image caption:

ਸੁਸ਼ਾਤ ਸਿੰਘ ਰਾਜਪੂਤ ਨੇ ਠੁਕਰਾਇਆ 15 ਕਰੋੜ ਦਾ ਆਫਰ, ਜਾਣੋ ਵਜ੍ਹਾ

ਅਭਿਸ਼ੇਕ ਕਪੂਰ ਦੀ ਫਿਲਮ ''ਕੇਦਾਰਨਾਥ'' ਦੀ ਰਿਲੀਜ਼ ਪਿਛਲੇ ਸਾਲ ਲੰਬੇ ਸਮੇਂ ਦੇ ਲਈ ਟਲ ਗਈ ਸੀ। ਪਰ ਹੁਣ ਇਹ 2018 ਦੇ ਅੰਤ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਤੋਂ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਡੈਬਿਊ ਕਰਨ ਵਾਲੀ ਹੈ। ਉਨ੍ਹਾਂ ਦੇ ਓਪੋਜਿਟ ਸੁਸ਼ਾਂਤ ਸਿੰਘ ਰਾਜਪੂਤ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਾਵਾਂ ਵੱਲੋਂ ਫੇਅਰਨੈੱਸ ਪ੍ਰੋਡਕਸ਼ਨ ਦੀਆਂ ਐਡਜ਼ ਕਰਨ ਦੀ ਬਹਿਸ &lsquoਤੇ ਹੁਣ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਵੱਡਾ ਫੈਸਲਾ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਨੇ ਫੇਅਰਨੈੱਸ ਕ੍ਰੀਮ ਦੇ ਵਿਗਿਆਪਨ ਦਾ ਆਫਰ ਠੁਕਰਾ ਦਿੱਤਾ ਹੈ।
 ਇਸ ਲਈ ਸੁਸ਼ਾਂਤ ਨੂੰ 15 ਕਰੋੜ ਦੀ ਭਾਰੀ ਰਕਮ ਵੀ ਦਿੱਤੀ ਜਾ ਰਹੀ ਸੀ। ਇਸ ਮਾਮਲੇ &lsquoਚ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਹੈ ਕਿ, &lsquoਇਕ ਜ਼ਿੰਮੇਦਾਰ ਅਦਾਕਾਰ ਤੇ ਨਾਗਰਿਕ ਹੋਣ ਕਾਰਨ ਸਾਨੂੰ ਅਜਿਹੇ ਵਿਗਿਆਪਨਾਂ ਨਾਲ ਨਹੀਂ ਜੁੜਨਾ ਚਾਹੀਦਾ, ਜੋ ਚਮੜੀ ਨਾਲ ਕਿਸੇ ਇਕ ਰੰਗ ਨੂੰ ਦੂਜੇ ਰੰਗ ਤੋਂ ਬਿਹਤਰ ਦੱਸੇ।&rsquoਤੁਹਾਨੂੰ ਦੱਸ ਦੇਈਏਕਿ ਇਹ ਸੀ ਉਨ੍ਹਾਂ ਦੇ ਇਨਕਾਰ ਕਰਨ ਦੀ ਵਜ੍ਹਾ। ਸੁਸ਼ਾਂਤ ਸਿੰਘ ਰਾਜਪੂਤ ਫਿਲਹਾਲ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ &lsquoਚ ਰੁੱਝੇ ਹੋਏ ਹਨ। ਸੁਸ਼ਾਂਤ ਸਿੰਘ ਰਾਜਪੂਤ ਫਿਲਹਾਲ &lsquoਡਰਾਈਵ&rsquo ਤੇ &lsquoਕੇਦਾਰਨਾਥ&rsquo ਦੀ ਸ਼ੂਟਿੰਗ &lsquoਚ ਰੁੱਝੇ ਹੋਏ ਹਨ।

tਕੇਦਾਰਨਾਥ&rsquo &lsquoਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਸੈਫ ਅਲੀ ਖਾਨ-ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਡੈਬਿਊ ਕਰ ਰਹੀ ਹੈ ਤਾਂ ਉੱਥੇ ਹੀ ਦੂਜੀ ਫਿਲਮ &lsquoਡਰਾਈਵ&rsquo &lsquoਚ ਸੁਸ਼ਾਂਤ ਸਿੰਘ ਰਾਜਪੂਤ ਪਹਿਲੀ ਵਾਰ ਜੈਕਲੀਨ ਫਰਨਾਂਡੀਜ਼ ਨਾਲ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਪਿਛਲੇ ਸਾਲ ਫਿਲਮ ਦੇ ਟਲਣ ਦਾ ਤਾਂ ਕਾਰਨ ਨਹੀਂ ਦੱਸਿਆ ਜਾ ਰਿਹਾ ਸੀ। ਉਹ ਇਹ ਸੀ ਕਿ ਫਿਲਮ ਵਿੱਚ ਕੇਦਾਰਨਾਥ ਵਿੱਚ ਆਏ ਹੜ੍ਹ ਦੇ ਸੀਨ ਵੀ ਜੋੜੇ ਜਾ ਰਹੇ ਹਨ। ਦੱਸਿਆ ਜਾ ਰਿਹਾ ਸੀ ਕਿ ਇਨ੍ਹਾਂ ਸੀਨਜ਼ ਦੇ ਲਈ ਵੀਐੱਫਐਕਸ ਦਾ ਇਸਤੇਮਾਲ ਕੀਤਾ ਜਾਵੇਗਾ। ਉੱਤਰਾਖੰਡ ਵਿੱਚ 2013 ਵਿੱਚ ਬੇਹੱਦ ਡਰਾਵਨਾ ਹੜ੍ਹ ਆਇਆ ਸੀ। ਇਸ ਵਿੱਚ ਸੈਂਕੜੋ ਲੋਕਾਂ ਦੀ ਜਾਣ ਚਲੀ ਗਈ ਸੀ। ਇਸ ਨੂੰ ਫਿਲਮਾਉਣ ਦੇ ਲਈ ਨਿਰਮਾਤਾ ਵੱਡੇ ਪੱਧਰ ''ਤੇ ਪਲਾਨਿੰਗ ਕਰ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਕੇਦਾਰਨਾਥ ਵਿੱਚ ਹੜ੍ਹ ਨੂੰ 2013 ਦੀ ਘਟਨਾ ਵਰਗਾ ਹੀ ਫਿਲਮਾਇਆ ਜਾਵੇਗਾ। ਇਸ ਵਿੱਚ ਲੰਬਾ ਸਮਾਂ ਲੱਗਣਾ ਤੈਅ ਹੈ। ਇਸ ਲਈ ਇਸ ਦੀ ਰਿਲੀਜ਼ ਡੇਟ ਅੱਗੇ ਕਰ ਦਿੱਤੀ ਗਈ ਹੈ। ਖਬਰਾਂ ਅਨੁਸਾਰ ਇਸ ਸੀਨ ਨੂੰ ਨਿਰਮਾਤਾ ਮੁੰਬਈ ਵਿੱਚ ਫਿਲਮਾਉਣਾ ਚਾਹੁੰਦੇ ਹਨ ।ਮੁੰਬਈ ਦੇ ਕਿਸੇ ਥਾਂ ਨੂੰ ਕਿਰਾਏ ''ਤੇ ਲਿਆ ਜਾਵੇਗਾ। ਇਸ ਨੂੰ ਕੇਦਾਰਨਾਥ ਦੇ ਸੈੱਟ ''ਤੇ ਡੈਕੋਰੇਟ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਸੀਨ ਵਿੱਚ ਲੱਖਾਂ ਲੀਟਰ ਪਾਣੀ ਦਾ ਇਸਤੇਮਾਲ ਹੋਵੇਗਾ। ਜੇਕਰ ਮੁੰਬਈ ਬੀਐੱਮਸੀ ਹੜ੍ਹ ਦੇ ਸੀਨ ਦੇ ਲਈ ਪਾਣੀ ਦੀ ਇਜ਼ਾਜਤ ਨਹੀਂ ਦਿੰਦੀ ਹੈ ਤਾਂ ਹੋਰ ਰਾਜਾ ਵਿੱਚ ਇਸ ਸੀਨ ਨੂੰ ਫਿਲਾਇਆ ਜਾਵੇਗਾ। ਇਸ ਸੀਕੁਅੰਸ ਵਿੱਚ ਵੀਐੱਫਐਕਸ ਦਾ ਇਸਤੇਮਾਲ ਵੀ ਕੀਤਾ ਜਾਵੇਗਾ। ਜਿਸ ਦਾ ਕੰਮ ਅਮਰੀਕਾ ਵਿੱਚ ਹੋਵੇਗਾ। ਇਸ ਸਭ ਦੇ ਵਿੱਚ ਫਿਲਮ ਦਾ ਬਜਟ ਵੀ ਵੱਧਣਾ ਤੈਅ ਹੈ।