image caption:

ਟੀਮ ਇੰਡੀਆ ਨੂੰ ਹਾਰ ਦੇ ਗਮ 'ਚੋਂ ਕੱਢਣ ਲਈ ਅਨੋਖੀ ਤਕਨੀਕ

ਨਵੀਂ ਦਿੱਲੀ: ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੁਕਾਬਲੇ &lsquoਚ ਭਾਰਤੀ ਟੀਮ ਨੂੰ 72 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਕੇਪਟਾਉਨ ਦੇ ਨਿਊਲੈਂਡਸ &lsquoਚ ਖੇਡੇ ਗਏ ਪਹਿਲੇ ਮੁਕਾਬਲੇ &lsquoਚ ਭਾਰਤੀ ਟੀਮ ਦੀ ਹਾਰ ਦਿਲ ਤੋੜਣ ਵਾਲੀ ਸੀ। ਇਸ ਮੁਕਾਬਲੇ &lsquoਚ ਟੀਮ ਜਿੱਤਦੀ-ਜਿੱਤਦੀ ਰਹਿ ਗਈ। ਇਸ ਹਾਰ ਨਾਲ ਟੀਮ ਮਾਨਸਿਕ ਤੌਰ &lsquoਤੇ ਪ੍ਰੇਸ਼ਾਨ ਹੈ।

ਇਸ ਹਾਰ ਤੋਂ ਬਾਅਦ ਟੀਮ ਨੂੰ ਰਾਹਤ ਦੇ ਰਹੇ ਹਨ ਫੀਜ਼ੀਓ ਪੈਟ੍ਰਿਕ ਫਰਾਡ। ਪੈਟ੍ਰਿਕ ਦੀ ਨਿਗਰਾਨੀ &lsquoਚ ਹੀ ਟੀਮ ਅਗਲੇ ਮੁਕਾਬਲੇ ਦੀ ਤਿਆਰੀਆਂ &lsquoਚ ਲੱਗੀ ਹੈ। ਪਿਛਲੀ ਹਾਰ ਭੁਲਾਉਣ ਲਈ ਕੁਝ ਖਾਸ ਕਰਦੀ ਵੀ ਨਜ਼ਰ ਆ ਰਹੀ ਹੈ।

ਦਰਅਸਲ ਇਹ ਇੱਕ ਗੇਮ ਹੈ ਜੋ ਟੀਮ ਇੰਡੀਆ ਨੂੰ ਖਿਡਾਈ ਜਾ ਰਹੀ ਹੈ। ਇਸ ਗੇਮ &lsquoਚ ਟੀਮ ਇੰਡੀਆ ਨੂੰ ਪੀਲੇ ਤੇ ਲਾਲ ਰੰਗ &lsquoਚ ਵੰਡਿਆ ਗਿਆ ਹੈ। ਪੀਲੇ ਰੰਗ ਦੇ ਰੁਮਾਲ ਦੇ ਨਾਲ ਯੈਲੋ ਟੀਮ ਹੈ ਤੇ ਲਾਲ ਰੰਗ ਨਾਲ ਰੈੱਡ। ਇਸ ਗੇਮ &lsquoਚ ਹਰ ਖਿਡਾਰੀ ਨੇ ਆਪਣਾ ਰੁਮਾਲ ਬਚਾਉਣਾ ਹੈ ਤੇ ਵਿਰੋਧੀ ਟੀਮ ਤੋਂ ਉਨ੍ਹਾਂ ਦਾ ਰੁਮਾਲ ਖੋਹਣਾ ਸੀ। ਇਸ ਗੇਮ ਦਾ ਮਕਸਦ ਟੈਨਸ਼ਨ ਘਟਾਉਣਾ ਤੇ ਪ੍ਰੈਕਟਿਸ ਨੂੰ ਮਜ਼ੇਦਾਰ ਬਣਾਉਣਾ ਹੈ।

ਦਰਅਸਲ ਕੇਪਟਾਉਨ ਟੈਸਟ &lsquoਚ ਹਾਰ ਤੋਂ ਬਾਅਦ ਹੀ ਟੀਮ ਇੰਡੀਆ ਦੇ ਖਿਡਾਰੀ ਤਣਾਅ &lsquoਚ ਸਨ। ਇਸ ਖੇਡ ਰਾਹੀਂ ਖਿਡਾਰੀਆਂ ਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।