image caption:

ਭਾਰਤੀ ਟੀਮ ਦੀ ਕਮਾਨ ਪੰਜਾਬਣ ਦੇ ਹੱਥ

ਚੰਡੀਗੜ੍ਹ: ਅੱਜ ਤੋਂ ਦੱਖਣੀ ਅਫਰੀਕਾ ਨਾਲ ਸ਼ੁਰੂ ਹੋ ਰਹੀ ਮਹਿਲਾ ਟੀ-20 ਸੀਰੀਜ਼ &lsquoਚ ਭਾਰਤੀ ਟੀਮ ਦੀ ਕਮਾਨ ਪੰਜਾਬਣ ਹਰਮਨਪ੍ਰੀਤ ਹੱਥ ਹੋਵੇਗੀ। ਭਾਰਤੀ ਖਿਡਾਰਨਾਂ ਨੇ ਦੱਖਣੀ ਅਫਰੀਕਾ ਨਾਲ 5 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ ਜਿਸ ਦਾ ਪਹਿਲਾ ਮੁਕਾਬਲਾ ਅੱਜ ਖੇਡਿਆ ਜਾਵੇਗਾ।

ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਵਨਡੇ ਸੀਰੀਜ਼ &lsquoਚ ਮਿਤਾਲੀ ਰਾਜ ਦੀ ਕਪਤਾਨੀ &lsquoਚ ਖੇਡਦਿਆਂ ਦੱਖਣੀ ਅਫਰੀਕਾ ਨੂੰ 2-1 ਨਾਲ ਮਾਤ ਦਿੱਤੀ ਸੀ। ਟੀ-20 ਟੀਮ ਦੀ ਕਮਾਨ ਬੱਲੇਬਾਜ਼ ਹਰਮਨਪ੍ਰੀਤ ਹੱਥ ਹੈ ਜੋ ਬੀਤੇ ਸਾਲ ਇੰਗਲੈਂਡ &lsquoਚ ਆਈਸੀਸੀ ਮਹਿਲਾ ਵਿਸ਼ਵ ਕੱਪ &lsquoਚ ਸਟਾਰ ਬਣੀ ਸੀ। ਹਰਮਨ ਨੇ ਸੈਮੀਫਾਈਨਲ ਮੁਕਾਬਲੇ &lsquoਚ ਆਸਟ੍ਰੇਲੀਆ ਖਿਲਾਫ਼ ਸ਼ਾਨਦਾਰ 171 ਦੌੜਾਂ ਦੀ ਪਾਰੀ ਖੇਡ ਭਾਰਤ ਨੂੰ ਫਾਈਨਲ &lsquoਚ ਪਹੁੰਚਾਇਆ ਸੀ।

ਭਾਰਤੀ ਮਹਿਲਾ ਟੀਮ &lsquoਤੇ ਮੇਜ਼ਾਬਨ ਟੀਮ ਨੂੰ ਸ਼ੁਰੂਆਤੀ ਦੋ ਮੈਚਾਂ &lsquoਚ 88 ਤੇ 178 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ, ਜਦਕਿ ਆਖਰੀ ਮੈਚ ਹਾਰ ਗਈ ਸੀ। ਭਾਰਤੀ ਟੀਮ &lsquoਚ ਅਨੁਜਾ ਪਾਟਿਲ, ਹਰਫ਼ਨਮੌਲਾ ਰਾਧਾ ਯਾਦਵ ਤੇ ਵਿਕਟਕੀਪਰ ਨੁਜ਼ਹਤ ਪਰਵੀਨ ਤਿੰਨ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ।

ਟੀ-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਨੁੰ ਝਟਕਾ ਵੀ ਲੱਗਾ ਹੈ। ਟੀਮ ਦੀ ਸਭ ਤੋਂ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਸੱਟ ਕਾਰਨ ਟੀ-20 ਸੀਰੀਜ਼ &lsquoਚੋਂ ਬਾਹਰ ਹੋ ਗਏ ਹਨ। ਝੂਲਨ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ &lsquoਚ ਪੰਜ ਵਿਕਟ ਝਟਕਾਏ ਸਨ। 200 ਵਿਕਟਾਂ ਹਾਸਲ ਕਰਨ ਦਾ ਇਤਿਹਾਸ ਵੀ ਉਨ੍ਹਾਂ ਇਸੇ ਸੀਰੀਜ਼ &lsquoਚ ਰਚਿਆ ਸੀ। ਝੂਲਨ ਆਖਰੀ ਵਨਡੇ ਮੁਕਾਬਲਾ ਨਹੀਂ ਖੇਡ ਸਕੇ ਸਨ।