image caption:

ਬੁਆਏਫ੍ਰੈਂਡ ਦੀ ਮਾਂ ਨਾਲ ਜਵੈਲਰੀ ਖਰੀਦਣ ਪਹੁੰਚੀ ਸੋਨਮ ਕਪੂਰ, ਕੀ ਵਿਆਹ ਦੀਆਂ ਤਿਆਰੀਆਂ ਸ਼ੁਰੂ?

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜਕੱਲ੍ਹ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਵਿੱਚ ਹੈ।ਖਬਰਾਂ ਅਨੁਸਾਰ ਸੋਨਮ ਨੂੰ ਹਾਲ ਹੀ ਵਿੱਚ ਕੋਲਕਾਤਾ ਦੇ ਪਾਪੂਲਰ ਸਟੋਰ ਤੋਂ ਵੈਡਿੰਗ ਜਵੈਲਰੀ ਦੀ ਸ਼ਾਪਿੰਗ ਕਰਦੇ ਹੋਏ ਦੇਖਿਆ ਗਿਆ। ਖਬਰਾਂ ਅਨੁਸਾਰ ਇਸ ਦੌਰਾਨ ਸੋਨਮ ਦੇ ਨਾਲ ਉਨ੍ਹਾਂ ਦੇ ਬੁਆਏਫ੍ਰੈਂਡ ਆਨੰਦ ਅਹੂਜਾ ਤਾਂ ਨਹੀਂ ਸਨ ਪਰ ਉਨ੍ਹਾਂ ਦੀ ਮਾਂ ਜ਼ਰੂਰ ਸੀ।

ਖਬਰਾਂ ਅਨੁਸਾਰ &lsquoਸੋਨਮ ਕੋਲਕਾਤਾ ਦੇ ਪਾਪੂਲਰ ਸਟੋਰ ਵਿੱਚ ਸੁਪੋਟ ਹੋਈ ਸੀ।ਅਜਿਹਾ ਕਿਹਾ ਜਾਂਦਾ ਹੈ ਕਿ ਇਹ ਸਟੋਰ ਬ੍ਰਾਈਡਲਜ਼ ਦੀ ਸ਼ਾਪਿੰਗ ਦੇ ਲਈ ਹੈ, ਜਿੱਥੇ ਆਊਟਫਿਟਸ ਦੇ ਨਾਲ-ਨਾਲ ਜਵੈਲਰੀ ਵੀ ਮਿਲਦੀ ਹੈ।ਇਸ ਦੇ ਨਾਲ ਇੱਥੇ ਮਨੀਸ਼ ਮਲਹੋਤਰਾ ਅਤੇ ਅਨਾਮਿਕਾ ਖੰਨਾ ਦੇ ਕ੍ਰਿਏਸ਼ਨਜ਼ ਵੀ ਉਪਲੱਬਧ ਹਨ। ਦੱਸ ਦੇਈਏ ਕਿ ਕਈ ਦਿਨਾਂ ਤੋਂ ਇਹ ਖਬਰ ਆ ਰਹੀ ਹੈ ਕਿ ਸੋਨਮ ਇਸ ਸਾਲ ਅਪ੍ਰੈਲ ਵਿੱਚ ਆਨੰਦ ਦੇ ਨਾਲ ਵਿਆਹ ਕਰ ਸਕਦੀ ਹੈ।ਇਸ ਵਿਆਹ ਨੂੰ ਕਾਫੀ ਪ੍ਰਾਈਵੇਟ ਰੱਖਿਆ ਜਾਵੇਗਾ।

ਸੋਨਮ ਕਪੂਰ ਦੀ ਪੋ੍ਰਫੈਸ਼ਨਲ ਲਾਈਫ ਦੇ ਬਾਰੇ ਗੱਲ ਕਰੀਏ ਤਾਂ ਜਲਦ ਹੀ ਉਨ੍ਹਾਂ ਦੀ ਫਿਲਮ &lsquoਪੈਡਮੈਨ&rsquo ਰਿਲੀਜ਼ ਹੋਣ ਵਾਲੀ ਹੈ। ਜਿਸ ਤੋਂ ਬਾਅਦ ਉਹ &lsquoਵੀਰੇ ਦੀ ਵੈਡਿੰਗ&rsquo ਵਿੱਚ ਨਜ਼ਰ ਆਵੇਗੀ। ਫਿਲਮ ਵਿੱਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਖਾਨ ਅਤੇ ਸਵਰਾ ਭਾਸਕਰ ਲੀਡ ਰੋਲ ਵਿੱਚ ਹਨ। ਅਨੁਸ਼ਕਾ ਸ਼ਰਮਾ ਦੇ ਬਾਅਦ ਹੁਣ ਸੋਨਮ ਕਪੂਰ ਨੂੰ ਲੈ ਕੇ ਖਬਰਾਂ ਹਨ ਕਿ ਉਹ ਵਿਆਹ ਕਰਣ ਵਾਲੀ ਹੈ।ਸੋਰਸੇਜ ਦੇ ਮੁਤਾਬਕ ਲੰਬੇ ਟਾਇਮ ਤੋਂ ਆਨੰਦ ਆਹੂਜਾ ਨੂੰ ਡੇਟ ਕਰ ਰਹੀ ਸੋਨਮ ਮਾਰਚ 2018 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗੀ।

ਰਿਪੋਰਟ ਤਾਂ ਇੱਥੇ ਤੱਕ ਕਹਿ ਰਹੇ ਹਨ ਕਿ ਉਨ੍ਹਾਂ ਦੀ ਵਿਆਹ ਲਈ ਜੋਧਪੁਰ ਵਿੱਚ ਲੋਕੇਸ਼ਨ ਵੀ ਬੁੱਕ ਹੋ ਗਈ ਹੈ ਜਿੱਥੇ ਸਾਰੇ ਰਸਮਾਂ ਹੋਣਗੀਆਂ। ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੋਂ ਬਾਅਦ ਹੁਣ ਸੋਨਮ ਕਪੂਰ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਉਹ ਵਿਆਹ ਦੇ ਬੰਧਨ &lsquoਚ ਬੱਝਣ ਵਾਲੀ ਹੈ। ਸੂਤਰਾਂ ਦੀ ਮੰਨੀਏ ਤਾਂ ਲੰਬੇ ਸਮੇਂ ਤੋਂ ਆਨੰਦ ਆਹੂਜਾ ਨੂੰ ਡੇਟ ਕਰ ਰਹੀ ਸੋਨਮ ਮਾਰਚ 2018 &lsquoਚ ਵਿਆਹ ਦੇ ਬੰਧਨ &lsquoਚ ਬੱਝਣ ਜਾ ਰਹੀ ਹੈ। ਉਸ ਦੇ ਵਿਆਹ ਲਈ ਜੋਧਪੁਰ &lsquoਚ ਲੋਕੇਸ਼ਨ ਵੀ ਬੁੱਕ ਹੋ ਗਈ ਹੈ, ਜਿਥੇ ਸਾਰੀਆਂ ਰਸਮਾਂ ਹੋਣਗੀਆਂ।

ਸੋਨਮ ਕਪੂਰ ਲੰਬੇ ਸਮੇਂ ਤੋਂ ਦਿੱਲੀ ਬੈਸਡ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਰਿਲੇਸ਼ਨਸ਼ਿਪ &lsquoਚ ਹੈ। ਪਿਛਲੇ 3 ਸਾਲਾਂ ਤੋਂ ਜੋੜੀ ਗੁਪਤ ਤਰੀਕੇ ਨਾਲ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਕਈ ਇਵੈਂਟਸ &lsquoਚ ਇਕੱਠੇ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਲੰਡਨ ਵੇਕਸ਼ਨ &lsquoਤੇ ਵੀ ਇਕੱਠੇ ਦੇਖਿਆ ਗਿਆ ਸੀ। ਆਨੰਦ ਆਹੂਜਾ ਫੈਸ਼ਨ ਬ੍ਰਾਂਡ Bhane ਦੇ ਮਾਲਕ ਹਨ। ਉਸ ਨੇ ਯੂ ਐੱਸ ਏ ਤੋਂ ਪੜਾਈ ਕੀਤੀ ਹੈ।

ਸਾਲ 2018 ਸੋਨਮ ਨੂੰ ਮਿਲਾ ਕੇ ਕਪੂਰ ਪਰਿਵਾਰ &lsquoਚ 2 ਵਿਆਹ ਹੋਣਗੇ। ਉਸ ਦੇ ਕਜ਼ਨ ਮੋਹਿਤ ਮਾਰਵਾਹਫਰਵਰੀ &lsquoਚ ਆਪਣੀ ਪ੍ਰੇਮਿਕਾ ਅੰਤਰਾ ਮੋਤੀਵਾਲਾ ਨਾਲ ਦੁਬਈ &lsquoਚ ਵਿਆਹ ਕਰਨ ਵਾਲੇ ਹਨ। ਅੰਤਰਾ ਇਕ ਸਟਾਈਲਿਸਟ ਹੈ। ਮੋਹਿਤ ਨੇ ਫਿਲਮ &lsquoਫੁਗਲੀ&rsquo ਨਾਲ ਡੈਬਿਊ ਕੀਤਾ ਸੀ।ਬਾਲੀਵੁੱਡ ਦੀ ਅਦਾਕਾਰਾ ਸੋਨਮ ਕਪੂਰ ਹਮੇਸ਼ਾ ਹੀ ਅਲੱਗ ਅੰਦਾਜ਼ &lsquoਚ ਦਿਖਾਈ ਦਿੰਦੀ ਹੈ।