image caption:

ਸੈਂਚੁਰੀਅਨ 'ਚ ਝੁੱਲੇਗਾ ਅਸ਼ਵਿਨ ਦਾ ਤੂਫਾਨ?

ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਦੌਰੇ &lsquoਤੇ ਨਵੀਂ ਇਬਾਰਤ ਲਿਖਣ ਗਈ ਟੀਮ ਇੰਡੀਆ ਸੈਂਚੁਰੀਅਨ &lsquoਚ ਅਸ਼ਵਿਨ ਦਾ ਤੂਫਾਨ ਵੇਖਣ ਨੂੰ ਮਿਲੇਗਾ। ਹੁਣ ਭਾਰਤੀ ਟੀਮ ਦਾ ਸਟਾਰ ਸਪਿਨਰ ਵੀ ਤੇਜ਼ ਗੇਂਦਬਾਜ਼ੀ ਵਿੱਚ ਆਪਣੇ ਹੱਥ ਅਜ਼ਮਾਉਂਦਾ ਦਿੱਖ ਰਿਹਾ ਹੈ।

ਜੀ ਹਾਂ, ਤੁਸੀਂ ਸਹੀ ਪੜ੍ਹਿਆ। ਪਹਿਲੇ ਟੈਸਟ ਵਿੱਚ ਅਸ਼ਵਿਨ ਨੂੰ ਗੇਂਦਬਾਜ਼ੀ ਦਾ ਬਹੁਤ ਜ਼ਿਆਦਾ ਮੌਕਾ ਨਹੀਂ ਮਿਲਿਆ ਪਰ ਹੁਣ ਉਹ ਨੈਟਸ ਵਿੱਚ ਤੇਜ਼ ਗੇਂਦਬਾਜ਼ੀ ਕਰਦੇ ਨਜ਼ਰ ਆਏ। ਸ਼ਨੀਵਾਰ ਤੋਂ ਸੈਂਚੁਰੀਅਨ ਵਿੱਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੁਕਾਬਲੇ ਤੋਂ ਠੀਕ ਪਹਿਲਾਂ ਨੈਟਸ ਵਿੱਚ ਗੇਂਦਬਾਜ਼ੀ ਕਰਦੇ ਹੋਏ ਅਸ਼ਵਿਨ ਤੇਜ਼ ਗਤੀ ਗੇਂਦਬਾਜ਼ ਦੀ ਤਰ੍ਹਾਂ ਗੇਂਦਬਾਜ਼ੀ ਪ੍ਰੈਕਟਿਸ ਕਰਦੇ ਨਜ਼ਰ ਆਏ।

ਸੈਂਚੁਰੀਅਨ ਦੀ ਪਿੱਚ &lsquoਤੇ ਭਰੇ ਰੋਲਰ ਫਿਰਨ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਇਸ ਪਿੱਚ &lsquoਤੇ ਵੀ ਸਪਿਨਰਜ਼ ਲਈ ਕੁਝ ਖਾਸ ਮਦਦ ਦੀ ਉਮੀਦ ਘੱਟ ਹੀ ਹੈ। ਅਜਿਹੇ ਵਿੱਚ ਅਸ਼ਵਿਨ ਹੁਣ ਮੇਜ਼ਬਾਨ ਟੀਮ ਨੂੰ ਤੇਜ਼ ਰਫਤਾਰ ਗੇਂਦਾਂ ਨਾਲ ਸਬਕ ਸਿਖਾਉਣ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ।