image caption:

'ਆਪ' ਲੀਡਰ ਸੰਜੇ ਸਿੰਘ ਦੇ ਦੋ-ਦੋ ਪਾਸਪੋਰਟ ਦੀ ਕੀ ਸੱਚਾਈ?

ਨਵੀਂ ਦਿੱਲੀ: ਸੋਸ਼ਲ ਮੀਡੀਆ &lsquoਤੇ ਹਰ ਰੋਜ਼ ਕਈ ਫ਼ੋਟੋ, ਵੀਡੀਓ ਤੇ ਮੈਸੇਜ ਵਾਇਰਲ ਹੁੰਦੇ ਹਨ। ਵਾਇਰਲ ਹੋ ਰਹੇ ਇਨ੍ਹਾਂ ਫ਼ੋਟੋ, ਵੀਡੀਓ ਰਾਹੀਂ ਕਈ ਦਾਅਵੇ ਵੀ ਕੀਤੇ ਜਾਂਦੇ ਹਨ। ਸਭ ਤੋਂ ਨਵਾਂ ਤੇ ਹੈਰਾਨ ਕਰਨ ਵਾਲਾ ਦਾਅਵਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਉਮੀਦਵਾਰ ਸੰਜੇ ਸਿੰਘ ਦੇ ਪਾਸਪੋਰਟ ਨੂੰ ਲੈ ਕੇ ਹੋ ਰਿਹਾ ਹੈ।

ਸੰਜੇ ਸਿੰਘ ਦੇ ਪਾਸਪੋਰਟ ਨੂੰ ਲੈ ਕੇ ਦਿੱਲੀ ਸਰਕਾਰ ਵਿੱਚ ਮੰਤਰੀ ਰਹੇ ਕਪਿਲ ਮਿਸ਼ਰਾ ਨੇ ਦੋ ਪਾਸਪੋਰਟ ਹੋਣ ਦਾ ਦਾਅਵਾ ਕੀਤਾ ਹੈ। ਕਪਿਲ ਨੇ ਸੰਜੇ ਸਿੰਘ ਦੇ ਇਹ ਦੋਵੇਂ ਪਾਸਪੋਰਟ ਟਵਿੱਟਰ &lsquoਤੇ ਸ਼ੇਅਰ ਕਰਦੇ ਹੋਏ ਲਿਖਿਆ- ਰਾਜ ਸਭਾ ਉਮੀਦਵਾਰ ਸੰਜੇ ਸਿੰਘ ਦੇ ਕਈ ਪਾਸਪੋਰਟ।

ਕਪਿਲ ਮਿਸ਼ਰਾ ਨੇ ਸੰਜੇ ਸਿੰਘ ਦੇ ਪਾਸਪੋਰਟ &lsquoਤੇ ਸਵਾਲ ਪੁੱਛਿਆ ਹੈ ਕਿ ਉਨ੍ਹਾਂ ਦੇ ਪਾਸਪੋਰਟ ਦੀ ਵੈਲੀਡਿਟੀ ਸਿਰਫ਼ ਇੱਕ ਸਾਲ ਲਈ ਹੀ ਕਿਉਂ ਹੈ ਜਦਕਿ ਮੁਲਕ ਦੇ ਆਮ ਲੋਕਾਂ ਲਈ ਇਹ 10 ਸਾਲ ਹੁੰਦੀ ਹੈ। ਕਪਿਲ ਦਾ ਦਾਅਵਾ ਹੈ ਕਿ ਸਿਰਫ਼ ਇੱਕ ਸਾਲ ਵੈਲੀਡਿਟੀ ਵਾਲਾ ਪਾਸਪੋਰਟ ਸ਼ੱਕੀ ਤੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਦਿੱਤਾ ਜਾਂਦਾ ਹੈ।

&lsquoਏਬੀਪੀ ਨਿਊਜ਼&rsquo ਨੇ ਕਪਿਲ ਮਿਸ਼ਰਾ ਦੇ ਦਾਅਵੇ ਦੀ ਪੜਤਾਲ ਕੀਤੀ। ਸਾਬਕਾ ਚੀਫ਼ ਪਾਸਪੋਰਟ ਅਫ਼ਸਰ ਸ਼ਸ਼ਾਂਕ ਨੇ ਦੱਸਿਆ ਕਿ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਜਿਨ੍ਹਾਂ ਦੇ ਪਾਸਪੋਰਟ ਦੀ ਵੈਲੀਡਿਟੀ ਇੱਕ ਸਾਲ ਹੋ ਸਕਦੀ ਹੈ। ਪਹਿਲੇ ਜਿਹੜੇ ਸੱਕੀ ਹੁੰਦੇ ਹਨ ਤੇ ਦੂਜੇ ਉਹ ਜਿਨ੍ਹਾਂ ਨੂੰ ਪਾਸਪੋਰਟ ਜਲਦੀ ਚਾਹੀਦਾ ਹੁੰਦਾ ਹੈ।

ਇਸ ਬਾਰੇ ਸੰਜੇ ਸਿੰਘ ਨੇ ਕਿਹਾ ਕਿ ਇੱਕ ਪਾਸਪੋਰਟ ਜੇਕਰ ਇੱਕ ਸਾਲ ਲਈ ਮਿਲਿਆ ਹੁੰਦਾ ਹੈ ਤਾਂ ਅਗਲੇ ਸਾਲ ਨਵਾਂ ਮਿਲ ਜਾਂਦਾ ਹੈ। ਉਸ &lsquoਤੇ ਵੀ ਇੱਕ ਸਾਲ ਦੀ ਵੈਲੀਡਿਟੀ ਹੁੰਦੀ ਹੈ। ਮੇਰੇ ਕੋਲ ਤਿੰਨ ਪਾਸਪੋਰਟ ਹਨ। ਪਹਿਲੇ ਦੀ ਵੈਲੀਡਿਟੀ 10 ਸਾਲ ਸੀ, ਫਿਰ ਮੇਰੇ &lsquoਤੇ ਕਈ ਕੇਸ ਦਰਜ ਹੋ ਗਏ ਜਿਸ ਤੋਂ ਬਾਅਦ ਹੁਣ ਵੈਲੀਡਿਟੀ ਇੱਕ ਸਾਲ ਕਰ ਦਿੱਤੀ ਗਈ। ਇਹ ਸਾਰੇ ਕਾਨੂੰਨੀ ਬਣੇ ਹਨ।

&lsquoਏਬੀਪੀ ਨਿਊਜ਼&rsquo ਵਿੱਚ ਪੜਤਾਲ ਵਿੱਚ ਪਤਾ ਲੱਗਿਆ ਕਿ &lsquoਆਪ&rsquo ਨੇਤਾ ਸੰਜੇ ਸਿੰਘ ਕੋਲ ਦੋ ਨਹੀਂ ਇੱਕ ਹੀ ਪਾਸਪੋਰਟ ਹੈ। ਪਹਿਲਾਂ ਤਾਂ ਐਕਸਪਾਇਰ ਹੋ ਚੁੱਕਿਆ ਹੈ, ਇਸ ਲਈ ਨਵਾਂ ਜਾਰੀ ਕੀਤਾ ਗਿਆ ਸੀ। ਸੰਜੇ ਸਿੰਘ &lsquoਤੇ ਕੇਸ ਚੱਲ ਰਹੇ ਹਨ ਇਸ ਲਈ ਇੱਕ ਸਾਲ ਦੀ ਵੈਲੀਡਿਟੀ ਵਾਲਾ ਪਾਸਪੋਰਟ ਦਿੱਤੀ ਗਿਆ ਹੈ। ਦੋ ਪਾਸਪੋਰਟ ਵਾਲਾ ਦਾਅਵਾ ਝੂਠਾ ਸਾਬਤ ਹੋਇਆ।