image caption:

ਦੁਨੀਆ ਦੇ ਟੌਪ ਐਕਟਰਜ਼ ਦੀ ਸੂਚੀ 'ਚ ਦੀਪਿਕਾ ਨੇ ਪ੍ਰਿਅੰਕਾ ਨੂੰ ਪਛਾੜਿਆ

ਨਵੀਂ ਦਿੱਲੀ,- ਬਾਲੀਵੁਡ ਦੀਆਂ ਕਈ ਹੀਰੋਇਨਾਂ ਨੇ ਬਾਲੀਵੁਡ ਦੇ ਨਾਲ ਨਾਲ ਹਾਲੀਵੁਡ ਫ਼ਿਲਮਾਂ ਵਿਚ ਕੰਮ ਕਰਕੇ ਦੁਨੀਆ ਭਰ ਵਿਚ ਅਪਣੀ ਪਛਾਣ ਬਣਾਈ ਹੈ। ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਫੋਲੋਅਰਜ਼ ਤੇ ਪ੍ਰਸਿੱਧੀ ਦੇ ਅਨੁਸਾਰ ਇਕ ਰਿਪੋਰਟ ਆਈ ਹੈ। ਇਸ ਰਿਪੋਰਟ ਵਿਚ ਟੌਪ-10 ਵਿਚ ਦੋ ਬਾਲੀਵੁਡ ਹੀਰੋਇਨਾਂ ਵੀ ਸ਼ਾਮਲ ਹਨ। ਪਿਛਲੇ ਕੁਝ ਸਾਲਾਂ ਤੋਂ ਹਾਲੀਵੁਡ ਵਿਚ ਕੰਮ ਕਰ ਰਹੀ ਪ੍ਰਿਅੰਕਾ ਚੋਪੜਾ ਇਸ ਸੂਚੀ ਵਿਚ ਸ਼ਾਮਲ ਤਾਂ ਹੈ ਪਰ ਫ਼ਿਲਮ 'ਪਦਮਾਵਤ' ਤੋਂ ਮਿਲੀ ਪ੍ਰਸਿੱਧੀ ਕਾਰਨ ਦੀਪਿਕਾ ਪਾਦੁਕੋਣ ਨੇ ਇਸ ਸੂਚੀ ਵਿਚ ਪ੍ਰਿੰਅਕਾ ਚੋਪੜਾ ਨੂੰ ਦਰਜਾਬੰਦੀ ਦੇ ਮਾਮਲੇ ਵਿਚ ਪਛਾੜ ਦਿੱਤਾ ਹੈ। ਦ ਹਾਲੀਵੁਡ ਰਿਪੋਰਟਜ਼ ਦੀ ਇਕ ਖ਼ਬਰ ਅਨੁਸਾਰ ਦੀਪਿਕਾ ਪਾਦੁਕੋਣ ਇਸ ਸੂਚੀ ਵਿਚ ਤੀਜੇ ਨੰਬਰ 'ਤੇ ਹੈ। ਜਦ ਕਿ ਪ੍ਰਿਅੰਕਾ ਚੋਪੜਾ ਨੂੰ ਇਸ ਸੂਚੀ ਵਿਚ 8ਵੇਂ ਨੰਬਰ 'ਤੇ ਰੱਖਿਆ ਗਿਆ ਹੈ। ਇਸ ਵੈਬਸਾਈਟ ਅਨੁਸਾਰ ਟਵਿਟਰ, ਫੇਸਬੁੱਕ, ਇੰਸਟਾਗਰਾਮ, ਯੂ ਟਿਊਬ ਤੇ ਗੂਗਲ ਪਲੱਸ 'ਤੇ ਪ੍ਰਸਿੱਧੀ ਦੇ ਆਧਾਰ 'ਤੇ ਮੋਸਟ ਪਾਪੁਲਰ ਐਕਟਰਜ਼ ਸੂਚੀ ਵਿਚ ਟੌਪ 10 ਦੀ ਦਰਜਾਬੰਦੀ ਦਿੱਤੀ ਗਈ ਹੈ। ਸੂਚੀ ਦੇ ਪਹਿਲੇ ਸਥਾਨ 'ਤੇ ਦ ਰਾਕ ਦੇ ਨਾਂ ਨਾਲ ਜਾਣੇ ਜਾਂਦੇ ਡਿਵੇਨ ਜਾਨਸਨ ਕਬਜ਼ਾ ਕਰਨ ਵਿਚ ਸਫਲ ਰਹੇ।  ਉਨ੍ਹਾਂ ਦੀਆਂ ਹਾਲ ਹੀ ਵਿਚ ਆਈਆਂ ਫ਼ਿਲਮਾਂ  ਨੇ ਦੁਨੀਆ ਭਰ ਨੁੰ ਪ੍ਰਭਾਵਤ ਕੀਤਾ ਹੈ।