image caption:

ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ

ਫਾਰੂਖਾਬਾਦ: ਉੱਤਰ ਪ੍ਰਦੇਸ਼ &lsquoਚ ਫਾਰੂਖਾਬਾਦ ਦੀ ਮੁਟਿਆਰ ਨੇ ਅਜਿਹਾ ਅੰਡਰਗਾਰਮੈਂਟ ਬਣਾਇਆ ਹੈ, ਜਿਸ ਦੀ ਵਰਤੋਂ ਨਾਲ ਮਹਿਲਾਵਾਂ ਬਲਾਤਕਾਰ ਵਰਗੀਆਂ ਘਟਨਾਵਾਂ ਤੋਂ ਬਚ ਸਕਦੀਆਂ ਹਨ।  ਫਾਰੂਖਾਬਾਦ ਦੀ ਰਹਿਣ ਵਾਲੀ ਸਧਾਰਨ ਕਿਸਾਨ ਪਰਿਵਾਰ ਦੀ 19 ਸਾਲਾ ਸੀਨੂ ਕੁਮਾਰੀ ਨੇ ਇਹ ਪੈਂਟੀ ਬਣਾਈ ਹੈ। ਇਹ ਔਰਤਾਂ ਨੂੰ ਜਬਰ ਜ਼ਨਾਹ ਤੋਂ  ਬਚਾਏਗੀ। ਸੀਨੂ ਬੀ.ਐਸ.ਸੀ. ਭਾਗ ਤੀਜਾ ਦੀ ਵਿਦਿਆਰਥਣ ਹੈ।
ਇਸ ਪੈਂਟੀ ਦੇ ਆਈਡੀਆ ਬਾਰੇ ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ 7 ਸਾਲ ਦੀ ਬੱਚੀ ਦੀ ਜਬਰ-ਜ਼ਨਾਹ ਪਿੱਛੋਂ ਹੱਤਿਆ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਉਸ ਦੇ ਦਿਮਾਗ਼ &lsquoਚ ਇਸ ਤਰ੍ਹਾਂ ਦਾ ਅੰਡਰਗਾਰਮੈਂਟ ਬਣਾਉਣ ਦਾ ਆਈਡੀਆ ਆਇਆ।
ਸੀਨੂ ਨੇ ਦੱਸਿਆ ਕਿ ਇਹ ਅੰਡਰਗਾਰਮੈਂਟ ਜਬਰ-ਜ਼ਨਾਹ ਪਰੂਫ਼ ਹੈ। ਇਸ ਨੂੰ ਆਸਾਨੀ ਨਾਲ ਕੱਟਿਆ ਜਾਂ ਪਾੜਿਆ ਨਹੀਂ ਜਾ ਸਕਦਾ। ਇਸ ਅੰਡਰਗਾਰਮੈਂਟ ਨੂੰ ਸਾੜਿਆ ਵੀ ਨਹੀਂ ਜਾ ਸਕਦਾ। ਇਸ &lsquoਚ ਇੱਕ ਸਿਸਟੇਮੈਟਿਕ ਲੌਕ ਲੱਗਾ ਹੋਇਆ ਹੈ, ਜੋ ਬਿਨਾਂ ਪਾਸਵਰਡ ਤੋਂ ਨਹੀਂ ਖੁੱਲ੍ਹ ਸਕਦਾ। ਅੰਡਰਗਾਰਮੈਂਟ ਨਾਲ ਛੇੜਖ਼ਾਨੀ ਕਰਨ ਜਾਂ ਬਟਨ ਦਬਾਉਣ &lsquoਤੇ ਪੁਲਿਸ ਹੈਲਪ ਲਾਈਨ ਨੰਬਰ 100 ਤੇ ਵੁਮੈਨ ਹੈਲਪ ਲਾਈਨ ਨੰਬਰ 1090 &lsquoਤੇ ਕਾਲ ਚਲੀ ਜਾਵੇਗੀ।
ਇਸ &lsquoਚ ਜੀ.ਪੀ.ਆਰ.ਐਸ. ਸਿਸਟਮ ਵੀ ਲੱਗਾ ਹੈ, ਜਿਸ ਦੀ ਮਦਦ ਨਾਲ ਉਹ ਥਾਂ ਲੱਭਣ &lsquoਚ ਪੁਲਸ ਨੂੰ ਸੌਖ ਹੋਵੇਗੀ ਜਿੱਥੋਂ ਇਹ ਕਾਲ ਆਈ। ਗੱਲਬਾਤ ਰਿਕਾਰਡ ਕਰਨ ਲਈ ਇੱਕ ਰਿਕਾਰਡਰ ਵੀ ਲੱਗਾ ਹੈ। ਅਕਸਰ ਹੀ ਜਬਰ-ਜ਼ਨਾਹ, ਸੈਕਸ ਸ਼ੋਸ਼ਣ ਆਦਿ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਬਰ-ਜ਼ਨਾਹ ਦੇ ਮਾਮਲੇ ਨਾ ਸਿਰਫ਼ ਔਰਤਾਂ ਸਗੋਂ ਹਰ ਉਸ ਘਰ ਦੀ ਸਮੱਸਿਆ ਬਣ ਗਏ ਹਨ, ਜਿੱਥੇ ਬੇਟੀਆਂ ਹਨ।