image caption: ਲੇਖਕ: ਕੁਲਵੰਤ ਸਿੰਘ 'ਢੇਸੀ'

ਵਿਸ਼ਵ ਦੀ ਚੌਥੀ ਜੰਗ ਇਸਲਾਮਿਕ ਵਾਧਾਵਾਦ ਅਤੇ ਲਵ ਜਿਹਾਦ ਖਿਲਾਫ

    ਰਾਜਨੀਤਕ ਪੰਡਤਾਂ ਵੱਲੋਂ ਦੇਰ ਤੋਂ ਹੀ ਇਹ ਅੰਦਾਜੇ ਲਗਾਏ ਜਾ ਰਹੇ ਸਨ ਕਿ ਦੁਨੀਆਂ ਦੀ ਚੌਥੀ ਜੰਗ ਜੇ ਲੱਗੀ ਤਾਂ ਇਹ ਪਾਣੀ ਲਈ ਲੱਗੇਗੀ। ਜੇਕਰ ਅਸੀਂ ਭਾਰਤੀ ਪ੍ਰਸੰਗ ਵਿਚ ਇਸ ਭਵਿੱਖ ਬਾਣੀ ਨੂੰ ਦੇਖਣਾ ਹੋਵੇ ਤਾਂ ਇਹ ਸੱਚ ਵੀ ਲੱਗਦੀ ਸੀ ਕਿਓਂਕੀ ਇਸ ਵੇਲੇ ਚੀਨ ਅਤੇ ਪਾਕਿਸਤਾਨ ਦੀ ਜੋਟੀ ਦੀ ਭਾਰਤ ਨਾਲ ਅਨੇਕਾਂ ਹੋਰ ਕਾਰਨਾ ਦੇ ਨਾਲ ਨਾਲ ਪਾਣੀ ਲਈ ਵੀ ਖੜਕਦੀ ਹੈ। ਇਸ ਤਰਾਂ ਪਾਣੀ ਦੀ ਕਿੱਲਤ ਕੌਮਾਂਤਰੀ ਹੈ ਪਰ ਇਹ ਕਿੱਲਤ ਦੁਨੀਆਂ ਦੀ ਚੌਥੀ ਜੰਗ ਦਾ ਕਾਰਨ ਬਣ ਸਕਦੀ ਹੈ ਕਹਿਣਾ ਮੁਸ਼ਕਲ ਹੈ। ਹੁਣ ਇਹ ਗੱਲ ਉਭਰ ਕੇ ਅੱਗੇ ਆਈ ਹੈ ਕਿ ਦੁਨੀਆਂ ਵਿਚ ਚੋਥੀ ਵਿਸ਼ਵ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਹ ਮੁਸਲਮਾਨਾ ਦੇ ਵਾਧੇ ਅਤੇ ਲਵ ਜਿਹਾਦ ਖਿਲਾਫ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਇਜ਼ਰਾਇਲ ਦੇ ਬੈਂਜਾਮਿਨ ਨਿਤੇਨਾਯਾਹੂ ਅਤੇ ਭਾਰਤ ਦੇ ਮੋਦੀ ਦੀ ਜੋਟੀ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਇਹ ਤਿੱਗੜੀ ਮੁਸਮਾਨਾ ਦੀ ਵਧ ਰਹੀ ਅਬਾਦੀ ਕਾਰਨ ਤਣਾਓ ਵਿਚ ਹੈ।
    ਇਸਾਈ ਸਾਈਟਾਂ ਤੇ ਬੜੀ ਦੇਰ ਤੋਂ ਮੁਸਲਮਾਨਾਂ ਦੇ ਅਬਾਦੀ ਦੇ ਅੰਕੜੇ ਦੇ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੇਕਰ ਮੁਸਲਮਾਨਾਂ ਵਿਚ ਬੱਚਿਆਂ ਦੀ ਪੈਦਾਵਾਰ ਮੌਜੂਦਾ ਗਤੀ ਨਾਲ ਹੁੰਦੀ ਰਹੀ ਤਾਂ ਅਗਲੇ 50 ਸਾਲਾਂ ਵਿਚ ਯੂਰਪ ਇਸਲਾਮਿਕ ਸਟੇਟ ਬਣ ਜਾਏਗਾ। ਇਸੇ ਤਰਾਂ ਹੁਣ ਹਿੰਦੂ ਆਗੂ ਵੀ ਹਾਲ ਪਾਹਰਿਆ ਕਰ ਰਹੇ ਹਨ ਕਿ ਭਾਰਤ ਵਿਚ ਇਹ ਹੁਣ ਪੱਕਾ ਤਹਿ ਹੋ ਗਿਆ ਹੈ ਕਿ ਜਿਸ ਇਲਾਕੇ ਵਿਚ ਮੁਸਲਮਾਨਾਂ ਦੀ ਗਿਣਤੀ 30% ਹੋਵੇ ਉਥੋਂ ਬੜੀ ਛੇਤੀ ਹਿੰਦੂਆਂ ਨੂੰ ਉਜੜਨਾ ਪੈ ਜਾਂਦਾ ਹੈ। ਅਗਲੇ ਤੀਹ ਸਾਲਾਂ ਵਿਚ ਯੂ ਕੇ ਵਿਚ ਮੁਸਲਮਾਨਾਂ ਦੀ ਅਬਾਦੀ ਤਿੰਨ ਗੁਣਾ ਵੱਧ ਜਾਣ ਦੇ ਇਮਕਾਨ ਹਨ। ਸੋ ਬਰਤਾਨੀਆਂ ਵਿਚ ਮੁਸਲਮਾਨਾਂ ਦੀ ਇਹ ਗਿਣਤੀ ਜੋ ਹੁਣ 4 ਮਿਲੀਅਨ ਹੈ 2050 ਵਿਚ ਵਧ ਕੇ 13 ਮਿਲੀਅਨ ਹੋ ਜਾਵੇਗੀ। ਮੁਸਲਮਾਨਾਂ ਦੇ ਇਕ ਐਮ ਪੀ ਨੇ ਇਸ ਸਬੰਧੀ ਸੋਸ਼ਲ ਸਾਈਟਾਂ ਤੇ ਬੜਕਾਂ ਵੀ ਮਾਰੀਆਂ ਹਨ ਕਿ ਉਹ ਦਿਨ ਦੂਰ ਨਹੀਂ ਜਦ ਬਰਤਾਨੀਆਂ ਦਾ ਪ੍ਰਧਾਨ ਮੰਤਰੀ ਇੱਕ ਮੁਸਲਮਾਨ ਹੋਵੇਗਾ।
   ਕਿਹਾ ਜਾਂਦਾ ਹੈ ਕਿ ਜਿਸ ਨਸਲ ਨੇ ਅਬਾਦੀ ਪੱਖੋਂ ਸਥਿਰ ਰਹਿਣਾ ਹੋਵੇ ਉਸ ਦੀ ਬੱਚਾ ਜਣਨ ਦੀ ਦਰ ਘੱਟੋ ਘੱਟ 2.4 ਬੱਚੇ ਪ੍ਰਤੀ ਜੋੜਾ ਹੋਣੀ ਚਾਹੀਦੀ ਹੈ ਜਦ ਕਿ ਯੂਰਪ ਵਿਚ ਗੋਰਿਆਂ ਦੀ ਮੁਖ ਧਾਰਾ ਵਿਚ ਇਹ ਪੈਦਾਵਾਰ 1.6 ਦੇ ਕਰੀਬ ਹੀ ਰਹਿ ਗਈ ਹੈ। ਇਸ ਦੇ ਮੁਕਾਬਲੇ ਮੁਸਲਮਾਨਾ ਵਿਚ ਬੱਚਾ ਪੈਦਾਵਾਰ ਕਿਤੇ ਵੱਧ ਹੈ। ਮੁਸਲਮਾਨਾਂ ਵਿਚ ਗੈਰ ਮੁਸਲਮਾਨਾਂ ਨੂੰ ਕਾਫਿਰ ਕਹਿਣਾ ਅਤੇ ਉਹਨਾ ਨੂੰ ਦੀਨ ਵਿਰੋਧੀ ਸਮਝਣ ਦੀ ਧਾਰਨਾ ਪ੍ਰਤੀ ਵੀ ਸੱਜੇ ਪੱਖੀ ਦਲਾਂ ਵਿਚ ਤਣਾਓ ਹੈ। ਭਾਰਤ ਵਿਚ ਆਰ ਐਸ ਐਸ ਮੁਸਲਮਾਨਾਂ ਦੀ ਅਬਾਦੀ ਦੇ ਵਾਧੇ ਨੂੰ ਕੌਮੀ ਰੱਖਿਆ ਲਈ ਖਤਰਾ ਕਹਿ ਕੇ ਪ੍ਰਚਾਰ ਰਹੀ ਹੈ ਜਦ ਕਿ ਯੂਰਪ ਵਿਚ ਇਹ ਵਾਧਾ ਯੂਰਪੀਅਨ ਸਮਾਜ ਦੀ ਹੋਂਦ ਲਈ ਖਤਰੇ ਵਜੋਂ ਪ੍ਰਚਾਰਿਆ ਜਾਂਦਾ ਹੈ।
    ਲਵ ਜਿਹਾਦ ਤੇ ਵਾਧਾਵਾਦ - ਲਵ ਜਿਹਾਦ ਸਬੰਧੀ ਕਿਹਾ ਜਾਂਦਾ ਹੈ ਕਿ ਮੁਸਲਮਾਨ ਨੌਜਵਾਨ ਪਿਆਰ ਦਾ ਨਾਟਕ ਰਚ ਕੇ ਦੂਜੇ ਧਰਮ ਦੀਆਂ ਕੁੜੀਆਂ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾਉਂਦੇ ਹਨ ਤਾ ਕਿ ਉਹਨਾ ਦਾ ਧਰਮ ਤਬਦੀਲ ਕਰ ਸਕਣ। ਸੰਨ 2009 ਵਿਚ ਭਾਰਤ ਵਿਚ ਜਦੋਂ ਕੇਰਲਾ ਅਤੇ ਮੰਗਲੌਰ ਵਿਚ ਇਸ ਸਬੰਧੀ ਕਈ ਅਦਾਲਤੀ ਕੇਸ ਹੋਏ ਤਾਂ ਲਵ ਜਿਹਾਦ ਦੀ ਸਾਜਸ਼ ਜੱਗ ਜਾਹਰ ਹੋ ਗਈ। ਯੂ ਕੇ ਵਿਚ ਸਿੱਖ ਕੁੜੀਆਂ ਦੇ ਗਰੂਮਿੰਗ ਅਤੇ ਧਰਮ ਬਦਲੀ ਦੇ ਕੇਸ ਵੀ ਇਸੇ ਸਾਜਸ਼ ਦੀ ਲੜੀ ਹਨ। ਭਾਰਤ , ਅਮਰੀਕਾ ਅਤੇ ਯੂਰਪ ਵਿਚ ਇਸ ਮਸਲੇ ਨੇ ਸੱਜੇ ਪੱਖੀ ਗੋਰਿਆਂ ਨੂੰ ਮੁਸਲਮਾਨਾਂ ਦੇ ਖਿਲਾਫ ਨਫਰਤ ਨਾਲ ਭਰ ਦਿੱਤਾ ਹੈ ਅਤੇ ਯੂ ਕਿਪ ਵਰਗੇ ਰਾਜਨੀਤਕ ਦਲਾਂ ਨੇ ਖੁਲਮ ਖੁਲ੍ਹਾ ਮੁਸਲਮਾਨਾਂ ਨੂੰ ਨਿਸ਼ਾਨਾ ਵੀ ਬਣਾਇਆ ਹੋਇਆ ਹੈ। ਲੋਕਰਾਜੀ ਸਮਾਜਾਂ ਵਿਚ ਵੋਟ ਦਾ ਰਾਜ ਹੋਣ ਕਾਰਨ ਭਵਿੱਖ ਵਿਚ ਮੁਸਲਮਾਨਾਂ ਦੀ ਬਹੁਗਿਣਤੀ ਦਾ ਰਾਜ ਨਿਸ਼ਚਿਤ ਹੋਣਾ ਕਿਹਾ ਜਾਣ ਲੱਗ ਪਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮੁਸਲਮਾਨ ਰਾਜ ਕਰਨ ਦਾ ਆਪਣਾ ਸੰਘਰਸ਼ ਮੰਜੇ ਤੇ ਲੜ ਰਹੇ ਹਨ। ਮੁਸਲਮਾਨਾਂ ਖਿਲਾਫ ਦੁਨੀਆਂ ਭਰ ਵਿਚ ਵੱਧ ਰਹੇ ਨਫਰਤ ਦੇ ਮਹੌਲ ਨੂੰ ਮੁਸਲਮਾਨ ਦਹਿਸ਼ਤਗਰਦਾਂ ਨਾਲ ਵੀ ਜੋੜਿਆ ਜਾਂਦਾ ਹੈ। 
     ਰਾਸਟਰਪਤੀ ਡੋਨਲਡ ਟਰੰਪ ਦਾ ਪੈਂਤੜਾ - ਅਮਰੀਕੀ ਪ੍ਰਧਾਨ ਮੰਤਰੀ ਇੱਕ ਬੜਬੋਲਾ ਅਤੇ ਬੇਬਾਕ ਵਿਅਕਤੀ ਹੈ। ਉਸ ਨੇ ਕੁਰਸੀ ਤੇ ਬਹਿੰਦਿਆਂ ਹੀ ਮੁਸਲਮਾਨਾਂ ਦੇ 7 ਦੇਸ਼ਾਂ ਦੇ ਅਮਰੀਕਾ ਵਿਚ ਦਾਖਲੇ ਤੇ ਪਾਬੰਦੀ ਲਾ ਦਿੱਤੀ ਸੀ ਅਤੇ ਉਸੇ ਵੇਲੇ ਦੁਨੀਆਂ ਭਰ ਵਿਚ ਇਹ ਤਹਿਲਕਾ ਹੋ ਗਿਆ ਸੀ ਕਿ ਮੁਸਲਮਾਨਾਂ ਖਿਲਾਫ ਦੁਨੀਆਂ ਦੀਆਂ ਵੱਡੀਆਂ ਸ਼ਕਤੀਆਂ ਆਪਣੀਆਂ ਪੱਖਪਾਤੀ ਨੀਤੀਆਂ ਤਹਿ ਕਰਨ ਵਾਲੀਆਂ ਹਨ। ਭਾਰਤ ਵਿਚ ਭਾਜਪਾ ਦਾ ਮੁਸਲਮਾਨ ਵਿਰੋਧੀ ਆਖਿਆ ਜਾਣ ਵਾਲਾ ਪੈਂਤੜਾ ਅਤੇ  ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਟਰੰਪ ਨਾਲ ਦੋਸਤੀ ਨੇ ਇਹ ਸੰਕੇਤ ਦਿੱਤੇ ਸਨ ਕਿ ਟਰੰਪ ਦੇ ਮੁਸਲਮਾਨ ਵਿਰੋਧੀ ਆਖੇ ਜਾਣ ਵਾਲੇ ਪੈਂਤੜੇ ਵਿਚ ਭਾਜਪਾ ਵੀ ਭਾਈਵਾਲ ਹੈ। ਇਸੇ ਤਰਾਂ ਮੋਦੀ ਵਲੋਂ ਇਜ਼ਰਾਇਲ ਨਾਲ ਕੀਤੀਆਂ ਨਵੀਆਂ ਸੰਧੀਆਂ ਮਗਰੋਂ ਸਪੱਸ਼ਟ ਹੋ ਗਿਆ ਕਿ ਭਾਰਤ ਨੇ ਫਲਸਤੀਨ ਦੇ ਹੱਕ ਵਿਚ ਆਪਣਾ ਇਹਾਸਕ ਪੈਂਤੜਾ ਲਿਆ ਹੈ ਅਤੇ ਇਸ ਦਾ ਸਪੱਸ਼ਟ ਕਾਰਨ ਹੈ ਭਾਜਪਾ ਦਾ ਮੁਸਲਮਾਨਾ ਖਿਲਾਫ ਨਜਰੀਆ।
    ਪਿਛਲੇ ਦਿਨੀ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਰਤਾਨੀਆਂ ਦੇ ਸੰਭਾਵੀ ਦੌਰੇ ਦੀਆਂ ਖਬਰਾਂ ਸੁਰਖੀਆਂ ਬਣੀਆ ਤਾਂ ਬਰਤਾਨਵੀ ਪਾਰਲੀਮੈਂਟ ਵਿਚ ਉਸ ਦਾ ਬਹੁਤ ਵਿਰੋਧ ਹੋਇਆ। ਕਈ ਮੈਂਬਰਾਂ ਨੇ ਬੜੀ ਹੀ ਬੇਬਾਕੀ ਨਾਲ ਟਰੰਪ ਨੂੰ ਨਸਲਵਾਦੀ ਗਰਦਾਨਿਆਂ ਅਤੇ ਉਸ ਦੀ ਗ੍ਰਿਫਤਾਰੀ ਦੀ ਗੱਲ ਵੀ ਕੀਤੀ। ਇਥੇ ਅਸੀਂ ਹਾਊਸ ਆਫ ਕਾਮਨਜ਼ ਵਿਚ ਵੱਖ ਵੱਖ ਮੈਂਬਰਾਂ ਵਲੋਂ ਰਾਸ਼ਟਰਪਤੀ ਟਰੰਪ ਦੇ ਖਿਲਾਫ ਬੜੇ ਰੋਸ ਨਾਲ ਦਾਗੇ ਬਿਆਨਾ ਦਾ ਹੂਬਹੂ ਹਵਾਲਾ ਵੀ ਦੇ ਰਹੇ ਹਾਂ-
ਨਸਲਵਾਦੀ (ਟਰੰਪ) ਇਸ ਦੇਸ਼ ਵਿਚ ਆ ਕੇ ਨਫਰਤ ਫੈਲਾਇਗਾ ਇਸ ਕਰਕੇ ਉਸ ਨੂੰ ਆਉਣ ਨਾ ਦਿੱਤੀ ਜਾਵੇ ਅਤੇ ਜੇਕਰ ਉਹ ਆਉਂਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ-

 

(Racist who will stir up hatred in this country, will not come to this country, if he come to this country he will be arrested[]])

ਟਰੰਪ ਦੀ ਸਟੇਟ ਵਿਜ਼ਟ ਕੈਂਸਲ ਕਰਨੀ ਚਾਹੀਦੀ ਹੈ ਨਾ ਕਿ ਮਹਿਜ ਲਿੱਪਾ ਪੋਚੀ-

(Action is needed now not a slap on the wrist, cancel the state visit)

 ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੀ ਬਰਤਾਨੀਆਂ ਵਿਚ ਫੇਰੀ ਨਾ ਕੇਵਲ ਇਸਲਾਮੀ ਵਿਰਾਸਤ ਦੇ ਲੋਕਾਂ ਲਈ ਅਪਮਾਨਜਨਕ ਹੈ ਸਗੋਂ ਸਮੂਹ ਬ੍ਰਿਟਿਸ਼ ਲੋਕਾਂ ਲਈ ਵੀ।

(The fact that 45th President of USA is not just offensive to British people of Muslim heritage, it is offensive to all British people[]]).

   ਉਸ ਨੇ (ਡੋਨਲਡ ਟਰੰਪ) ਵਾਰ ਵਾਰ ਆਪਣੀ ਹੀ ਬੇਇਜ਼ਤੀ ਕਰਵਾਈ ਹੈ ਅਤੇ ਸਾਨੂੰ ਇਸ ਗੱਲੋਂ ਚਿੰਤਾ ਹੈ ਕਿ ਉਸ ਦੀ ਆਵੇਸ਼ਕ ਉਂਗਲ ਨਿਊਕਲੀਅਰ ਬਟਨ ਤੇ ਹੈ। ਅਗਰ ਉਸ ਨੂੰ ਇਸ ਦੇਸ਼ ਵਿਚ ਆਉਣ ਦੀ ਇਜਾਜਤ ਮਿਲਦੀ ਹੈ ਤਾਂ ਉਸ ਨਾਲ ਵੀ ਉਸੇ ਕਿਸਮ ਦਾ ਵਰਤਾਵਾ ਹੋਣਾ ਚਾਹੀਦਾ ਹੈ ਜਿਵੇਂ ਕਿ ਨਸਲਵਾਦੀ ਹਿੰਸਾ ਫੈਲਾਉਣ ਵਾਲਿਆਂ ਅਤੇ ਕਾਨੂੰਨ ਤੋੜਨ ਵਾਲੇ ਲੋਕਾਂ ਨਾਲ ਹੁੰਦਾ ਹੀ ਹੈ।

(He has disgraced himse lf again and again and he worries us because his impulsive finger is on the nuclear button[]] If he is allowed to come to this country now he should be treated as anyone who breaks the law and charged with inciting racial hatred[]])


   ਇਹਨਾਂ ਬਿਆਨਾਂ ਤੋਂ ਦੋ ਸਪੱਸ਼ਟ ਸੰਕਤ ਮਿਲਦੇ ਹਨ ਕਿ ਬਰਤਾਨਵੀ ਰਾਜਨੀਤੀ ਵਿਚ ਹਾਲੇ ਕੁਝ ਐਸੇ ਲੋਕ ਬੈਠੇ ਹਨ ਜੋ ਕਿ ਦੇਸ਼ ਦੇ ਉਲਾਰ ਹਿੱਤਾਂ ਨਾਲੋਂ ਸਦਾਚਾਰ ਅਤੇ ਉਦਾਰਵਾਦ ਨੂੰ ਤਰਜੀਹ ਦਿੰਦੇ ਹਨ ਅਤੇ ਦੂਜੀ ਇਹ ਗੱਲ ਕਿ ਮੁਸਲਮਾਨਾਂ ਦਾ ਬਰਤਾਨਵੀ ਪਾਰਲੀਮੈਂਟ ਵਿਚ ਆਪਣਾ ਇੱਕ ਪ੍ਰਭਾਵ ਅਤੇ ਦਬਦਬਾ ਵੀ ਹੈ।
   ਫਿਲਹਾਲ ਟਰੰਪ ਦਾ ਬਰਤਾਨੀਆਂ ਦਾ ਦੌਰਾ ਰੱਦ ਹੋ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬਰਤਾਨੀਆਂ ਦੇ ਸ਼ਾਹੀ ਜੋੜੇ ਦੇ ਵਿਆਹ ਵਿਚ ਰਾਸ਼ਟਰਪਤੀ ਟਰੰਪ ਨੂੰ ਸੱਦਿਆ ਨਹੀਂ ਜਾ ਰਿਹਾ ਜਦ ਕਿ ਡੋਨਲਡ ਟਰੰਪ ਇਹਨਾ ਗੱਲਾਂ ਪ੍ਰਤੀ ਬੜਾ ਸੰਵੇਦਨਸ਼ੀਲ ਵਿਅਕਤੀ ਹੈ। ਇੱਕ ਗੱਲ ਸਪੱਸ਼ਟ ਹੈ ਕਿ ਇੱਕ ਲੰਮੇ ਸਮੇਂ ਤੋਂ ਉਦਾਰਵਾਦੀ ਨੀਤੀਆਂ ਤੇ ਚੱਲਣ ਵਾਲੇ ਪੱਛਮੀ ਦੇਸ਼ਾਂ ਵਿਚ ਹੁਣ ਸੱਜੇ ਪੱਖੀ ਝੁਕਾਅ ਵਧਣਗੇ। ਜੇਕਰ ਇਹਨਾ ਦੇਸ਼ਾਂ ਵਿਚ ਇਹ ਪ੍ਰਭਾਵ ਵੱਧਦਾ ਹੈ ਉਸ ਦਾ ਬੁਰਾ ਅਸਰ ਗੱਟਗਿਣਤੀਆਂ ਤੇ ਪਵੇਗਾ ਅਤੇ ਮੁਸਲਮਾਨਾਂ ਦੇ ਭੁਲੇਖੇ ਸਿੱਖ ਵੀ ਸ਼ਿਕਾਰ ਹੋਣਗੇ।
ਸਿੱਖਾਂ ਦੀ ਵੱਖਰੀ ਪਛਾਣ ਜਰੂਰੀ--
   ਸੰਨ 2011 ਦੀ ਜਨਗਣਨਾ ਦੇ ਹਿਸਾਬ ਨਾਲ ਸਿੱਖਾਂ ਦੀ ਇੰਗਲੈਂਡ ਵਿਚ ਅਬਾਦੀ ਕਰੀਬ ਸਵਾ ਚਾਰ ਲੱਖ ਸੀ ਜੋ ਕਿ ਹੁਣ ਅੰਦਾਜਨ ਦੁੱਗਣੀ ਹੋ ਚੁੱਕੀ ਹੋਵੇਗੀ। ਵੇਲਜ਼ ਅਤੇ ਸਕਾਟਲੈਂਡ ਦੇ ਸਿੱਖਾਂ ਦੀ ਗਿਣਤੀ ਵੱਖਰੀ ਹੈ। ਸੰਨ 1911 ਦੇ ਕਰੀਬ ਪੰਜਾਬ ਤੋਂ ਆਣ ਕੇ ਸਿੱਖ ਯੂ ਕੇ ਵਿਚ ਵਸਣਾ ਸ਼ੁਰੂ ਹੋਏ ਅਤੇ ਇਸ ਦੇਸ਼ ਵਿਚ ਰਹਿੰਦਿਆਂ ਹੁਣ ਸਾਨੂੰ ਇੱਕ ਸਦੀ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਜਦ ਕਿ ਇਥੋਂ ਦੀ ਮੂਲ ਵਸੋਂ ਸਿੱਖਾਂ ਨੂੰ ਅਕਸਰ ਹੀ ਮੁਸਲਮਾਨ ਸਮਝ ਲੈਂਦੀ ਹੈ। ਸਿੱਖ ਪਛਾਣ ਦੀ ਮੁਸ਼ਕਲ ਕਾਰਨ ਹੀ ਮੁਸਲਮਾਨਾਂ ਦੇ ਭੁਲੇਖੇ ਸਿੱਖ ਨਫਰਤ ਦਾ ਸ਼ਿਕਾਰ ਹੁੰਦੇ ਰਹੇ ਹਨ। ਇਸ ਦੇਸ਼ ਵਿਚ ਅਸੀਂ ਹਰ ਸਾਲ ਲੱਖਾਂ ਪੌਂਡ ਖਰਚ ਕੇ ਨਗਰ ਕੀਰਤਨ ਕੱਢਦੇ ਹਾਂ ਅਤੇ ਵੱਡੇ ਵੱਡੇ ਮੁਜਾਹਰੇ ਵੀ ਕਰਦੇ ਹਾਂ। ਸਾਡੇ ਨਗਰ ਕੀਰਤਨਾ ਅਤੇ ਮੁਜਾਹਰਿਆਂ ਦੀ ਬਰਤਾਨਵੀ ਮੁਖਧਾਰਾ ਦੇ ਮੀਡੀਏ ਵਲੋਂ ਕਵਰੇਜ ਹੀ ਨਹੀਂ ਕੀਤੀ ਜਾਂਦੀ। ਮੁੱਕਦੀ ਗੱਲ ਕਿ ਸਿੱਖਾਂ ਨੇ ਇਸ ਦੇਸ਼ ਵਿਚ ਆਪਣੀ ਵੱਖਰੀ ਪਛਾਣ ਲਈ ਭਾਵੇਂ ਕਈ ਕੁਝ ਕੀਤਾ ਹੈ ਪਰ ਕਾਫੀ ਕੁਝ ਨਹੀਂ ਕੀਤਾ। ਇੱਕ ਸਦੀ ਬੀਤ ਜਾਣ ਬਾਅਦ ਬੜੀ ਮੁਸ਼ਕਲ ਨਾਲ ਸਾਡਾ ਪਹਿਲਾ ਦਸਤਾਰ ਧਾਰੀ ਸਿੱਖ ਅਤੇ ਪਹਿਲੀ ਸਿੱਖ ਬੀਬੀ ਬ੍ਰਿਟਿਸ਼ ਪਾਰਲੀਮੈਂਟ ਵਿਚ ਦਾਖਲ ਹੋਏ ਹਨ। ਅੱਜ ਅਮਰੀਕਾ, ਕਨੇਡਾ ਅਤੇ ਯੂ ਕੇ ਵਿਚ ਸਿੱਖਾਂ ਦੀ ਸਟੇਟ ਲੈਵਲ ਤੇ ਭਰਪੂਰ ਸ਼ਲਾਘਾ ਤਾਂ ਕੀਤੀ ਜਾ ਰਹੀ ਹੈ ਪਰ ਇਹ ਗੱਲ ਆਮ ਲੋਕਾਂ ਤਕ ਵੀ ਪਹੁੰਚਣੀ ਜਰੂਰੀ ਹੈ ਕਿ ਮੌਜੂਦਾ ਡੈਮੋਕਰੇਸੀ ਵਿਚ ਸਿੱਖਾਂ ਦਾ ਇਤਹਾਸਕ ਤੌਰ ਤੇ ਕੀ ਯੋਗਦਾਨ ਰਿਹਾ ਹੈ ਅਤੇ ਸਿਧਾਂਤਕ ਤੌਰ ਤੇ ਸਿੱਖ ਸਾਂਝੀਵਾਲਤਾ ਦੇ ਮੁੱਦਈ ਹਨ।
    ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਕੌਮਾਂਤਰੀ ਤੌਰ ਤੇ ਮੁਸਲਮਾਨਾਂ ਖਿਲਾਫ ਵਗ ਰਹੀ ਹਵਾ ਦੀ ਲਪੇਟ ਵਿਚ ਸਿੱਖ ਵੀ ਆ ਸਕਦੇ ਹਨ।

ਲੇਖਕ: ਕੁਲਵੰਤ ਸਿੰਘ 'ਢੇਸੀ'
-*-*-*-