image caption:

ਬ੍ਰਿਟੇਨ 'ਚ ਪੰਜ ਲੱਖ ਨੌਕਰੀਆਂ 'ਤੇ ਤਲਵਾਰ

ਲੰਡਨ: ਜੇਕਰ ਬਰਤਾਨੀਆ ਯੂਰਪੀ ਸੰਘ (ਈਯੂ) ਨਾਲ ਵਪਾਰ ਸਮਝੌਤਾ ਕਰਨ &lsquoਚ ਨਾਕਾਮ ਰਹਿੰਦਾ ਹੈ ਤਾਂ ਦੇਸ਼ &lsquoਚ ਅਗਲੇ 12 ਸਾਲਾਂ &lsquoਚ ਪੰਜ ਲੱਖ ਨੌਕਰੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ 50 ਅਰਬ ਪੌਂਡ (ਕਰੀਬ 4.3 ਲੱਖ ਕਰੋੜ ਰੁਪਏ) ਦੇ ਨਿਵੇਸ਼ ਦਾ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ। ਇਹ ਖੁਲਾਸਾ ਲੰਡਨ ਦੇ ਮੇਅਰ ਸਾਦਿਕ ਖ਼ਾਨ ਦੇ ਹੁਕਮ &lsquoਤੇ ਤਿਆਰ ਕੀਤੀ ਗਈ ਰਿਪੋਰਟ ਵਿੱਚ ਹੋਇਆ ਹੈ।
ਬ੍ਰੈਗਜ਼ਿਟ (ਯੂਰਪੀ ਯੂਨੀਅਨ ਤੋਂ ਬਰਤਾਨੀਆ ਦੇ ਵੱਖ ਹੋਣ) ਕਾਰਨ ਬਰਤਾਨੀਆ ਦੀਆਂ ਨੌਕਰੀਆਂ ਤੇ ਅਰਥਚਾਰੇ &lsquoਤੇ ਪੈਣ ਵਾਲੇ ਅਸਰ ਨੂੰ ਲੈ ਕੇ ਸਮੀਖਿਆ ਸ਼ੁਰੂ ਹੋ ਗਈ ਹੈ। ਸਲਾਹਕਾਰ ਸੰਸਥਾ ਕੈਂਬ੍ਰਿਜ ਇਕੋਨੋਮੈਟ੍ਰਿਕਸ ਨੇ ਇਸ ਰਿਪੋਰਟ ਨੂੰ ਤਿਆਰ ਕਰਨ &lsquoਚ ਉਧਾਰ ਬ੍ਰੈਗਜ਼ਿਟ ਤੋਂ ਲੈ ਕੇ ਸਖ਼ਤ ਬ੍ਰੈਗਜ਼ਿਟ ਤੱਕ ਦੀਆਂ ਪੰਜ ਸਥਿਤੀਆਂ &lsquoਤੇ ਗ਼ੌਰ ਕੀਤਾ ਕੀਤਾ। ਇਸ ਦੇ ਨਿਰਮਾਣ ਤੋਂ ਲੈ ਕੇ ਵਿੱਤ ਸਮੇਤ ਨੌ ਸਨਅਤਾਂ &lsquoਤੇ ਪੈਣ ਵਾਲੇ ਆਰਥਿਕ ਪ੍ਰਭਾਵ ਦੀ ਸਮੀਖਿਆ ਕੀਤੀ।
ਰਿਪੋਰਟ ਮੁਤਾਬਕ, ਸਮਝੌਤਾ ਨਹੀਂ ਹੋਣ ਦੀ ਸਥਿਤੀ &lsquoਚ ਵਿੱਤੀ ਤੇ ਪੇਸ਼ੇਵਰ ਸੇਵਾਵਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੀਆਂ। ਸਾਦਿਕ ਖ਼ਾਨ ਨੇ ਕਿਹਾ, &lsquoਜੇਕਰ ਸਰਕਾਰ ਗੱਲਬਾਤ ਨੂੰ ਸਹੀ ਮੁਕਾਮ ਤਕ ਪਹੁੰਚਾਉਣ &lsquoਚ ਨਾਕਾਮ ਰਹੀ ਤਾਂ ਅਸੀਂ ਇੱਕ ਦਹਾਕੇ ਪਿੱਛੇ ਯਾਨੀ ਵਿਕਾਸ ਤੇ ਰੁਜ਼ਗਾਰ ਦੀ ਵਾਧਾ ਦਰ ਹੇਠਾਂ ਚਲੀ ਜਾਵੇਗੀ।&rsquo
ਬਰਤਾਨੀਆ ਤੇ ਈਯੂ ਛੇਤੀ ਹੀ ਅਹਿਮ ਦੌਰ ਦੀ ਗੱਲ ਕਰਨ ਜਾ ਰਹੇ ਹਨ। ਇਸ &lsquoਚ ਸਭ ਤੋਂ ਮੁਸ਼ਕਲ ਕੰਮ ਭਵਿੱਖ ਦੇ ਵਪਾਰਕ ਸਬੰਧਾਂ ਨੂੰ ਪਰਿਭਾਸ਼ਤ ਕਰਨ ਦਾ ਹੋਵੇਗਾ। ਦੋਵਾਂ ਧਿਰਾਂ &lsquoਚ ਪਿਛਲੇ ਮਹੀਨੇ ਟਕਰਾਅ ਬਾਰੇ ਵਿਆਪਕ ਸ਼ਰਤਾਂ &lsquoਤੇ ਸਹਿਮਤੀ ਬਣੀ ਸੀ। ਬਰਤਾਨੀਆ ਤੇ ਈਯੂ &lsquoਚ ਲੰਡਨ ਦੇ ਬਾਜ਼ਾਰ ਨੂੰ ਲੈ ਕੇ ਰੇੜਕਾ ਉੱਭਰ ਕੇ ਸਾਹਮਣੇ ਆਇਆ ਸੀ।