image caption:

'ਪਦਮਾਵਤੀ' ਤੋਂ 'ਪਦਮਾਵਤ' ਹੋਣ ਮਗਰੋਂ ਵੀ ਨਹੀਂ ਮੁੱਕੀਆਂ ਮੁਸੀਬਤਾਂ

ਦੇਹਰਾਦੂਨ: ਰਾਜਪੂਤ ਜਥੇਬੰਦੀ ਕਰਨੀ ਸੈਨਾ ਨੇ ਕਿਹਾ ਹੈ ਕਿ ਜੇਕਰ 25 ਜਨਵਰੀ ਨੂੰ ਫ਼ਿਲਮ &lsquoਪਦਮਾਵਤ&rsquo ਰਿਲੀਜ਼ ਹੋਈ ਤਾਂ ਫ਼ਿਲਮ ਬਣਾਉਣ ਵਾਲਿਆਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਕੁਝ ਸੀਨ &lsquoਤੇ ਕੱਟ ਲਾ ਕੇ ਤੇ ਫ਼ਿਲਮ ਦਾ ਨਾਂ ਥੋੜ੍ਹਾ ਬਦਲ ਕੇ ਇਸ ਨੂੰ ਰਿਲੀਜ਼ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਭਾਰਤ ਵਿੱਚ ਇਹ ਫ਼ਿਲਮ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਹਾਲਾਂਕਿ ਰਾਜਸਥਾਨ ਸਰਕਾਰ ਨੇ ਫ਼ਿਲਮ ਰਿਲੀਜ਼ ਨਾ ਕਰਨ ਦਾ ਫ਼ੈਸਲਾ ਲਿਆ ਹੈ।

ਕਰਨੀ ਸੈਨਾ ਦੇ ਪ੍ਰਧਾਨ ਲੋਕੇਂਦਰ ਸਿੰਘ ਨੇ ਕਿਹਾ ਕਿ ਉਹ ਫ਼ਿਲਮ ਦੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੂੰ ਵਿੱਤੀ ਤੌਰ &lsquoਤੇ ਘਾਟਾ ਪਾਉਣਗੇ ਤੇ ਉਨ੍ਹਾਂ ਦੀ ਮੰਗ ਫ਼ਿਲਮ ਨੂੰ ਬੈਨ ਕਰਨ ਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਤੇ ਸੈਂਸਰ ਬੋਰਡ ਤੋਂ ਵੀ ਮੰਗ ਕੀਤੀ ਕਿ ਉਹ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਣ। ਉਨ੍ਹਾਂ ਧਮਕੀ ਵਾਲੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਇਹ ਫ਼ਿਲਮ ਰਿਲੀਜ਼ ਹੋਈ ਤਾਂ ਕਰਫ਼ਿਊ ਵਰਗੇ ਹਾਲਾਤ ਹੋ ਜਾਣਗੇ।

ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਇਸ ਵਿਰੋਧ ਕਾਰਨ ਪਾਕਿਸਤਾਨ ਤੋਂ ਧਮਕੀ ਵਾਲੇ ਫੋਨ ਆ ਰਹੇ ਹਨ। ਇਸ ਦੀ ਲੋਕੇਸ਼ਨ ਲਾਹੌਰ ਕੋਲ ਨਿਕਲੀ ਹੈ। ਇਸ ਤੋਂ ਪਹਿਲਾਂ ਕਲਵੀ ਨੇ ਆਪਣੀ ਜਥੇਬੰਦੀ ਨਾਲ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨਾਲ ਮੁਲਾਕਾਤ ਕੀਤੀ ਤੇ ਪਹਾੜੀ ਸੂਬੇ ਵਿੱਚ ਫ਼ਿਲਮ &lsquoਤੇ ਪਾਬੰਦੀ ਲਾਉਣ ਦੀ ਮੰਗ ਕੀਤੀ।