image caption:

ਕਪਿਲ ਦੇਵ ਬਣ ਛੱਕੇ ਲਾਉਣਗੇ ਅਦਾਕਾਰ ਰਣਵੀਰ ਸਿੰਘ

 ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਅਕਸਰ ਹੀ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਬਾਰੇ ਦਰਸ਼ਕਾਂ ਨੂੰ ਸੋਸ਼ਲ ਸਾਇਟਸ ਦੇ ਜ਼ਰੀਏ ਪਹਿਲਾ ਹੀ ਜਾਗਰੂਕ ਕਰ ਦਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ &lsquoਚ ਬਾਲੀਵੁੱਡ ਦੇ ਅਦਾਕਾਰ ਰਣਵੀਰ ਸਿੰਘ ਨੇ ਆਪਣੀ ਆਉਣ ਵਾਲੀ ਫ਼ਿਲਮ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਉਹ ਆਪਣੀ ਆਉਣ ਵਾਲੀ ਅਗਲੀ ਫਿਲਮ ਵਿੱਚ ਕ੍ਰਿਕਟ ਖਿਡਾਰੀ ਕਪਿਲ ਦੇਵ ਦੀ ਭੂਮਿਕਾ ਨਿਭਾਉਣਗੇ। ਇਹ ਫਿਲਮ 1983 ਵਿਸ਼ਵ ਕੱਪ &rsquoਤੇ ਅਧਾਰਿਤ ਹੈ। ਉਨ੍ਹਾਂ ਕਿਹਾ ਕਿ ਫਿਲਮ &rsquo83 ਦੀ ਕਹਾਣੀ ਬਹੁਤ ਹੀ ਵਧੀਆ ਹੈ।
 
ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਨੇ ਕਿਹਾ ਕਿ ਉਹ ਫਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ। ਖੇਡਾਂ &rsquoਤੇ ਬਣਨ ਵਾਲੀ ਇਹ ਫਿਲਮ ਕਮਾਲ ਦੀ ਫਿਲਮ ਹੈ ਜੋ ਦੇਸ਼ ਦੇ ਇਤਿਹਾਸ ਨੂੰ ਸਿਲਵਰ ਸਕਰੀਨ &rsquoਤੇ ਪੇਸ਼ ਕਰੇਗੀ। ਉਹਨਾਂ ਨੇ ਦੱਸਿਆ ਕਿ ਰਿਲਾਇੰਸ ਐਂਟਰਟੇਨਮੈਂਟ ਦੀ ਇਸ ਫਿਲਮ ਦਾ ਨਿਰਦੇਸ਼ਨ ਕਬੀਰ ਖ਼ਾਨ ਕਰਨਗੇ।ਰਣਵੀਰ ਨੇ ਅੱਗੇ ਕਿਹਾ ਕਿ &lsquo83&rsquo ਦੀ ਕਹਾਣੀ ਮਨੁੱਖੀ ਸਫ਼ਲਤਾ ਦੀ ਕਹਾਣੀ ਹੈ। ਉਨ੍ਹਾਂ ਕਿਹਾ ਕਿ ਉਹ ਕਬੀਰ ਖ਼ਾਨ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਨ। &lsquoਬਜਰੰਗੀ ਭਾਈਜਾਨ&rsquo ਉਨ੍ਹਾਂ ਦੀ ਪਸੰਦੀਦਾ ਫਿਲਮਾਂ ਵਿੱਚੋਂ ਇੱਕ ਹੈ। ਫਿਲਹਾਲ ਰਣਵੀਰ ਆਪਣੀ ਫਿਲਮ &lsquoਗਲੀ ਬੁਆਏ&rsquo ਦੀ ਸ਼ੂਟਿੰਗ ਵਿੱਚ ਰੁੱਝੇ ਹਨ।
 
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਆਲੀਆ ਭੱਟ ਨੇ ਹਾਲ ਹੀ &lsquoਚ ਆਪਣੀ ਆਉਣ ਵਾਲੀ ਫਿਲਮ &lsquo ਗਲੀ ਬੁਆਏ&rsquo ਦਾ ਫਰਸਟ ਲੁਕ ਆਪਣੇ ਟਵਿੱਟਰ ਅਕਾਊਂਟ &lsquoਤੇ ਸ਼ੇਅਰ ਕੀਤਾ ਹੈ। ਫਿਲਮ &lsquoਗਲੀ ਬੁਆਏ&rsquo ਮੁੰਬਈ ਦੇ ਧਾਰਵੀ ਇਲਾਕੇ ਦੀ ਮਲਿਨ ਬਸਤੀਆਂ ਤੋਂ ਨਿਕਲਣ ਵਾਲੇ ਰੈਪਰਜ਼ ਨਾਲ ਪ੍ਰੇਰਿਤ ਹੈ। ਰਣਵੀਰ ਅਤੇ ਆਲੀਆ ਪਹਿਲੀ ਵਾਰ ਇਸ ਫਿਲਮ ਦੇ ਨਾਲ ਵੱਡੇ ਪਰਦੇ &lsquoਤੇ ਦਿਖਣ ਵਾਲੇ ਹਨ। ਇਸ ਫਿਲਮ ਵਿੱਚ ਦੋਵੇਂ ਹੀ ਸੜਕ ਰੈਪਰ ਦੀ ਭੂਮਿਕਾ ਅਦਾ ਕਰਦੇ ਨਜ਼ਰ ਆਉਣਗੇ।
 
ਰਣਵੀਰ ਅਤੇ ਆਲੀਆ ਦੇ ਨਾਲ ਇਸ ਫਿਲਮ ਵਿੱਚ ਸਿਧਾਰਥ ਚਤੁਰਵੇਦੀ , ਵਿਜੈ ਸ਼ਰਮਾ ਅਤੇ ਕਲਕੀ ਕੋਚਲਿਨ ਵੀ ਮੁੱਖ ਭੂਮਿਕਾਵਾਂ ਵਿੱਚ ਰੋਲ ਅਦਾ ਕਰਦੇ ਦਿਖਾਈ ਦੇਣਗੇ। ਦੱਸ ਦੇਈਏ ਕਿ ਇਸ ਫਿਲਮ ਨੂੰ ਬਣਾਉਣ ਤੋਂ ਪਹਿਲਾਂ ਜੋਯਾ ਅਖਤਰ ਅਤੇ ਰਣਵੀਰ ਸਿੰਘ ਨੇ ਡਾਕਿਊਮੈਂਟਰੀ &lsquo ਬਾਂਬੇ 70&rsquo ਦੇ ਕਈ ਸੈਸ਼ਨ ਵਿੱਚ ਹਿੱਸਾ ਲਿਆ। ਜਿਸ ਨਾਲ ਉਨ੍ਹਾਂ ਨੂੰ ਸਟ੍ਰੀਟ ਰੈਪਰਜ਼ &lsquo ਨੈਏਜੀ ਅਤੇ ਡਿਵਾਈਨ&rsquo ਦੇ ਕੈਰੇਕਟਰਜ਼ ਦੇ ਬਾਰੇ ਵਿੱਚ ਪਤਾ ਚਲ ਪਾਵੇ।
 
ਫਿਲਮ ਦੇ ਬਾਰੇ ਵਿੱਚ ਮੀਡੀਆ ਨਾਲ ਗੱਲ ਬਾਤ ਕਰਦੇ ਮੇਕਰਜ਼ ਨੇ ਦੱਸਿਆ ਕਿ ਜੇਕਰ ਤੁਸੀਂ ਹਿੱਪਹਾਪ ਫਿਲਮ ਦੇ ਬਾਰੇ ਲਿਖ ਰਹੇ ਹੋ ਤਾਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੋਣੀ ਚਾਹੀਦੀ ਕਿ ਤੁਸੀਂ ਇੱਕ ਚੰਗੇ ਲੇਖਕ ਹੋ , ਉਨ੍ਹਾਂ ਨੇ ਕਿਹਾ ਕਿ ਜੋਯਾ ਸਾਡੇ ਕਈ ਸ਼ੋਅ ਵਿੱਚੋਂ ਇੱਕ ਸ਼ੋਅ ਵਿੱਚ ਆਈ ਸੀ, ਉਹ ਇਹ ਵੀ ਦੇਖਣ ਆਈ ਕਿ ਉਨ੍ਹਾਂ ਨੇ ਸਾਡੇ ਰੋਲ ਨੂੰ ਕਿਸ ਤਰ੍ਹਾਂ ਦਿਖਾਇਆ&rsquo।
 
ਇਸ ਦੇ ਅੱਗੇ ਉਨ੍ਹਾਂ ਨੇ ਕਿਹਾ ਕਿ ਉਹ ਸਾਡੇ ਘਰ ਦੇਖਣ ਗਈ ਅਤੇ ਮੈਂ ਬਹੁਤ ਖੁਸ਼ ਹੋਇਆ ਉਨ੍ਹਾਂ ਨੂੰ ਅਤੇ ਰੀਮਾ ਨੂੰ ਹਿਪ-ਹਿਪ ਦੇ ਸੀਨ ਦੇ ਬਾਰੇ ਦੱਸ ਕੇ। ਮੈਨੂੰ ਨਹੀਂ ਪਤਾ ਸੀ ਕਿ ਕਹਾਣੀ ਕਿਸ ਤਰ੍ਹਾਂ ਦੀ ਹੈ ਪਰ ਅਸੀਂ ਫਿਲਮ ਅਤੇ ਗੀਤ ਦਾ ਹਿੱਸਾ ਹਾਂ। ਆਖਿਰ ਵਿੱਚ ਕਹਿੰਦੇ ਹਨ ਕਿ ਅਸੀਂ ਸ਼ੂਟਿੰਗ ਦੇ ਲਈ ਜਾ ਰਹੇ ਹਾਂ ਕਿਉਂਕਿ ਸ਼ੂਟਿੰਗ ਸ਼ੁਰੂ ਹੋ ਗਈ ਹੈ। ਉਮੀਦ ਕਰਦੇ ਹਾਂ ਕਿ &lsquoਗਲੀ ਬੁਆਏ&rsquo ਵਿੱਚ ਵੀ ਆਵੇਗਾ ਕੁੱਝ ਸਾਡਾ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਜੋਯਾ ਅਖਤਰ ਕਰ ਰਹੀ ਹੈ। ਇਹ ਫਿਲਮ 14 ਫਰਵਰੀ 2019 ਨੂੰ ਰਿਲੀਜ਼ ਹੋਵੇਗੀ।