image caption:

177 ਕਰੋੜ ਦੇ ਨਾਲ ਚੰਦਰ ਬਾਬੂ ਸਭ ਤੋਂ ਅਮੀਰ ਮੁੱਖ ਮੰਤਰੀ, ਕੈਪਟਨ ਤੀਜੇ ਨੰਬਰ 'ਤੇ

ਨਵੀਂ ਦਿੱਲੀ,-  ਦੇਸ਼ ਦੇ 81 ਫ਼ੀਸਦੀ ਮੁੱਖ ਮੰਤਰੀ ਕਰੋੜਪਤੀ ਹਨ। 177 ਕਰੋੜ ਰੁਪਏ ਦੀ ਸੰਪਤੀ ਦੇ ਨਾਲ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਇਨ੍ਹਾਂ ਵਿਚ ਸਭ ਤੋਂ ਅਮੀਰ ਹਨ। 31 ਮੁੱਖ ਮੰਤਰੀ ਦੇ ਚੁਣਾਵੀ ਹਲਫ਼ਨਾਮਿਆਂ ਦੇ ਆਧਾਰ 'ਤੇ ਐਸੋ. ਫਾਰ ਡੈਮੋਕਰੇਟਿਕ ਰਿਫੌਰਮਸ ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ ਇਹ ਰਿਪੋਰਟ ਜਾਰੀ ਕੀਤੀ ਹੈ। 129 ਕਰੋੜ ਦੀ ਪ੍ਰਾਪਰਟੀ ਵਾਲੇ ਅਰੁਣਾਚਲ ਦੇ ਖਾਂਡੂ ਦੂਜੇ ਅਮੀਰ ਮੁੱਖ ਮੰਤਰੀ ਹਨ। 48 ਕਰੋੜ ਦੀ ਪ੍ਰਾਪਰਟੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੀਜੇ ਨੰਬਰ 'ਤੇ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਸੰਪਤੀ 61 ਲੱਖ ਰੁਪਏ ਹੈ।