image caption: Leader from all parties and from Sikh community were present and speak in favour of Sikh War Memorial

ਭੋਜਨ ਦੇ ਪੋਸ਼ਟਿਕ ਅੰਸ਼ਾਂ ਦੀਆਂ ਗੁੱਥਲੀਆਂ : ਨਟਸ

     ਸਾਰੇ ਜੀਵਾਂ ਨੂੰ ਵਧਣ-ਫੁੱਲਣ ਲਈ ਸੈੱਲਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਦਾ ਮੁਕਾਬਲਾ ਕਰਨ ਲਈ ਅਤੇ ਸਰੀਰ ਦੇ ਅੰਦਰਲੇ ਅਤੇ ਬਾਹਰ ਦੀ ਗਤੀਵਿਧੀਆਂ ਲਈ ਭੋਜਨ ਦੀ ਲੋੜ ਪੈਂਦੀ ਹੈ।
ਮਾਹਰਾਂ ਅਨੁਸਾਰ ਨਟਸ ਭੋਜਨ ਦੇ ਪੋਸ਼ਟਿਕ ਅੰਸਾਂ ਦੀ ਗੁਥਲੀ ਹਨ ਅਤੇ ਮਨੁੱਖੀ ਪ੍ਰਜਾਤੀ ਲਈ ਕੁਦਰਤੀ ਖੁਰਾਕ ਹਨ। ਨਟਸ ਦੀਆਂ ਬਹੁਤ ਕਿਸਮਾਂ ਹਨ, ਜਿਵੇਂ ਬਦਾਮ, ਕਾਜੂ ਪਿਸਤਾ, ਮੂੰੰਗਫਲੀ, ਅਖਰੋਟ, ਪੀਕਨ, ਪਾਈਨ, ਬਰਾਜੀਲ ਨਟਸ ਆਦਿ ਇਸ ਲੇਖ ਵਿਚ ਪ੍ਰਚਲਤ ਨਟਸ ਬਦਾਮ, ਕਾਜੂ, ਮੂੰਗਫਲੀ ਅਤੇ ਅਖਰੋਟ ਬਾਰੇ ਹੀ ਲਿਖਿਆ ਜਾ ਰਿਹਾ ਹੈ।

ਇਨ੍ਹਾਂ ਨਟਸ ਦੀ ਰਚਨਾ ਦਾ ਚਾਰਟ :-

ਮਾਤਰਾ-100 ਗ੍ਰਾਮ
ਰਚਨਾ  ਬਦਾਮ   ਕਾਜੂ    ਮੂੰਗਫਲੀ   ਅਖਰੋਟ
ਕੈਲੋਰੀਜ਼ 375   553    563   654
ਕੁਲ ਫੈਟ  50.6 ਗ੍ਰਾਮ  44 ਗ੍ਰਾਮ   49.2 ਗ੍ਰਾਮ  63.2 ਗ੍ਰਾਮ
ਸਤਿਪਤ ਫੈਟ 4 ਗ੍ਰਾਮ   8 ਗ੍ਰਾਮ    6.2 ਗ੍ਰਾਮ  6 ਗ੍ਰਾਮ
ਕਾਰਬੋ  2.2    30 ਗ੍ਰਾਮ   16.1 ਗ੍ਰਾਮ  13.7 ਗ੍ਰਾਮ
ਖੰਡ   4 ਗ੍ਰਾਮ   6 ਗ੍ਰਾਮ    4.7 ਗ੍ਰਾਮ  3 ਗ੍ਰਾਮ
ਪ੍ਰੋਟੀਨ  21 ਗ੍ਰਾਮ  18 ਗ੍ਰਾਮ   26.5 ਗ੍ਰਾਮ  15.2 ਗ੍ਰਾਮ
ਰੇਸ਼ਾ  12 ਗ੍ਰਾਮ   3 ਗ੍ਰਾਮ   8.5 ਗ੍ਰਾਮ  7 ਗ੍ਰਾਮ
ਕੈਲਸ਼ੀਅਮ 26.4 ਪ੍ਰਤੀਸ਼ਤ  4 ਫੀਸਦੀ  9 ਫੀਸਦੀ 10 ਫੀਸਦੀ ਡੀ.ਵੀ
ਆਚਿਰਨ 21 ਫੀਸਦੀ ਡੀਵੀ 37 ਫੀਸਦੀ  18 ਫੀਸਦੀ 16 ਫੀਸਦੀ ਡੀ.ਵੀ
ਕੀਮਤ  4.74 ਸੀ.ਏ.ਡੀ 4.07 ਸੀ ਏ ਡੀ 3.7 ਸੀ ਏ ਡੀ 4.9 ਸੀ.ਏ.ਡੀ

ਚਾਰਟ ਤੋਂ  ਬਿਨਾਂ ਨਟਸ ਦੇ ਬੇਜੋੜ ਗੁਣ ਇਸ ਪ੍ਰਕਾਰ ਹਨ।

1.ਬਦਾਮ : ਇਹ ਵਿਟਾਮਿਨ ਈ, ਰੇਸ਼ਾ, ਮੈਗਨੀਸ਼ੀਅਮ, ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਹ ਪਾਚਨ ਪ੍ਰਣਾਲੀ ਲਈ ਲਾਭਦਾਇਕ ਹਨ।
2. ਕਾਜੂ : ਇਨ੍ਹਾਂ ਵਿਚ ਜ਼ਿਆਦਾ ਮਾਤਰਾ ਵਿਚ ਸੈਲੇਨੀਅਮ ਮੈਗਨੀਸ਼ੀਅਮ, ਜਿੰਕ, ਆਇਰਨ ਆਦਿ ਪਾਏ ਜਾਂਦੇ ਹਨ। ਦਿਮਾਗ ਲਈ ਟਾਨਿਕ ਹਨ।
3.ਮੂੰਗਫਲੀ : ਇਹ ਫੋਲੇਟ, ਵਿਟਾਮਿਨ ਈ, ਰੇਸ਼ਾ ਅਤੇ ਨਾਟਿਸਨ ਨਾਲ ਭਰਪੂਰ ਹਨ।
4.ਅਖਰੋਟ : ਉਮੇਗਾ-3 ਪੋਟਾਸ਼ੀਅਮ ਐਂਟੀਆਕਸੀਡੈਂਟਸ, ਆਦਿ ਜ਼ਿਆਦਾ ਪਾਏ ਜਾਂਦੇ ਹਨ। ਇਨਫਲੇਮੇਸ਼ਨ ਲਈ ਲਾਹੇਵੰਦ ਹਨ।
ਨਟਸ ਨੂੰ ਬਿਨਾ ਭਿਓ ਕੇ ਖਾਣਾ ਬਿਮਾਰੀਆਂ ਨੂੰ ਸੱਦਾ ਹੁੰਦਾ ਹੈ।
ਕੁਦਰਤ ਨੇ ਨਟਾਸ ਨੂੰ ਨਵਚ ਨਾਲ ਢਕਿਆਹੁੰਦਾ ਹੈ। ਕਵਚ ਨਟਾਸ ਨੂੰ ਧੁੱਪ ਕੀੜੇ ਮਕੌੜਿਆਂ, ਓਲੀ, ਬੈਕਟੀਰੀਆ ਅਤੇ ਵਾਇਰਸ ਆਦਿ ਤੋਂ ਬਚਾਉਂਦਾ ਹੈ। ਨਟ ਜਲਦੀ ਖਰਾਬ ਨਹੀਂ ਹੁੰਦਾ ਅਤੇ ਲੰਮੇ ਸਮੇਂ ਲਈ ਸੰਭਾਲ ਦੇ ਰੱਖਿਆ ਜਾ ਸਕਦਾ ਹੈ। ਪੰ੍ਰਤੂ ਕਵਚ ਵਿਚ ਸੁਰੱਖਿਆ ਦੇਣ ਵਾਲੇ ਅੰਸ਼ ਮਨੁੱਖ ਪ੍ਰਜਾਤੀ ਲਈ ਮਾਰੂ ਹਨ। ਖਾਣ ਤੋਂ ਪਹਿਲਾਂ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ।

ਕਵਚ ਵਿਚ ਮਾਰੂ ਅੰਸ਼ :


1. ਫਾਈਟਿਕ ਐਸਿਡ : ਨਟਸ ਦੇ ਕਵਚ ਵਿਚ ਇਕ ਮਾਰੂ ਅਤੇ ਚੋਰ ਅੰਸ਼ ਫਾਇਟਿਕ ਐਸਿਡ ਹੁੰਦਾ ਹੈ। ਨਟ ਸਰੀਰ ਵਿਚ ਪਹੁੰਚ ਕੇ ਇਹ ਐਸਿਡ ਛਡਦਾ ਹੈ ਅਤੇ ਭੋਜਨ ਵਿਚਲੇ ਮਿਨਰਲ ਜਿਵੇਂ ਆਇਰਨ, ਕੈਲਸ਼ੀਅਮ, ਜਿੰਕ, ਤਾਂਬਾ ਅਤੇ ਮੈਗਨੇਸ਼ੀਅਮ ਨਾਲ ਚਿਪਕ ਜਾਂਦਾ ਹੈ। ਇਹ ਐਸਿਡ ਹਜ਼ਮ ਨਹੀਂ ਹੁੰਦਾ। ਸਰੀਰ ਵਿਚੋਂ ਬਾਹਰ ਨਿਕਲਦੇ ਸਮੇਂ ਆਪਣੇ ਨਾਲ ਚਿਪ ਕੇ ਮਿਨਰਲਸ ਨੂੰ ਨਾਲ ਲੈ ਕੇ ਚਲਾ ਜਾਂਦਾ ਹੈ। ਸਰੀਰ ਵਿਚ ਮਿਨਰਲਾਂ ਦਾ ਲਾਭ ਨਹੀਂ ਹੁੰਦਾ ਘਾਟ ਹੋ ਜਾਂਦੀ ਹੈ।  100 ਗ੍ਰਾਮ ਬਦਾਮਾਂ ਵਿਚ 1200-1400 ਮਿਗ, ਅਖਰੋਟ 982 ਮਿਗ, ਕਾਜੂ 1866 ਅਤੇ ਮੂੰਗਫਲੀ, 900 ਮਿਗ ਫਾਇਟਿਕ ਐਸਿਡ ਹੁੰਦਾ ਹੈ।
2. ਐਨਜਾਈਮ ਇਨਹਿਬਟਰਸ :- ਨਟਸ ਦੇ ਕਵਚ ਵਿਚ ਐਨਜਾਈਮ ਇਨਹਿਬਟਰਜ ਹੁੰਦੇ ਹਨ। ਇਹ ਭੋਜਨ ਨੂੰ ਹਜ਼ਮ ਹੋਣ ਤੋਂ ਰੋਕਦੇ ਹਨ। ਪ੍ਰੋਟੀਨ ਅਤੇ ਸਟਾਰਚਾ ਨੂੰ ਛੋਟੇ ਭਾਗਾਂ ਵਿਚ ਟੁੱਟਣ ਤੋਂ ਰੋਕਦੇ ਹਨ ਅਤੇ ਹਾਜ਼ਮੇ ਵਿਚ ਰੁਕਾਵਟ ਪਾਉਂਦੇ ਹਨ।
ਬਚਾਵ :- ਨਟਸ ਦੇ ਮਾਰੂ ਅਸਰ ਤੋਂ ਬਚਣ ਲਈ ਨਮਕੀਨ ਪਾਣੀ ਵਿਚ ਭਿਉਂ ਕੇ ਰੱਖਣਾ ਜ਼ਰੂਰੀ ਹੈ।
ਨਟਸ ਤੋਂ ਜ਼ਿਆਦਾ ਲਾਭ ਲੈਣ ਲਈ ਕੁਝ ਸੁਝਾਵ
1. ਨਟਸ ਕੈਲੋਰੀਜ਼ ਨਾਲ ਭਰਪੂਰ ਹੁੰਦੇ ਹਨ। ਮਾਹਰਾਂ ਅਨੁਸਾਰ 10-15 ਨਟਸ ਹੀ ਪ੍ਰਤੀ ਦਿਨ ਹੀ ਖਾਣੇ ਚਾਹੀਦੇ ਹਨ।
2. ਵੱਖੋ-ਵਖ ਨਟਸ ਦੀ ਰਚਨਾ ਵੱਖੋ-ਵਖ ਹੁੰਦੀ ਹੈ। ਬਦਲ-ਬਦਲ ਕੇ ਨਟਸ ਖਾਵੋ।
3. ਨਟਸ ਦਾ ਬਹੁਤ ਸ਼ਾਨਦਾਰ ਬਦਲ ਪੋਸ਼ਟਿਕ ਭੁੰਨੇ ਹੋਏ ਛੋਲੇ ਹਨ। ਛੋਲਿਆਂ ਨੂੰ ਖਾਣ ਨੂੰ ਪਹਿਲ ਦੇਵੋ।

     ਸ. ਮਹਿੰਦਰ ਸਿੰਘ ਵਾਲੀਆ
    ਜ਼ਿਲ੍ਹਾ ਸਿੱਖਿਆ ਅਫਸਰ (ਸੇਵਾ ਮੁਕਤ)
    ਬਰੈਪਟਨ (ਕਨੇਡਾ)
    647-856-4280