image caption:

ਫਰਾਂਸ ਦੀ ਅਦਾਲਤ ਨੇ ਮੱਲਿਕਾ ਸਹਿਰਾਵਤ ਨੂੰ ਘਰ ਖਾਲੀ ਕਰਨ ਦੇ ਦਿੱਤੇ ਹੁਕਮ

ਪੈਰਿਸ, -  ਕਾਫੀ ਸਮੇਂ ਤੋਂ ਗੁੰਮਨਾਮੀ ਵਿਚ ਜੀਅ ਰਹੀ  ਬਾਲੀਵੁਡ ਅਦਾਕਾਰਾ ਮੱਲਿਕਾ ਸਹਿਰਾਵਤ ਮੁਸੀਬਤ ਵਿਚ ਹੈ। ਕਾਫੀ ਸਮਾਂ ਪਹਿਲਾਂ ਭਾਰਤ ਤੋਂ ਫਰਾਂਸ ਸ਼ਿਫਟ ਹੋ ਚੁੱਕੀ ਮੱਲਿਕਾ ਨੂੰ  ਅਦਾਲਤ ਨੇ ਕਿਰਾਇਆ ਨਾ ਦੇਣ ਕਾਰਨ ਘਰ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਮੱਲਿਕਾ ਪੈਰਿਸ ਵਿਚ ਇਕ ਰਿਹਾਇਸ਼ੀ ਇਲਾਕੇ ਵਿਚ ਅਪਣੇ ਫਰਾਂਸੀਸੀ ਮੂਲ ਦੇ ਲਿਵ ਇਨ ਪਾਰਟਨਰ  ਸਿਰਿਲ ਦੇ ਨਾਲ ਰਹਿੰਦੀ ਹੈ। ਮੱਲਿਕਾ 'ਤੇ ਮਕਾਨ ਮਾਲਕ ਦਾ 94 ਹਜ਼ਾਰ ਡਾਲਰ ਯਾਨੀ ਕਿ ਲਗਭਗ 59 ਲੱਖ 85 ਹਜ਼ਾਰ ਰੁਪਏ ਕਿਰਾਇਆ ਬਕਾਇਆ ਹੈ। ਪਿਛਲੇ ਸਾਲ 14 ਦਸੰਬਰ ਨੂੰ Îਇਕ ਫ਼ੈਸਲੇ ਵਿਚ ਅਦਾਲਤ ਨੇ ਇਨ੍ਹਾਂ ਦੋਵਾਂ ਨੂੰ ਕਿਰਾਇਆ ਦੇਣ ਲਈ ਕਿਹਾ ਸੀ ਅਤੇ ਕਿਹਾ ਸੀ ਕਿ ਕਿਰਾਇਆ ਨਾ ਦੇਣ ਦੀ ਹਾਲਤ ਵਿਚ ਇਨ੍ਹਾਂ ਘਰ ਖਾਲੀ ਕਰਨਾ ਪਵੇਗਾ ਅਤੇ ਇਨ੍ਹਾਂ ਦੇ ਫਰਨੀਚਰ ਜ਼ਬਤ ਕਰ ਲਏ ਜਾਣਗੇ। ਮੱਲਿਕਾ ਅਤੇ ਸਿਰਿਲ 1 ਜਨਵਰੀ 2017 ਤੋਂ ਪੈਰਿਸ 'ਚ ਰਹਿ ਰਹੀ ਸੀ। ਇਹ ਰਿਹਾਇਸ਼ੀ ਇਲਾਕਾ ਪੈਰਿਸ ਦੇ ਵੀਆਈਪੀ ਜਗ੍ਹਾ ਵਿਚੋਂ ਇੱਕ ਹੈ। ਇੱਥੇ ਜੇਮਸ ਬਾਂਡ ਤੋਂ ਲੈ ਕੇ ਕਈ ਹਾਲੀਵੁਡ ਫ਼ਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਇਸ ਦੇ ਲਈ ਉਨ੍ਹਾਂ ਨੇ ਮਕਾਨ ਮਾਲਕ ਨੂੰ ਹਰ ਮਹੀਨੇ 6,054 ਯੂਰੋ ਯਾਨੀ ਕਿ ਲਗਭਗ 4 ਲੱਖ 60 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਲੇਕਿਨ ਮਕਾਨ ਮਾਲਕ ਦਾ ਕਹਿਣਾ ਹੈ ਕਿ ਮੱਲਿਕਾ ਨੇ ਸਿਰਫ ਇੱਕ ਵਾਰ 2715 ਯੂਰੋ ਦਾ ਭੁਗਤਾਨ ਕੀਤਾ ਹੈ। ਇਸ ਤੋਂ ਬਾਅਦ ਕੋਈ ਪੈਸਾ ਨਹੀਂ ਦਿੱਤਾ।