image caption:

ਵੀਰਭੱਦਰ ਅਤੇ ਪਤਨੀ ਨੂੰ ਅਦਾਲਤ ਵੱਲੋਂ 22 ਮਾਰਚ ਨੂੰ ਮੁਲਜ਼ਮ ਵਜੋਂ ਪੇਸ਼ ਹੋਣ ਲਈ ਸੰਮਨ ਜਾਰੀ

ਨਵੀਂ ਦਿੱਲੀ :  ਵਿਸ਼ੇਸ਼ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਅਤੇ ਤਿੰਨ ਹੋਰਾਂ ਨੂੰ 7 ਕਰੋੜ ਰੁਪਏ ਦੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ &rsquoਚ 22 ਮਾਰਚ ਨੂੰ ਮੁਲਜ਼ਮ ਵਜੋਂ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਮਾਨ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕਾਫ਼ੀ ਸਬੂਤ ਹਨ ਅਤੇ ਉਨ੍ਹਾਂ ਨੂੰ ਅਦਾਲਤ ਮੂਹਰੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ 83 ਵਰ੍ਹਿਆਂ ਦੇ ਵੀਰਭੱਦਰ ਸਿੰਘ &rsquoਤੇ ਕਰੀਬ 7 ਕਰੋੜ ਰੁਪਏ ਦੀ ਹੇਰਾਫੇਰੀ ਕਰਕੇ ਉਸ ਪੈਸੇ ਨੂੰ ਐਲਆਈਸੀ ਪਾਲਸੀਆਂ &rsquoਚ ਨਿਵੇਸ਼ ਕਰਨ ਦੇ ਦੋਸ਼ ਲਾਏ ਸਨ। ਪਤੀ ਪਤਨੀ ਤੋਂ ਇਲਾਵਾ ਅਦਾਲਤ ਨੇ ਯੂਨੀਵਰਸਲ ਐਪਲ ਐਸੋਸੀਏਟ ਦੇ ਮਾਲਕ ਚੁੰਨੀ ਲਾਲ ਚੌਹਾਨ ਅਤੇ ਦੋ ਹੋਰਾਂ ਪ੍ਰੇਮ ਰਾਜ ਤੇ ਲਾਵਨ ਕੁਮਾਰ ਨੂੰ ਸੰਮਨ ਭੇਜੇ ਹਨ।