image caption:

ਇਤਿਹਾਸ ਰਚਣ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ ਭਾਰਤੀ ਟੀਮ

 ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿੱਚ ਵਨ-ਡੇ ਸ਼ੀਰੀਜ ਦਾ ਅੱਜ ਪੰਜਵਾ ਮੈਚ ਖੇਡਿਆ ਜਾਵੇਗਾ। ਵੌਥੇ ਵਨ-ਡੇ ਦੇ ਵਿੱਚ ਮਿਲੀ ਹਾਰ ਤੋਂ ਬਾਅਦ ਅੱਜ ਭਾਰਤੀ ਟੀਮ ਵਿਰਾਟ ਕੋਹਲੀ ਦੀ ਅਗਵਾਈ ਦੇ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਦੱਖਣੀ ਅਫਰੀਕਾ ਦੇ ਵਿੱਚ ਪਹਿਲੀ ਵਾਰ ਸ਼ੀਰੀਜ ਜਿੱਤ ਕੇ ਨਵਾਂ ਰਿਕਾਰਡ ਕਾਇਮ ਕਰਨਾ ਚਾਹੇਗੀ।
 
ਭਾਰਤ ਨੇ ਸ਼ੀਰੀਜ ਦੇ ਫਹਿਲੇ ਤਿੰਨ ਮੈਚਾ ਦੇ ਵਿੱਚ ਧਮਾਕੇਦਾਰ ਜਿੱਤ ਹਾਸਿਲ ਕੀਤੀ ਸੀ। ਪਰ ਮੇਜ਼ਬਾਨ ਟੀਮ ਨੇ ਚੌਥੇ ਵਨ-ਡੇ ਮੈਚ ਦੇ ਵਿੱਚ ਵਾਪਸੀ ਕਰਦੇ ਹੋਏ ਭਾਰਤ ਨੂੰ ਹਰਾਇਆ ਸੀ। ਪਰ ਦੇਖਣ ਵਾਲੀ ਗੱਲ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਦੱਖਣੀ ਅਫਰੀਕਾ ਦਾ ਵਨ-ਡੇ ਮੈਚਾ ਦੇ ਵਿੱਚ ਰਿਕਾਰਡ ਕੁੱਝ ਚੰਗਾ ਨਹੀਂ ਹੈ। ਇਸ ਦੇ ਨਾਲ ਇਹ ਵੀ ਦੇਖਿਆ ਜਾਵੇ ਕਿ ਭਾਰਤ ਦਾ ਰਿਕਾਰਡ ਵੀ ਦੱਖਣੀ ਅਫਰੀਕਾ ਦੇ ਵਿੱਚ ਵਧੀਆ ਨਹੀਂ ਰਿਹਾ ਸੀ ਪਰ ਇਸ ਵਾਰ ਭਾਰਤੀ ਟੀਮ ਨੇ ਸ਼ੀਰੀਜ ਦੇ ਪਹਿਲੇ ਤਿੰਨ ਮੈਚ ਜਿੱਤ ਕੇ ਆਸ ਜਗਾਈ ਹੈ ਕਿ ਇਸ ਵਾਰ ਭਾਰਤੀ ਟੀਮ ਦੱਖਣੀ ਅਫਰੀਕਾ ਦੇ ਵਿੱਚ ਪਹਿਲੀ ਵਾਰ ਸ਼ੀਰੀਜ ਜਿੱਤ ਸਕਦੀ ਹੈ।
 
ਇਸ ਤੋਂ ਪਹਿਲਾ ਸਾਲ 2013-14 ਦੇ ਵਿੱਚ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਦੇ ਹੱਥੋਂ 0-2 ਦੇ ਨਾਲ ਮਾਤ ਖਾਣੀ ਪਈ ਸੀ। 2010-11 ਦੇ ਵਿੱਚ ਹੋਈ ਸ਼ੀਰੀਜ ਦੇ ਵਿੱਚ ਵੀ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਕੋਲੋ ਭਾਰਤੀ ਟੀਮ ਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
 
ਪਰ ਅੱਜ ਦੇ ਮੈਚ ਦੇ ਵਿੱਚ ਮੌਸਮ ਵਿਭਾਗ ਨੇ ਕਿਹਾ ਹੈ ਕਿ ਮੈਚ ਦੇ ਦੌਰਾਨ ਮੀਂਹ ਵੀ ਦਸਤਖਤ ਦੇ ਸਕਦਾ ਹੈ। ਜਿਸ ਦੇ ਨਾਲ ਦੋਵੇਂ ਟੀਮਾ ਪ੍ਰਭਾਵਿਤ ਹੋ ਸਕਦੀਆ ਹਨ। ਕਿਉਕਿ ਮੌਸਮ ਦੇ ਅਨੁਸਾਰ ਹੀ ਦੋਵੇਂ ਟੀਮਾ ਦੇ ਕਪਤਾਨ ਮੌਕੇ ਉੱਤੇ ਹੀ ਆਪਣੀ ਟੀਮ ਦੀ ਚੋਣ ਕਰਨਗੇ। ਕਿਉਕਿ ਮੌਸਮ ਨੂੰ ਦੇਖਦੇ ਹੋਏ ਹੀ ਟੀਮ ਦੇ ਵਿੱਚ ਸੰਭਾਵਿਤ ਖਿਡਾਰੀਆ ਦੀ ਚੋਣ ਕੀਤੀ ਜਾਵੇਗੀ।
 
ਸਾਊਥ ਅਫਰੀਕਾ ਲਈ ਇੱਕ ਵਾਰ ਫਿਰ ਪਿੰਕ ਜ਼ਰਸੀ &lsquoਚ ਖੇਡਿਆ ਗਿਆ ਵਨਡੇ ਲੱਕੀ ਸਾਬਤ ਹੋਇਆ। ਭਾਰਤ ਦੇ ਖਿਲਾਫ ਛੇ ਵਨਡੇ ਮੈਚਾਂ ਦੀ ਸੀਰੀਜ ਵਿੱਚ 0 &ndash 3 ਤੋਨ ਪਛੜ ਰਹੀ ਅਫਰੀਕੀ ਟੀਮ ਨੇ ਚੌਥਾ ਵਨਡੇ ਜਿੱਤ ਕੇ ਭਾਰਤ ਦੀ ਸੀਰੀਜ ਜਿੱਤਣ ਦੇ ਇੰਤਜਾਰ ਨੂੰ ਹੋਰ ਅੱਗੇ ਵਧਾ ਦਿੱਤਾ ਹੈ।
 
ਜੋਹਾਨਿਸਬਰਗ ਵਨਡੇ ਵਿੱਚ ਭਾਰਤ ਉੱਤੇ ਡੀ/ਐੱਲ ਨਿਯਮ ਦੇ ਤਹਿਤ 5 ਵਿਕਟਾਂ ਨਾਲ ਜਿੱਤ ਦੇ ਬਾਅਦ ਮੇਜਬਾਨ ਟੀਮ ਸੀਰੀਜ ਵਿੱਚ ਪਹਿਲੀ ਵਾਰ ਜੋਸ਼ ਵਿੱਚ ਦਿਖੀ। ਆਈ.ਸੀ.ਸੀ. ਨੇ ਆਪਣੇ ਟਵਿਟਰ ਹੈਂਡਲ ਉੱਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਅਫਰੀਕੀ ਬੱਲੇਬਾਜਾਂ ਦੀ ਜੋੜੀ ਕਰੀਜ ਉੱਤੇ ਦਹਾੜਦੀ ਹੋਈ ਨਜ਼ਰ ਆ ਰਹੀ ਹੈ। ਮੈਨ ਮੈਨ ਆਫ ਦ ਮੈਚ ਹੈਨਰਿਕ ਕਲਾਸੇਨ ( 43 * ) ਅਤੇ ਏੰਡਿਲ ਫੇਹਲੁਕਵਾਉ ( 23 * ) ਨੇ ਨਾਬਾਦ ਰਹਿੰਦੇ ਹੋਏ ਮੈਚ ਜਿਤਾਇਆ। ਇਹ ਫੋਟੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਫੇਹਲੁਕਵਾਔ ਨੇ ਯੁਜਵੇਂਦਰ ਚਹਿਲ ਦੀ ਗੇਂਦ ਉੱਤੇ ਛੱਕਾ ਜੜ ਕੇ ਆਪਣੀ ਟੀਮ ਦੀ ਜਿੱਤ ਤੈਅ ਕੀਤੀ।
 
ਗੁਲਾਬੀ ਰੰਗ ਦਾ ਦੱਖਣੀ ਅਫਰੀਕਾ ਟੀਮ ਦੇ ਨਾਲ ਗੂੜਾ ਰਿਸ਼ਤਾ ਹੈ। ਖਾਸ ਗੱਲ ਇਹ ਹੈ ਕਿ ਪਿੰਕ ਕਲਰ ਹਮੇਸ਼ਾ ਉਨ੍ਹਾਂ ਦੇ ਲਈ ਲੱਕੀ ਸਾਬਤ ਹੋਇਆ ਹੈ, ਭਾਰਤ ਦੇ ਖਿਲਾਫ ਵੀ ਪਿੰਕ ਵਨਡੇ ਵਿੱਚ ਸਾਊਥ ਅਫਰੀਕਾ ਦੀ ਜਿੱਤ ਦਾ ਸਿਲਸਿਲਾ ਜਾਰੀ ਰਿਹਾ। ਦਰਅਸਲ, ਸਤਨ ਕੈਂਸਰ ਦੇ ਖਿਲਾਫ ਜਾਗਰੁਕਤਾ ਫੈਲਾਉਣ ਦੇ ਲਈ ਪਿੰਕ ਵਨਡੇ ਦਾ ਨਾਮ ਦਿੱਤਾ ਗਿਆ ਹੈ।