image caption:

ਚੀਨ ਦੀ ਘੁਸਪੈਠ ਨੂੰ ਬਰਦਾਸ਼ਤ ਨਹੀਂ ਕਰਾਂਗੇ : ਬਿਪਿਨ ਰਾਵਤ

 ਫ਼ੌਜ ਮੁਖੀ ਬਿਪਿਨ ਰਾਵਤ ਨੇ ਕਿਹਾ ਕਿ ਕਸ਼ਮੀਰ ਤੋਂ ਅੱਤਵਾਦ ਖ਼ਤਮ ਨਹੀਂ ਹੋਇਆ ਹੈ। ਫ਼ੌਜ ਦਾ ਫੋਕਸ ਅਜੇ ਤੱਕ ਦੱਖਣ ਕਸ਼ਮੀਰ &lsquoਤੇ ਸੀ ਪਰ ਉੱਤਰ ਕਸ਼ਮੀਰ ਵੱਲੋਂ ਵੀ ਸਰਦੀਆਂ ਵਿਚ ਘੁਸਪੈਠ ਹੋ ਰਹੀ ਹੈ, ਇਸ ਲਈ ਇਸ ਸਾਲ ਸਾਡਾ ਧਿਆਨ ਵਿਸ਼ੇਸ਼ ਤੌਰ &lsquoਤੇ ਉੱਤਰੀ ਕਸ਼ਮੀਰ &lsquoਤੇ ਕੇਂਦਰਿਤ ਹੋਵੇਗਾ। ਰਾਵਤ ਨੇ ਕਿਹਾ ਕਿ ਕੰਟਰੋਲ ਰੇਖਾ &lsquoਤੇ ਪਾਕਿਸਤਾਨ ਦੀਆਂ ਉਨ੍ਹਾਂ ਚੌਂਕੀਆਂ ਨੂੰ ਅਸੀਂ ਤਬਾਹ ਕੀਤਾ ਹੈ, ਜਿੱਥੋਂ ਅੱਤਵਾਦੀਆਂ ਨੂੰ ਘੁਸਪੈਠ ਕਰਵਾਈ ਜਾਂਦੀ ਸੀ।

ਉਨ੍ਹਾਂ ਕਿਹਾ ਕਿ ਸਾਡੇ ਜਵਾਨਾਂ ਨੇ ਵੱਡੇ ਪੱਧਰ &lsquoਤੇ ਪਾਕਿਸਤਾਨੀ ਸੈਨਿਕਾਂ ਨੂੰ ਮਾਰ ਗਿਰਾਇਆ ਹੈ। ਉਨ੍ਹਾਂ ਕਿਹਾ ਕਿ ਜਿੰਨੇ ਫ਼ੌਜੀ ਸਾਡੇ ਮਾਰੇ ਗਏ ਸਨ, ਉਸ ਤੋਂ ਚਾਰ ਗੁਣਾ ਜ਼ਿਆਦਾ ਪਾਕਿਸਤਾਨੀ ਫ਼ੌਜੀ ਮਾਰੇ ਗਏ ਹਨ। ਰਾਵਤ ਨੇ ਕਿਹਾ ਕਿ ਫ਼ੌਜ ਦੀ ਕਾਰਵਾਈ ਨਾਲ ਪਾਕਿਸਤਾਨ ਚੀਕਾਂ ਮਾਰ ਰਿਹਾ ਹੈ। ਉਹ ਖ਼ੁਦ ਸੀਜ਼ ਫਾਇਰ ਦਾ ਉਲੰਘਣ ਕਰਦਾ ਹੈ ਪਰ ਸਾਡੀ ਕਾਰਵਾਈ ਤੋਂ ਬਾਅਦ ਚਾਹੁੰਦਾ ਹੈ ਕਿ 2002 ਵਰਗੀ ਸੀਜ਼ ਫਾਇਰ ਦੀ ਸਥਿਤੀ ਬਾਹਲ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਕਿਹਾ ਹੈ ਕਿ ਪਹਿਲਾਂ ਅੱਤਵਾਦੀਆਂ ਦੀ ਘੁਸਪੈਠ ਕਰਾਉਣੀ ਬੰਦ ਕਰੋ। ਚੀਨ ਦੇ ਦਖ਼ਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਫ਼ੌਜ ਮੁਖੀ ਨੇ ਕਿਹਾ ਕਿ ਚੀਨ ਦੀ ਚੁਣੌਤੀ ਵਧ ਰਹੀ ਹੈ। ਸਾਡੇ ਫ਼ੌਜੀ ਜਵਾਨ ਅਜਿਹੀਆਂ ਚੁਣੌਤੀਆਂ ਨਾਲ ਨਿਪਟਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਡੋਕਲਾਮ ਅਤੇ ਤੂਤਿਗ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ ਤਾਂ ਫ਼ੌਜ ਤੁਰੰਤ ਜਵਾਬ ਦੇਵੇਗੀ।

ਰਾਵਤ ਦੇ ਅਨੁਸਾਰ ਸ਼ਹੀਦਾਂ ਦੇ ਬੱਚਿਆਂ ਲਈ ਫ਼ੌਜ ਸੱਭਿਆਚਾਰਕ ਸਕੂਲ ਦੀ ਤਰਜ਼ &lsquoਤੇ ਦੋ ਸਕੂਲ ਖੋਲ੍ਹੇਗੀ। ਇੱਕ ਪਠਾਨਕੋਟ ਅਤੇ ਦੂਜਾ ਭੋਪਾਲ ਜਾਂ ਸਿਕੰਦਰਾਬਾਦ ਵਿਚ ਖੋਲ੍ਹਿਆ ਜਾਵੇਗਾ। ਇਸ ਨੂੰ ਸਰਕਾਰ ਨੇ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਬੱਚਿਆਂ ਦੇ ਲਈ ਸਕੂਲ ਫੀਸ ਵਿਚ ਦਸ ਹਜ਼ਾਰ ਰੁਪਏ ਦੀ ਜ਼ਿਆਦਾਤਰ ਹੱਦ ਤੈਅ ਕਰਨ ਦੇ ਫ਼ੈਸਲੇ &lsquoਤੇ ਪੁਨਰ ਵਿਚਾਰ ਕੀਤਾ ਜਾਵੇਗਾ।

ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਕਸ਼ਮੀਰ ਦੇ ਸਕੂਲਾਂ ਵਿਚ ਸਹੀ ਸਿੱਖਿਆ ਨਹੀਂ ਦਿੱਤੀ ਜਾ ਰਹੀ। ਭਾਰਤ ਦਾ ਨਕਸ਼ਾ ਅਲੱਗ ਅਤੇ ਕਸ਼ਮੀਰ ਦਾ ਅਲੱਗ ਦਿਖਾਇਆ ਜਾ ਰਿਹਾ ਹੈ। ਨਾਲ ਹੀ ਮਦੱਰਸਿਆਂ ਅਤੇ ਮਸਜਿਦਾਂ ਵਿਚ ਵੀ ਸਹੀ ਸਿੱਖਿਆ ਨਹੀਂ ਦਿੱਤੀ ਜਾ ਰਹੀ ਹੈ। ਇਨ੍ਹਾਂ &lsquoਤੇ ਕੰਟਰੋਲ ਦੀ ਲੋੜ ਹੈ।

ਫ਼ੌਜ ਮੁਖੀ ਨੇ ਕਿਹਾ ਕਿ ਚੀਨ ਇੱਕ ਸ਼ਕਤੀਸ਼ਾਲੀ ਦੇਸ਼ ਹੈ ਪਰ ਭਾਰਤ ਵੀ ਕਮਜ਼ੋਰ ਰਾਸ਼ਟਰ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਨ ਦੀ ਕਿਸੇ ਵੀ ਭਾਰਤ ਵਿਰੋਧੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਰਤ ਵਿਚ ਚੀਨੀ ਘੁਸਪੈਠ ਦੇ ਬਾਰੇ ਵਿਚ ਇੱਕ ਸਵਾਲ ਦੇ ਜਵਾਬ ਵਿਚ ਰਾਵਤ ਨੇ ਕਿਹਾ ਕਿ ਅਸੀਂ ਕਿਸੇ ਵੀ ਖੇਤਰ &lsquoਤੇ ਹਮਲਾ ਨਹੀਂ ਹੋਣ ਦੇਵਾਂਗੇ। ਪਾਕਿਸਤਾਨ ਨੂੰ ਅਮਰੀਕਾ ਦੀਆਂ ਚਿਤਾਵਨੀਆਂ ਦਾ ਹਵਾਲਾ ਦਿੰਦੇ ਹੋਏ ਰਾਵਤ ਨੇ ਕਿਹਾ ਕਿ ਭਾਰਤ ਨੂੰ ਇਸ ਦੇ ਪ੍ਰਭਾਵ ਨੂੰ ਦੇਖਣਾ ਅਤੇ ਇੰਤਜ਼ਾਰ ਕਰਨਾ ਹੋਵੇਗਾ।

ਫ਼ੌਜ ਮੁਖੀ ਨੇ ਕਿਹਾ ਕਿ ਸੀਬੀਆਰਐੱਨ (ਕੈਮੀਕਲ, ਜੈਵਿਕ, ਰੇਡੀਓਲਾਜਿਕਲ ਅਤੇ ਪਰਮਾਣੂ) ਹਥਿਆਰਾਂ ਦੀ ਵਰਤੋਂ ਦਾ ਖ਼ਤਰਾ ਇੱਕ ਮੁੱਦਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸੀਬੀਆਰਐੱਨ ਹਥਿਆਰਾਂ ਦੀ ਵਰਤੋਂ ਜੀਵਨ, ਸਿਹਤ, ਸੰਪਤੀ ਅਤੇ ਕਾਰੋਬਾਰ ਨੂੰ ਖ਼ਤਰੇ ਵਿਚ ਪਾ ਸਕਦੀ ਹੈ, ਇਸ ਨਾਲ ਹੋਏ ਨੁਕਸਾਨ ਤੋਂ ਠੀਕ ਹੋਣ ਵਿਚ ਲੰਬਾ ਸਮਾਂ ਲੱਗ ਸਕਦਾ ਹੈ। ਫ਼ੌਜ ਮੁਖੀ ਨੇ ਖ਼ਤਰਨਾਕ ਹਥਿਆਰਾਂ ਨਾਲ ਨਿਪਟਣ ਲਈ ਸੁਰੱਖਿਆ ਤਕਨੀਕਾਂ, ਉਪਕਰਨਾਂ ਅਤੇ ਪ੍ਰਣਾਲੀਆਂ ਦਾ ਵਿਕਾਸ ਅਤੇ ਸਾਡੇ ਫ਼ੌਜੀਆਂ ਨੂੰ ਸਿਖਲਾਈ ਪ੍ਰਦਾਨ ਕਰਨ ਦਾ ਸੁਝਾਅ ਦਿੱਤਾ।