image caption:

300 ਕੱਟ ਤੋਂ ਬਾਅਦ ਹੁਣ ‘ਪਦਮਾਵਤ’ ਰਿਲੀਜ਼ ਲਈ ਤਿਆਰ

 ਸੰਜੇ ਲੀਲਾ ਭੰਸਾਲੀ ਦੀ ਦੀਪਿਕਾ ਪਾਦੁਕੋਣ, ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਦੀ ਫਿਲਮ &lsquoਪਦਮਾਵਤ&rsquo ਭਾਰੀ ਵਿਵਾਦ ਤੋਂ ਬਾਅਦ ਆਖਿਰਕਾਰ 25 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਸੈਂਸਰ ਬੋਰਡ ਨੇ ਫਿਲਮ &lsquo ਪਦਮਾਵਤ&rsquo ਵਿੱਚ 5 ਬਦਲਾਅ ਦੇ ਸੁਝਾਅ ਦੇ ਕੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਸੀ। ਇਨ੍ਹਾਂ ਖਬਰਾਂ ਦੇ ਵਿੱਚ ਨਿਰਮਾਤਾ ਨੇ ਵਿਵਾਦਿਤ ਫਿਲਮ &lsquoਪਦਮਾਵਤ&rsquo ਵਿੱਚ 300 ਕੱਟ ਲਗਾਏ ਹਨ। ਇਹ ਹੀ ਨਹੀਂ ਫਿਲਮ ਵਿੱਚ ਤੁਹਾਨੂੰ ਇਹ ਵੀ ਪਤਾ ਨਹੀਂ ਚਲੇਗਾ ਕੀ &lsquoਪਦਮਾਵਤੀ&rsquo ਕਿੱਥੇ ਦੀ ਰਾਣੀ ਸੀ ਅਤੇ ਅਲਾਊਦੀਨ ਖਿਲਜੀ ਕਿੱਥੇ ਦਾ ਬਾਦਸ਼ਾਹ ਸੀ।
 

ਯਾਨੀ ਕਿਰਦਾਰਾਂ ਨੂੰ ਸਮਝਣਾ ਮੁਸ਼ਕਿਲ ਹੋਵੇਗਾ। ਖਬਰ ਹੈ ਕਿ ਫਿਲਮ ਨਾਲ ਦਿੱਲੀ, ਮੇਵਾੜ ਅਤੇ ਚਿਤੌਰਗੜ੍ਹ ਦੇ ਨਾਲ ਜੁੜੇ ਤੱਥਾਂ ਨੂੰ ਕੱਟ ਦਿੱਤਾ ਗਿਆ ਹੈ।ਰਵਿਊ ਕਮੇਟੀ ਦੇ ਸਹਿਯੋਗ ਦੇ ਨਾਲ ਸੈਂਸਰ ਬੋਰਡ ਦੇ ਵਲੋਂ 5 ਸੋਧਾਂ ਦੇ ਬਾਅਦ ਫਿਲਮ ਨੂੰ ਯੂ ਏ ਸਰਟੀਫਿਕੇਟ ਤਾਂ ਮਿਲਿਆ ਹੈ ਪਰ ਫਿਲਮ ਦਾ ਟਾਈਟਲ &lsquoਪਦਮਾਵਤ&rsquo ਕੀਤੇ ਜਾਣ ਤੋਂ ਇਲਾਵਾ ਇਸ ਨੂੰ ਕਾਲਪਨਿਕ ਦਿਖਾਉਣ ਦੇ ਲਈ 300 ਕੱਟ ਲੱਗਾਏ ਗਏ ਹਨ। ਹਾਲਾਂਕਿ ਨਿਰਮਾਤਾ ਦੇ ਵਲੋਂ ਇਸ ਤੇ ਰਸਮੀ ਤੌਰ ''ਤੇ ਕੋਈ ਬਿਆਨ ਨਹੀਂ ਆਇਆ ਹੈ ਪਰ ਨਿਰਮਾਤਾ ਕੰਪਨੀ ਨਾਲ ਜੁੜੇ ਲੋਕ ਇਸ ਖਬਰ ਨੂੰ ਸਹੀ ਦੱਸ ਰਹੇ ਹਨ।

ਦੱਸ ਦੇਈਏ ਕਿ ਸੀਬੀਐਫਸੀ ਨੇ ਦਾਅਵਾ ਕੀਤਾ ਸੀ ਕਿ ਫਿਲਮ ਵਿੱਚ ਕਿਸੇ ਵੀ ਕੱਟ ਦੀ ਸਿਫਾਰਿਸ਼ ਨਹੀਂ ਕੀਤੀ ਗਈ ਸੀ। ਕੇਵਲ ਪੰਜ ਸੋਧਾਂ ਕਰਨ ਨੂੰ ਕਿਹਾ ਗਿਆ ਸੀ ਤੇ ਇਨ੍ਹਾਂ ਸੋਧਾਂ ਨੂੰ ਕਈ ਕੱਟ ਤੋਂ ਗੁਜਰਨਾ ਪਿਆ ਹੈ।

&lsquoਪਦਮਾਵਤ&rsquo ਦੇ ਨਾਲ ਅਕਸ਼ੇ ਕੁਮਾਰ ਦੀ &lsquo ਪੈਡਮੈਨ&rsquo ਵੀ 25 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।ਉੱਥੇ 26 ਜਨਵਰੀ ਨੂੰ ਰਿਲੀਜ਼ ਦੇ ਲਈ ਤਿਆਰ ਸਿਧਾਰਥ ਮਲਹੋਤਰਾ ਅਤੇ ਮਨੋਜ ਵਾਜਪੇਈ ਦੀ &lsquoਅਯਾਰੀ&rsquo ਹੁਣ 9 ਫਰਵਰੀ ਨੂੰ ਆਵੇਗੀ।

ਇਸ ਵਿੱਚ ਫਿਲਮ ਦੀ ਰਿਲੀਜ਼ ਨੂੰ ਲੈ ਕੇ ਮੀਡੀਆ ਨਾਲ ਹੋਈ ਰਾਜਸਥਾਨ ਬੀਜੇਪੀ ਚੀਫ ਅਸ਼ੋਕ ਪਰਨਾਮੀ ਦੀ ਗੱਲਬਾਤ ਵਿੱਚ ਉਨ੍ਹਾਂ ਨੇ ਇਹ ਸਾਫ ਕਿਹਾ ਹੈ ਕਿ ਜੇਕਰ ਸੈਂਸਰ ਬੋਰਡ ਨੇ ਫਿਲਮ ਦੀ ਕਲੀਅਰੈਂਸ ਦੇ ਦਿੱਤੀ ਹੈ ਤਾਂ ਫਿਲਮ ਨੇ ਸਾਰੀਆਂ ਇਤਰਾਜ਼ਯੋਗ ਗੱਲਾਂ ਨੂੰ ਕੱਢਣਾ ਹੋਵੇਗਾ।ਜੇਕਰ ਫਿਲਮ ਤੋਂ ਇਤਰਾਜ਼ਯੋਗ ਚੀਜ਼ਾਂ ਨੂੰ ਹੱਟਾ ਦਿੱਤਾ ਗਿਆ ਤਾਂ ਕੋਈ ਦਿੱਕਤ ਨਹੀਂ ਹੈ ਪਰ ਜੇਕਰ ਅਜਿਹਾ ਨਹੀਂ ਹੋਇਆ ਤਾਂ ਇਹ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਹਾਲਾਂਕਿ ਫਿਲਮ ਦੀ ਰਿਲੀਜ਼ ਨੂੰ ਲੈ ਕੇ ਖਬਰਾਂ ਆ ਰਹੀਆਂ ਸਨ ਕਿ &lsquoਪਦਮਾਵਤ&rsquo ਦੀ ਰਾਜਸਥਾਨ ਵਿੱਚ ਰਿਲੀਜ਼ &lsquoਤੇ ਰੋਕ ਲਗਾਈ ਜਾ ਸਕਦੀ ਹੈ। ਦੱਸ ਦੇਈਏ ਕਿ ਫਿਲਮ ਨੂੰ ਲੈ ਕੇ ਖੜ੍ਹੇ ਹੋਏ ਵਿਰੋਧ ਤੋਂ ਬਾਅਦ ਸੈਂਸਰ ਬੋਰਡ ਦੇ ਨਿਰਦੇਸ਼ ਦੇ ਹੇਠਾਂ ਫਿਲਮ ਦੇ ਨਾਮ ਨੂੰ &lsquoਪਦਮਾਵਤੀ&rsquo ਤੋਂ ਬਦਲ ਕੇ &lsquoਪਦਮਾਵਤ&rsquo ਕਰ ਦਿੱਤਾ ਹੈ। ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬਚੰਦ ਕਟਾਰੀਆ ਨੇ ਅੱਜ ਹੀ ਫਿਲਮ &lsquoਪਦਮਾਵਤੀ&rsquo ਨੂੰ ਲੈ ਕੇ ਕਿਹਾ ਹੈ ਕਿ ਰਾਜ ਵਿੱਚ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਇਜ਼ਾਜਤ ਨਹੀਂ ਕੀਤੀ ਜਾਵੇਗੀ।