image caption:

‘ਪਦਮਾਵਤ’ ਤੋਂ ਬਾਅਦ ਦੀਪਿਕਾ ਪਾਦੂਕੋਨ ਦਾ ਨਵਾਂ ਰੂਪ, ਬਣੀ 'ਮਾਫ਼ੀਆ ਕੁਈਨ'

ਮੁੰਬਈ:ਫ਼ਿਲਮ &lsquoਪਦਮਾਵਤ&rsquo ਵਿੱਚ ਰਾਣੀ ਪਦਮਾਵਤੀ ਦਾ ਕਿਰਦਾਰ ਕਰ ਚੁੱਕੀ ਦੀਪਿਕਾ ਪਾਦੂਕੋਨ ਹੁਣ ਵਿਸ਼ਾਲ ਭਾਰਦਵਾਜ ਦੇ ਨਿਰਦੇਸ਼ਨ &rsquoਚ ਬਣ ਰਹੀ ਇਸ ਫ਼ਿਲਮ ਵਿੱਚ ਮਾਫ਼ੀਆ ਕੁਈਨ ਵਜੋਂ ਨਜ਼ਰ ਆਏਗੀ। ਆਪਣੀ ਅਗਾਮੀ ਫਿਲਮ ਵਿੱਚ ਗੈਂਗਸਟਰ ਸਪਨਾ ਦੀਦੀ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰ ਦੀਪਿਕਾ ਪਾਦੂਕੋਨ ਨੇ ਕਿਹਾ ਕਿ ਮਹਿਲਾ ਡੌਨ ਦੀ ਜ਼ਿੰਦਗੀ &rsquoਤੇ ਅਧਾਰਿਤ ਇਸ ਫ਼ਿਲਮ ਦੀ ਕਹਾਣੀ ਇੰਨੀ ਜ਼ਬਰਦਸਤ ਹੈ ਕਿ ਉਹ ਇਸ ਪ੍ਰਾਜੈਕਟ ਨੂੰ ਨਾਂਹ ਨਹੀਂ ਕਰ ਸਕੀ। ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪਾਦੂਕੋਨ ਨੇ ਕਿਹਾ, &lsquoਇਹ ਵਿਸ਼ਾਲ ਸਰ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੋਵੇਗੀ।

ਇਹ ਸਪਨਾ ਦੀਦੀ &rsquoਤੇ ਅਧਾਰਿਤ ਹੈ। ਮੈਨੂੰ ਫ਼ਿਲਹਾਲ ਫ਼ਿਲਮ ਦੇ ਟਾਈਟਲ ਬਾਰੇ ਹਾਲ ਦੀ ਘੜੀ ਕੋਈ ਜਾਣਕਾਰੀ ਨਹੀਂ ਹੈ, ਪਰ ਫ਼ਿਲਮ ਇਕ ਸੱਚੀ ਕਹਾਣੀ &rsquoਤੇ ਅਧਾਰਿਤ ਹੈ।&rsquo

ਫ਼ਿਲਮ ਅਸ਼ਰਫ਼ ਖ਼ਾਨ, ਜੋ ਸਪਨਾ ਦੀਦੀ ਦੇ ਨਾਂ ਨਾਲ ਵੀ ਮਕਬੂਲ ਸੀ, ਉੱਤੇ ਅਧਾਰਿਤ ਹੈ। ਇਸ ਸਮਾਂ ਸੀ ਜਦੋਂ ਅੰਡਰਵਰਲਡ ਵਿੱਚ ਇਸ ਨਾਮ ਤੋਂ ਹਰ ਕੋਈ ਡਰਦਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਖ਼ਾਨ ਅੰਡਰ ਵਰਲਡ ਡੌਨ ਦਾਊਦ ਇਬਰਾਹਿਮ ਕੋਲ ਕੰਮ ਕਰਦੇ ਇਕ ਵਿਅਕਤੀ ਨੂੰ ਵਿਆਹੀ ਸੀ ਪਰ ਜਦੋਂ ਦਾਊਦ ਨੇ ਇਕ ਪੁਲੀਸ ਮੁਕਾਬਲੇ &rsquoਚ ਉਸ ਦੇ ਸ਼ੌਹਰ ਨੂੰ ਮਰਵਾ ਦਿੱਤਾ ਤਾਂ ਖ਼ਾਨ ਨੇ ਮੌਤ ਦਾ ਬਦਲਾ ਲੈਣ ਦੀ ਠਾਣ ਲਈ।

ਖ਼ਾਨ ਨੇ ਦਾਊਦ ਦੇ ਵਿਰੋਧੀ ਹੁਸੈਨ ਉਸਤਰਾ ਨਾਲ ਹੱਥ ਮਿਲਾ ਲਿਆ। ਫ਼ਿਲਮ ਐਸ. ਹੁਸੈਨ ਜ਼ੈਦੀ ਦੀ ਕਿਤਾਬ &lsquoਮਾਫ਼ੀਆ ਕੁਈਨਜ਼ ਆਫ਼ ਮੁੰਬਈ&rsquo &rsquoਤੇ ਅਧਾਰਿਤ ਹੈ।