image caption:

ਸੀਰੀਜ਼ ਫ਼ਤਹਿ ਕਰਨ ਲਈ ਮੈਦਾਨ 'ਚ ਉੱਤਰੇਗੀ 'ਵਿਰਾਟ ਸੈਨਾ'

ਪੋਰਟ ਐਲਿਜ਼ਾਬੇਥ: ਦੱਖਣੀ ਅਫਰੀਕਾ ਦੀ ਧਰਤੀ &lsquoਤੇ ਪਹਿਲੀ ਵਾਰ ਇੱਕ ਦਿਨਾ ਮੈਚਾਂ ਦੀ ਲੜੀ ਜਿੱਤਣ ਤੋਂ ਭਾਰਤ ਸਿਰਫ ਇੱਕ ਕਦਮ ਦੂਰ ਹੈ। ਛੇ ਇੱਕ ਦਿਨਾ ਮੈਚਾਂ ਦੀ ਲੜੀ ਵਿੱਚ 3-1 ਨਾਲ ਅੱਗੇ ਹੈ ਤੇ ਹਾਲੇ ਦੋ ਮੈਚ ਖੇਡੇ ਜਾਣੇ ਹਨ। ਲੜੀ ਦਾ ਪੰਜਵਾਂ ਮੈਚ ਅੱਜ ਪੋਰਟ ਐਲਿਜ਼ਾਬੇਥ ਦੇ ਸੇਂਟ ਜੌਰਜ&rsquoਜ਼ ਪਾਰਕ ਵਿੱਚ ਭਾਰਤੀ ਸਮੇਂ ਮੁਤਾਬਕ ਬਾਅਦ ਦੁਪਹਿਰ ਸਾਢੇ ਚਾਰ ਵਜੇ ਖੇਡਿਆ ਜਾਵੇਗਾ। ਲਗਾਤਾਰ ਜੇਤੂ ਚੱਲੀ ਆ ਰਹੀ ਭਾਰਤੀ ਟੀਮ ਨੂੰ ਚੌਖੇ ਇੱਕ ਦਿਨਾ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉੱਥੇ ਹੀ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਲੜੀ ਦੀ ਪਹਿਲੀ ਜਿੱਤ ਨਸੀਬ ਹੋਈ।

ਪਿਛਲੇ ਮੁਕਾਬਲੇ &lsquoਚ ਹਾਰ ਤੇ ਮੌਸਮ ਦੇ ਮਿਜਾਜ਼ ਨੂੰ ਵੇਖਦਿਆਂ ਭਾਰਤੀ ਟੀਮ ਵਿੱਚ ਬਦਲਾਅ ਦੀ ਸੰਭਾਵਨਾ ਵਧ ਗਈ ਹੈ। ਕੇਦਾਰ ਜਾਧਵ ਦੀ ਫਿੱਟਨੈਸ &lsquoਤੇ ਹਾਲੇ ਤਕ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ। ਜੇਕਰ ਉਹ ਫਿੱਟ ਹੁੰਦੇ ਹਨ ਤਾਂ ਸ੍ਰੇਅਸ ਅਈਅਰ ਦੀ ਥਾਂ &lsquoਤੇ ਵਾਪਸੀ ਹੋ ਸਕਦੀ ਹੈ। ਫਿਰਕੀ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੀ ਟੀਮ ਵਿੱਚ ਵਾਪਸੀ ਦਾ ਮੌਕਾ ਮਿਲ ਸਕਦਾ ਹੈ। ਪੂਰੀ ਲੜੀ ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਬੱਲੇ ਤੋਂ 40 ਦੌੜਾਂ ਹੀ ਆਈਆਂ ਹਨ। ਕਾਗਿਸੋ ਰਬਾਡਾ ਦੀ ਗੇਂਦ ਉਨ੍ਹਾਂ ਲਈ ਪ੍ਰੇਸ਼ਾਨੀ ਖੜ੍ਹੀ ਕਰਦੀ ਰਹੀ ਹੈ। ਹਾਰਦਿਕ ਪੰਡਿਆ ਦੀ ਬੱਲੇਬਾਜ਼ੀ ਵੀ ਬਹੁਤੀ ਵਧੀਆ ਨਹੀਂ ਰਹੀ। ਪਿਛਲੀਆਂ ਦੋ ਪਾਰੀਆਂ ਵਿੱਚ ਉਨ੍ਹਾਂ 14 ਤੇ ਨੌਂ ਦੌੜਾਂ ਬਣਾਈਆਂ।

ਲੜੀ ਵਿੱਚ ਕਪਤਾਨ ਵਿਰਾਟ ਕੋਹਲੀ ਨੇ 393 ਤੇ ਸ਼ਿਖਰ ਧਵਨ ਨੇ 271 ਦੌੜਾਂ ਬਣਾਈਆਂ, ਜਦਕਿ ਬਾਕੀ ਸਾਰੇ ਬੱਲੇਬਾਜ਼ਾ ਨੇ ਮਿਲ ਕੇ 239 ਦੌੜਾਂ ਬਣਾਈਆਂ ਸਨ। ਇਹ ਗੱਲ ਭਾਰਤੀ ਕ੍ਰਿਕਟ ਮਾਹਰਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਦੂਜੇ ਪਾਸੇ ਮੇਜ਼ਬਾਨ ਟੀਮ ਭਾਰਤ ਨੂੰ ਇਹ ਲੜੀ ਜਿੱਤਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਏ.ਬੀ. ਡਿਵੀਲੀਅਰਜ਼ ਦੀ ਵਾਪਸੀ ਨਾਲ ਟੀਮ ਦਾ ਹੌਸਲਾ ਬੁਲੰਦ ਹੈ। ਹੇਠਾਂ ਤੁਸੀਂ ਭਾਰਤ ਦੇ ਦੱਖਣੀ ਅਫਰੀਕਾ ਦੀਆਂ ਟੀਮਾਂ ਵੇਖ ਸਕਦੇ ਹੋ-

ਭਾਰਤ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਅਜਿੰਕਿਆ ਰਹਾਣੇ, ਸ੍ਰੇਅਸ ਅਈਅਰ, ਮਨੀਸ਼ ਪਾਂਡੇ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਮਹੇਂਦਰ ਸਿੰਘ ਧੋਨੀ (ਵਿਕੇਟਕੀਪਰ), ਹਾਰਦਿਕ ਪੰਡਿਆ, ਯਜੁਵੇਂਦਰ ਚਹਿਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਸ਼ਾਰਦੁਲ ਠਾਕੁਰ।

ਦੱਖਣੀ ਅਫਰੀਕਾ: ਏਡਨ ਮਾਰਕਮ (ਕਪਤਾਨ), ਹਾਸ਼ਿਮ ਅਮਲਾ, ਜੇ.ਪੀ. ਡੁਮਿਨੀ, ਇਮਰਾਨ ਤਾਹਿਰ, ਡੇਵਿਡ ਮਿਲਰ, ਮੋਰਨੇ ਮੋਰਕਲ, ਕ੍ਰਿਸ ਮੌਰਿਸ, ਲੁੰਗੀਸਾਨੀ ਐਨਗਿਡੀ, ਐਂਡਿਲੇ ਫੇਲੁਕਵਾਓ, ਕਾਗਿਸੋ ਰਬਾਡਾ, ਤਬਰੇਜ ਸ਼ਮਸੀ, ਖਾਏਲਿਹਲੇ ਜੋਂਡੋ, ਫਰਹਾਨ ਬੇਹਾਰਡਿਅਨ, ਹੇਨਰਿਕ ਕਲਾਸਨ (ਵਿਕੇਟਕੀਪਰ), ਏ.ਬੀ. ਡਿਵੀਲੀਅਰਜ਼।