਂ ਫੇਸਬੁੱਕ ਅਤੇ ਵਾਟਸਅੱਪ ਤੇ ਬਹੁਤ ਪਿਆਰ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਵੱਡਾ ਗੁਰਦੁਆਰਾ ਸਾਹਿਬ ਸਿੰਗਾਂਪੁਰ ਵਿਖੇ ਪਰਮੋਟਿੰਗ ਗੁਰਮੱਤ ਜੱਥਾ (ਸਿੱਖੀ ਅਪਣਾÀ) ਦੇ ਸਹਿਯੋਗ ਨਾਲ ਸਿੰਗਾਪੁਰ ਦੇ ਵੱਖ ਵੱਖ ਸ਼ਹਿਰਾਂ ਵਿੱਚ ਫ੍ਰੀ ਦਸਤਾਰਬੰਦੀ ਕੈਂਪ ਲਗਾਏ ਗਏ। ਜਿਸ ਵਿੱਚ ਨੌਜਵਾਨ ਲੜਕੇ, ਲੜਕੀਆਂ ਅਤੇ ਬਜੁਰਗਾਂ ਨੂੰ ਵੀ ਸੋਹਣੀ ਦਸਤਾਰ ਸਜਾਈ ਗਈ ਤੇ ਨਾਲ ਹੀ ਸਿੰਗਾਂਪੁਰ 'ਚ ਰਹਿੰਦੇ ਉਥੋ ਦੇ ਵਸਨੀਕ ਅੰਗਰੇਜਾਂ ਨੂੰ ਦਸਤਾਰਬੰਦੀ ਦੇ ਗੁਣ ਸਿਖਾਏ ਗਏ। ਇਸ ਮੌਕੇ ਸਿੰਗਾਪੁਰ 'ਚ ਵੱਸਦੇ ਪੰਜਾਬੀਆ ਵੱਲੋ ਗੁਰਜੀਤ ਸਿੰਘ ਸ਼ਾਹਪੁਰੀਆ ਨੂੰ ਸਨਮਾਨਿਤ ਵੀ ਕੀਤਾ ਗਿਆ।  ਗੁਰਜੀਤ ਸਿੰਘ ਸ਼ਾਹਪੁਰੀਆ ਨਾਲ ਹੋਈ ਇਕ ਮੁਲਾਕਾਤ 'ਚ ਉਹਨਾਂ ਨੇ ਦੱਸਿਆ ਕਿ ਮੈਨੂੰ ਬਿਲਕੁਲ ਵੀ ਨਹੀ ਲੱਗਾ ਕਿ ਮੈ ਸਿੰਗਾਪੁਰ ਆਇਆਂ ਹਾਂ ਮੈ ਇਕ ਮਹੀਨਾਂ ਉਥੇ ਰਹਿ ਕੇ ਇਹ ਮਹਸੂਸ ਕੀਤਾ ਹੈ ਕਿ ਮੈ ਪੰਜਾਬ ਵਿੱਚ ਹਾਂ ਕਿਉਕਿ ਹੋਰਨਾ  ਦੇਸ਼ਾ ਵਾਂਗ ਸਿੰਗਾਪੁਰ ਵਿੱਚ ਵੀ ਪੰਜਾਬੀਆਂ ਨੇ ਅਪਣੇ ਝੰਡੇ ਗੱਡੇ ਹਨ ਤੇ ਉਥੇ ਵੀ ਪੰਜਾਬੀਆਂ ਦੀ ਕੋਈ ਕਮੀ ਨਹੀ ਸੀ। ਮੈ ਸਿੰਗਾਪੁਰ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਮੈਨੂੰ ਅਪਣੇ ਕੋਲ ਬੁਲਾ ਕੇ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਵਾਏ।