image caption:

ਹਾਕੀ ਟੀਮ 'ਚ ਸ਼੍ਰੀਜੇਸ਼ ਦੀ ਵਾਪਸੀ, ਸਰਦਾਰਾ ਅਜੇ ਵੀ ਬਾਹਰ

ਚੰਡੀਗੜ੍ਹ: ਲੰਬਾ ਸਮਾਂ ਟੀਮ ਤੋਂ ਬਾਹਰ ਰਹੇ ਗੋਲਕੀਪਰ ਪੀਆਰ ਸ਼੍ਰੀਜੇਸ਼ ਦੀ ਭਾਰਤੀ ਹਾਕੀ ਟੀਮ &lsquoਚ ਵਾਪਸੀ ਹੋ ਗਈ ਹੈ। ਸ਼੍ਰੀਜੇਸ਼ ਅੱਠ ਮਹੀਨਿਆਂ ਤੋਂ ਕੌਮਾਂਤਰੀ ਟੂਰਨਾਮੈਂਟ ਵਿੱਚ ਨਹੀਂ ਖੇਡ ਪਾਇਆ ਸੀ। ਨਿਊਜ਼ੀਲੈਂਡ ਵਿੱਚੋਂ ਹੋਣ ਜਾ ਰਹੀ ਚਾਰ ਦੇਸ਼ਾਂ ਵਿਚਕਾਰ ਸੀਰੀਜ਼ ਵਿੱਚ ਸ਼੍ਰੀਜੇਸ਼ ਨੂੰ ਮੌਕਾ ਦਿੱਤਾ ਗਿਆ। ਇਹ ਸੀਰੀਜ਼ 17 ਜਨਵਰੀ ਨੂੰ ਸ਼ੁਰੂ ਹੋਵੇਗੀ।

ਇਸ ਟੂਰਨਾਮੈਂਟ &lsquoਚ ਨਿਊਜ਼ੀਲੈਂਡ, ਬੈਲਜੀਅਮ, ਭਾਰਤ ਤੇ ਜਾਪਾਨ ਦੀਆਂ ਟੀਮਾਂ ਵਿਚਕਾਰ ਹੋਵੇਗਾ। ਗੋਡੇ ਦੀ ਸੱਟ ਕਾਰਨ ਸ਼੍ਰੀਜੇਸ਼ 2017 ਦੇ ਵੱਡੇ ਟੂਰਨਾਮੈਂਟਾਂ &lsquoਚ ਹਿੱਸਾ ਨਹੀਂ ਲੈ ਸਕੇ। ਹਾਕੀ ਇੰਡੀਆ ਨੇ ਚਾਰ ਦੇਸ਼ਾਂ ਵਿਚਕਾਰ ਹੋਣ ਵਾਲੇ ਟੂਰਨਾਮੈਂਟ ਲਈ 20 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ।

ਇਸ ਟੀਮ &lsquoਚ ਸਾਬਕਾ ਕਪਤਾਨ ਸਰਦਾਰਾ ਸਿੰਘ ਨੂੰ ਇੱਕ ਵਾਰੀ ਫਿਰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਨਾਲ ਐਸਵੀ ਸੁਨੀਲ ਦੀ ਚੋਣ ਵੀ ਟੀਮ &lsquoਚ ਨਹੀਂ ਕੀਤੀ ਗਈ। ਟੀਮ ਦੀ ਕਮਾਨ ਇੱਕ ਵਾਰ ਫਿਰ ਨੌਜਵਾਨ ਮਿਡਫੀਲਡਰ ਮਨਪ੍ਰੀਤ ਸਿੰਘ ਨੂੰ ਸੌਂਪੀ ਗਈ। ਮਨਪ੍ਰੀਤ ਦੀ ਅਗਵਾਈ &lsquoਚ ਭਾਰਤੀ ਟੀਮ ਨੇ ਲਾਜਵਾਬ ਪ੍ਰਦਰਸ਼ਨ ਕੀਤਾ ਹੈ।

ਮਨਪ੍ਰੀਤ ਦੀ ਅਗਵਾਈ &lsquoਚ ਭਾਰਤੀ ਟੀਮ ਨੇ ਏਸ਼ੀਆ ਕੱਪ &lsquoਚ ਜਿੱਤ ਤੇ ਹਾਕੀ ਵਿਸ਼ਵ ਲੀਗ &lsquoਚ ਭਾਰਤੀ ਟੀਮ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ ਸੀ। 2017 &lsquoਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਦਿਲਪ੍ਰੀਤ ਸਿੰਘ ਤੇ ਮਿਡਫੀਲਡਰ ਵਿਵੇਕ ਸਾਗਰ ਪ੍ਰਸਾਦ ਨੂੰ ਟੀਮ &lsquoਚ ਸ਼ਾਮਲ ਕੀਤਾ ਗਿਆ।

ਟੀਮ ਇਸ ਪ੍ਰਕਾਰ ਹੈ-

ਭਾਰਤੀ ਟੀਮ &lsquoਚ ਹਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਗੁਰਿੰਦਰ ਸਿੰਘ, ਵਰਣ ਕੁਮਾਰ, ਰੁਪਿੰਦਰ ਪਾਲ ਸਿੰਘ, ਬੀਰੇਂਦਰ ਲਾਕੜਾ ਡਿਫੈਂਡਰ ਦੀ ਭੂਮਿਕਾ ਨਿਭਾਉਣਗੇ।

ਮਿਡਫੀਲਡ &lsquoਚ ਕਪਤਾਨ ਮਨਪ੍ਰੀਤ ਸਿੰਘ, ਚਿੰਗਲੇਨਸਾਨਾ ਸਿੰਘ ਕਾਂਗੁਜਾਮ, ਵਿਵੇਕ ਸਾਗਰ ਪ੍ਰਸਾਦ, ਹਰਜੀਤ ਸਿੰਘ, ਨਿਲਾਕਾਂਤ ਸ਼ਰਮਾ, ਸਿਮਰਨਜੀਤ ਸਿੰਘ ਤੇ ਸਤਬੀਰ ਸਿੰਘ ਦੀ ਚੋਣ ਕੀਤੀ ਗਈ ਹੈ। ਫਾਰਵਡ ਲਈ ਦਿਲਪ੍ਰੀਤ ਸਿੰਘ, ਰਮਨਦੀਪ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ ਤੇ ਅਰਮਾਨ ਕੁਰੈਸ਼ੀ ਚੁਣੇ ਗਏ ਹਨ। ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਭਾਰਤ ਦੀ ਤਿਆਰੀ ਲਈ ਇਹ ਟੂਰਨਾਮੈਂਟ ਅਹਿਮ ਹੈ।