image caption:

ਰੇਲ ਗੱਡੀ ਟਾਰਚ ਦੀ ਰੌਸ਼ਨੀ ‘ਚ 20 ਕਿਲੋਮੀਟਰ ਦੌੜਦੀ ਗਈ

ਮੁਜ਼ੱਫਰਪੁਰ,- ਬਿਹਾਰ &lsquoਚ ਕੱਲ੍ਹ ਰਾਤ ਮੋਤੀਪੁਰ ਤੇ ਮੁਜ਼ੱਫਰਪੁਰ ਦੇ ਵਿਚਾਲੇ ਕਰੀਬ 20 ਕਿਲੋਮੀਟਰ ਤੱਕ ਟਾਰਚ ਦੀ ਰੌਸ਼ਨੀ ਵਿੱਚ ਮੰਡੂਆਡੀਹ ਐਕਸਪ੍ਰੈਸ ਦੌੜਦੀ ਰਹੀ। ਲੋਕੋ ਪਾਇਲਟ (ਡਰਾਈਵਰ) ਨੇ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਨਾਲ ਰੇਲ ਗੱਡੀ ਚਲਾਈ।
ਮਿਲੀ ਜਾਣਕਾਰੀ ਅਨੁਸਾਰ ਮੋਤੀਪੁਰ ਸਟੇਸ਼ਨ &lsquoਤੇ ਮੰਡੂਆਡੀਹ ਐਕਸਪ੍ਰੈਸ ਪੰਜ ਮਿੰਟ ਰੁਕਣ ਪਿੱਛੋਂ ਜਦੋਂ ਚੱਲੀ ਤਾਂ ਇੰਜਣ ਦੀ ਮੇਨ ਲਾਈਟ ਖਰਾਬ ਹੋ ਗਈ। ਗੱਡੀ ਦੇ ਅੱਗੇ ਵਧਣ &lsquoਚ ਮੁਸ਼ਕਿਲ ਪੇਸ਼ ਆਉਣ ਲੱਗੀ। ਡਰਾਈਵਰ ਨੇ ਟਰੈਕ ਨਜ਼ਰ ਨਾ ਆਉਣ ਕਾਰਨ ਗੱਡੀ ਰੋਕ ਦਿੱਤੀ। ਲਾਈਟ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਨੁਕਸ ਦਾ ਪਤਾ ਨਾ ਲੱਗਾ ਤਾਂ ਡਰਾਈਵਰ ਨੇ ਸਥਾਨਕ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ ਅਤੇ ਗੱਡੀ ਅੱਗੇ ਲਿਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੂਜਾ ਇੰਜਣ ਭੇਜਣ ਦੀ ਮੰਗ ਕੀਤੀ। ਕੰਟਰੋਲਰ ਵੱਲੋਂ ਉਚਿਤ ਜਵਾਬ ਨਾ ਮਿਲਿਆ। ਸੀਨੀਅਰ ਮੁਲਾਜ਼ਮਾਂ ਨੇ ਡਰਾਈਵਰ ਨੂੰ ਕਿਸੇ ਵੀ ਤਰ੍ਹਾਂ ਕੋਈ ਪ੍ਰਬੰਧ ਕਰਕੇ ਗੱਡੀ ਮੁਜ਼ੱਫਰਪੁਰ ਤੱਕ ਪਹੁੰਚਾਉਣ ਦਾ ਨਿਰਦੇਸ਼ ਦਿੱਤਾ। ਅਧਿਕਾਰੀਆਂ ਤੋਂ ਮਿਲੇ ਨਿਰਦੇਸ਼ ਬਾਅਦ ਸੁਰੱਖਿਆ ਛਿੱਕੇ ਟੰਗ ਕੇ ਗੱਡੀ ਚਲਾਈ ਗਈ। ਡਰਾਈਵਰ ਨੇ ਟਾਰਚ ਨੂੰ ਇੰਜਣ ਦੀ ਲਾਈਟ ਦੇ ਨਾਲ ਲਟਕਾ ਦਿੱਤਾ। ਮੱਧਮ ਰੌਸ਼ਨੀ &lsquoਚ ਗੱਡੀ ਅੱਗੇ ਵਧੀ। ਡਰਾਈਵਰ ਚੌਕਸੀ ਨਾਲ ਚਲਾਉਂਦਾ ਰਿਹਾ। 20 ਕਿਲੋਮੀਟਰ ਦੂਰੀ ਤੈਅ ਕਰਨ &lsquoਚ ਡੇਢ ਘੰਟਾ ਲੱਗ ਗਿਆ। ਗੱਡੀ ਦੇ ਮੁਜ਼ੱਫਰਪੁਰ ਪੁੱਜਣ ਪਿੱਛੇ ਇੰਜਣ ਦੀ ਲਾਈਟ ਠੀਕ ਕੀਤੀ ਗਈ। ਇਸ ਪਿੱਛੋਂ ਦੇਰ ਰਾਤ 12 ਵਜੇ ਵਾਪਸ ਮੰਡੂਆਡੀਹ ਲਈ ਚਲਾਇਆ ਗਿਆ।