image caption:

ਲਾਲੂ ਨੇ ਰਾਹੁਲ ਗਾਂਧੀ ਦੀ ਕੀਤੀ ਤਰੀਫ, ਮੋਦੀ ਬਾਰੇ ਕਿਹਾ ਜਨਤਾ ਸਭ ਜਾਣਦੀ ਹੈ

ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਯਾਦਵ ਨੂੰ ਰਾਹੁਲ ਗਾਂਧੀ ਦੀ ਲੀਡਰਸ਼ਿਪ ਮਜਜੂਰ ਹੈ। ਉਹਨਾਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਨ &lsquoਤੇ ਵਧਾਈ ਦਿੱਤੀ ਹੈ। ਰਾਹੁਲ ਨੇ ਕਿਹਾ ਕਿ ਇਹ ਦੇਸ਼ ਨੌਜਵਾਨਾਂ ਦਾ ਹੈ ਤੇ ਕਿਹਾ ਕਿ ਉਹਨਾਂ ਦੀ ਲੀਡਟਸ਼ਿਪ &lsquoਚ ਦੇਸ਼ ਸੁਰੱਖਿਅਤ ਰਹੇਗਾ। ਲਾਲੂ ਨੇ ਕਿਹਾ ਕਿ ਅਗਲੀ ਲੋਕ ਸਭਾ ਤੱਕ ਯੂਪੀਏ ਦੀ ਸਾਰੀ ਸੀਟਾਂ ਰਾਹੁਲ ਦੀ ਹੀ ਲੀਡਰਸ਼ਿਪ &lsquoਚ ਲੋਕ ਸਭਾ ਚੋਣਾਂ ਲੜਨਗੀਆਂ।

ਲਾਲੂ ਦੇ ਇਸ ਗੱਲ ਤੋਂ ਨਾਹ ਕੀਤੀ ਕਿ ਉਹਨਾਂ ਦੀ ਰਾਹੁਲ ਗਾਂਧੀ ਨਾਲ ਨਹੀਂ ਬਣਦੀ। ਇਸ &lsquoਤੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਹ ਸਭ ਅਫਵਾਹਾਂ ਹਨ। ਲਾਲੂ ਤੋਂ ਜਦ ਗੁਜਰਾਤ ਚੋਣਾਂ ਬਾਰੇ ਪੁਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਮੋਦੀ ਦੀ ਕਰਤੂਤਾਂ ਜਾਣ ਚੁੱਕੀ ਹੈ ਪਰ ਫਿਲਹਾਲ ਸਾਰੇ ਸ਼ਾਤ ਹਨ। ਇਸ ਤੋਂ ਪਹਿਲਾਂ ਪਿਛਲੇ 19 ਸਾਲਾਂ ਤੋਂ ਰਾਹੁਲ ਗਾਂਧੀ ਦੀ ਮਾਂ ਸੋਨੀਆ ਗਾਂਧੀ ਕਾਂਗਰਸ ਦੀ ਪ੍ਰਧਾਨ ਰਹੀ ਹੈ। ਕਾਂਗਰਸ ਚੋਣ ਅਥਾਰਟੀ ਦੇ ਮੈਂਬਰ ਮਧੂਸੂਦਨ ਮਿਸਤਰੀ ਨੇ ਦਾਅਵਾ ਕੀਤਾ ਕਿ ਪ੍ਰਧਾਨਗੀ ਦੀ ਚੋਣ ਦਾ ਪੂਰਾ ਅਮਲ ਮੁਕੰਮਲ ਕਰਨ &lsquoਚ ਤਕਰੀਬਨ 4 ਮਹੀਨੇ ਦਾ ਸਮਾਂ ਲੱਗਾ, ਜਿਸ &lsquoਚ ਦੇਸ਼ ਦੇ 7500 ਬਲਾਕਾਂ &lsquoਚੋਂ 7000 ਡੈਲੀਗੇਟਾਂ ਨੇ ਹਿੱਸਾ ਲਿਆ।
5 ਸਾਲਾਂ ਤੋਂ ਕਾਂਗਰਸ ਦੇ ਮੀਤ ਪ੍ਰਧਾਨ ਰਹੇ ਰਾਹੁਲ ਗਾਂਧੀ ਨੇ ਨਾਮਜ਼ਦਗੀ ਕਾਗਜ਼ ਭਰਨ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਤੋਂ ਉਨ੍ਹਾਂ ਦੀ ਰਿਹਾਇਸ਼ &lsquoਤੇ ਜਾ ਕੇ ਉਨ੍ਹਾਂ ਦੀਆਂ ਸ਼ੁਭ ਕਾਮਨਾਵਾਂ ਲਈਆਂ। ਇਸ ਮੌਕੇ ਸੀਨੀਅਰ ਆਗੂ ਸ਼ੀਲਾ ਦੀਕਸ਼ਤ, ਮੋਹਸਿਨਾ ਕਿਦਵਈ, ਮੋਤੀ ਲਾਲ ਵੋਹਰਾ, ਆਨੰਦ ਸ਼ਰਮਾ, ਅਹਿਮਦ ਪਟੇਲ, ਗੁਲਾਮ ਨਬੀ ਆਜ਼ਾਦ ਵੀ ਮੌਜੂਦ ਸਨ।
ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਕਾਂਗਰਸ ਦੀ ਪ੍ਰਧਾਨਗੀ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਚੁੱਕਣ ਦਾ ਐਲਾਨ ਕੀਤਾ ਹੈ। ਇਸ ਤੋਂ ਸਾਫ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਰਾਹੁਲ ਗਾਂਧੀ ਦੀ ਸਿਆਸੀ ਭੂਮਿਕਾ ਵਿੱਚ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਪ੍ਰੋਗਰਾਮ ਦੌਰਾਨ ਕਈ ਮੁੱਦਿਆਂ &rsquoਤੇ ਬਹੁਤ ਸਪੱਸ਼ਟ ਬਿਆਨਬਾਜ਼ੀ ਕੀਤੀ ਹੈ। ਇਸ ਗੱਲ ਲਈ ਉਹ ਜਾਣੇ ਵੀ ਜਾਂਦੇ ਹਨ। ਉਨ੍ਹਾਂ ਦੀ ਸਿਆਸੀ ਮਾਸੂਮੀਅਤ ਆਪਣੇ ਆਪ ਵਿੱਚ ਨਿਵੇਕਲੀ ਹੈ। ਕੋਈ ਵੀ ਹੋਰ ਸਿਆਸਤਦਾਨ ਉਨ੍ਹਾਂ ਦੀ ਤਰ੍ਹਾਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਨਹੀਂ ਕਰਦਾ। ਸਾਰੇ ਸਿਆਸਤਦਾਨ ਚਲਾਕ ਅਤੇ ਮਕਾਰ ਹਨ।
ਰਾਹੁਲ ਗਾਂਧੀ ਦੀ ਇਸ ਪੱਖ ਤੋਂ ਪਹੁੰਚ ਸ਼ਲਾਘਾਯੋਗ ਹੈ। ਉਹ ਸਿੱਧੀ ਤੇ ਸਪੱਸ਼ਟ ਗੱਲ ਕਰਦੇ ਹਨ। ਬੇਸ਼ਕ ਕਈ ਵਾਰ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਗੱਲਾਂ ਪਾਰਟੀ ਲਈ ਭਾਰੀ ਪੈ ਜਾਂਦੀਆਂ ਹਨ। ਭਾਰਤ ਸਿਆਸਤ ਵਿੱਚ ਵੰਸ਼ਵਾਦ ਬਾਰੇ ਵੀ ਉਨ੍ਹਾਂ ਦਾ ਬਿਆਨ ਇਸ ਪੱਖ ਤੋਂ ਕਾਫੀ ਅਹਿਮ ਹੈ। ਉਹ ਆਖਦੇ ਹਨ ਕਿ ਭਾਰਤ ਵਿੱਚ ਰਾਜਨੀਤੀ ਅਤੇ ਵਪਾਰ ਵੰਸ਼ਵਾਦ ਮੁਤਾਬਿਕ ਹੀ ਚਲਾਏ ਜਾ ਰਹੇ ਹਨ। ਉਂਜ ਉਹ ਇਸ ਵਿੱਚ ਕੋਈ ਖਰਾਬੀ ਨਹੀਂ ਦੇਖਦੇ। ਬੇਸ਼ਕ ਇਸ ਬਿਆਨ ਦਾ ਸਿਆਸੀ ਹਲਕਿਆਂ ਵਿੱਚ ਤਿੱਖਾ ਵਿਰੋਧ ਹੋਇਆ ਹੈ ਪ੍ਰੰਤੂ ਉਨ੍ਹਾਂ ਦੀ ਇਹ ਗੱਲ ਕਿਸੇ ਹੱਦ ਤੱਕ ਸਹੀ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵਿੱਚ ਵੰਸ਼ਵਾਦ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ।